ਆਬੂ ਧਾਬੀ: ਕਿਸਮਤ ਕਦੋਂ ਮਿਹਰਬਾਨ ਹੋ ਜਾਵੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਕੁਝ ਆਬੂ ਧਾਬੀ ਵਿੱਚ ਕੰਮ ਕਰਨ ਵਾਲੀ ਭਾਰਤੀ ਮੂਲ ਦੀ ਇੱਕ ਨਰਸ ਨਾਲ ਹੋਇਆ। ਲਵਸੀ ਮੋਲੇ ਅਚੰਮਾ ਨੇ ਇਸ ਮਹੀਨੇ ਦੇ ਬਿਗ ਟਿਕਟ ਆਬੂ ਧਾਬੀ ਡਰਾਅ ਦਾ 20 ਮਿਲੀਅਨ ਦਿਰਹਮ ਦਾ ਗ੍ਰੈਂਡ ਪ੍ਰਾਈਜ਼ ਜਿੱਤਿਆ ਹੈ। ਅਚੰਮਾ ਨੂੰ ਖੁਸ਼ਕਿਸਮਤ ਜੇਤੂ ਵਜੋਂ ਚੁਣਿਆ ਗਿਆ। ਡਰਾਅ ਦਾ ਲਾਈਵ ਪ੍ਰਸਾਰਨ ਸ਼ਨੀਵਾਰ ਨੂੰ ਆਬੂ ਧਾਬੀ ਵਿੱਚ ਕੀਤਾ ਗਿਆ।
ਬਿਗ ਟਿਕਟ ਟੀਮ ਦੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਭਾਰਤੀ ਨਾਗਰਿਕ, ਜੋ ਕਿ ਪਿਛਲੇ 21 ਸਾਲਾਂ ਤੋਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਵਸਨੀਕ ਹੈ, ਆਪਣੇ ਪਰਿਵਾਰ ਨਾਲ ਰਾਜਧਾਨੀ ਵਿੱਚ ਰਹਿੰਦੀ ਹੈ। ਉਸ ਦੇ ਦੋ ਬੱਚੇ ਭਾਰਤ ਵਿੱਚ ਪੜ੍ਹਦੇ ਹਨ। ਅਸਲ ਵਿੱਚ ਜਿੱਤ ਦੇ ਸਮੇਂ, ਲਵਸੀ ਦਾ ਪਤੀ ਆਪਣੀ ਧੀ ਦਾ ਨਾਮ ਦਰਜ ਕਰਵਾਉਣ ਲਈ ਘਰ ਵਾਪਸ ਆ ਗਿਆ ਸੀ, ਜੋ ਇਸ ਸਾਲ ਆਪਣੀ ਪੜ੍ਹਾਈ ਸ਼ੁਰੂ ਕਰਨ ਲਈ ਤਿਆਰ ਹੈ।
ਪੜ੍ਹੋ ਇਹ ਅਹਿਮ ਖ਼ਬਰ-ਜਦੋਂ ਰਿੜ੍ਹਨ ਦੀ ਕੋਸ਼ਿਸ਼ ਕਰਨ ਲੱਗੀ 3 ਦਿਨ ਦੀ ਬੱਚੀ, ਵੀਡੀਓ ਦੇਖ ਰਹਿ ਜਾਓਗੇ ਹੈਰਾਨ
ਹਾਲਾਂਕਿ ਉਸਦਾ ਪਤੀ ਹਰ ਮਹੀਨੇ ਬਿਗ ਟਿਕਟ ਨਕਦ ਇਨਾਮੀ ਟਿਕਟਾਂ ਖਰੀਦਦਾ ਸੀ, ਲਵਸੀ ਨੇ ਕਿਹਾ ਕਿ ਉਹ ਯਾਤਰਾ ਕਰਨ ਵੇਲੇ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਨ-ਸਟੋਰ ਕਾਊਂਟਰ ਤੋਂ ਟਿਕਟਾਂ ਖਰੀਦਦੀ ਹੈ। ਉਹ ਇਨਾਮੀ ਰਾਸ਼ੀ ਨੂੰ ਆਪਣੀ ਭਾਬੀ ਨਾਲ ਸ਼ੇਅਰ ਕਰੇਗੀ ਅਤੇ ਆਪਣੀ ਜਿੱਤ ਦਾ ਇੱਕ ਹਿੱਸਾ ਚੈਰਿਟੀ ਲਈ ਦਾਨ ਕਰਨ ਦੀ ਯੋਜਨਾ ਬਣਾ ਰਹੀ ਹੈ। ਉਹ ਕਹਿੰਦੀ ਹੈ ਕਿ ਇਨਾਮ ਦੀ ਇੱਕ ਵੱਖਰੀ ਰਕਮ ਆਪਣੇ ਬੱਚਿਆਂ ਦੀ ਉੱਚ ਸਿੱਖਿਆ 'ਤੇ ਖਰਚ ਕਰੇਗੀ। ਲਵਸੀ ਤੋਂ ਇਲਾਵਾ ਚਾਰ ਭਾਰਤੀ ਨਾਗਰਿਕਾਂ ਨੇ ਸ਼ਨੀਵਾਰ ਦੇ ਡਰਾਅ ਵਿੱਚ ਛੋਟੇ ਇਨਾਮ ਜਿੱਤੇ ਅਤੇ ਬਾਕੀ ਚਾਰ ਇਨਾਮ ਜੇਤੂ ਪਾਕਿਸਤਾਨ, ਬੰਗਲਾਦੇਸ਼, ਤੁਰਕੀ ਅਤੇ ਨੇਪਾਲ ਦੇ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਦੋਂ ਰਿੜ੍ਹਨ ਦੀ ਕੋਸ਼ਿਸ਼ ਕਰਨ ਲੱਗੀ 3 ਦਿਨ ਦੀ ਬੱਚੀ, ਵੀਡੀਓ ਦੇਖ ਰਹਿ ਜਾਓਗੇ ਹੈਰਾਨ
NEXT STORY