ਵਾਸ਼ਿੰਗਟਨ— ਪਰਮਾਣੂ ਅਤੇ ਬਿਜਲੀ ਉਦਯੋਗਾਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਨੀਆ ਭਰ 'ਚ ਹੋ ਰਹੀ ਹੈਕਿੰਗ ਦਾ ਸਪੱਸ਼ਟ ਤੌਰ 'ਤੇ ਕੋਈ ਅਸਰ ਨਹੀਂ ਪਿਆ ਹੈ। ਹੈਕਿੰਗ ਨੇ ਸੰਘੀ (ਫੈਡਰਲ) ਅਧਿਕਾਰੀਆਂ ਦਾ ਧਿਆਨ ਖਿੱਚਿਆ ਸੀ।
ਅਧਿਕਾਰੀਆਂ ਨੇ ਇਹ ਦਿਲਾਸਾ ਕਲ ਦਿੱਤਾ ਜਦੋਂ ਸੰਘੀ ਅਧਿਕਾਰੀਆਂ ਨੇ ਬਿਜਲੀ ਗ੍ਰਿਡ ਆਪਰੇਟਰਾਂ ਨੂੰ ਊਰਜਾ ਅਤੇ ਨਿਰਮਾਣ ਖੇਤਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੈਕਿੰਗ ਮੁਹਿੰਮ ਬਾਰੇ ਦੱਸਿਆ। ਪਰਮਾਣੂ ਉਰਜਾ ਸੰਸਥਾਨ ਦੇ ਬੁਲਾਰੇ ਜਾਨ ਕੀਲੇ ਨੇ ਦੱਸਿਆ ਕਿ ਅਮਰੀਕਾ 'ਚ ਚੱਲ ਰਹੇ ਕਿਸੇ ਵੀ ਪਰਮਾਣੂ ਪਲਾਂਟ 'ਤੇ ਕੋਈ ਅਸਰ ਨਹੀਂ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅਜਿਹਾ ਹੁੰਦਾ ਤਾਂ ਪਰਮਾਣੂ ਨਿਯਾਮਕ ਆਯੋਗ 'ਚ ਅਜਿਹੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹੁੰਦੀਆਂ ਅਤੇ ਸਰਵਜਨਕ ਕੀਤੀਆਂ ਗਈਆਂ ਹੁੰਦੀਆਂ।
ਉਨ੍ਹਾਂ ਨੇ ਇਸ ਮਾਮਲੇ 'ਤੋ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਗੁਪਤ ਹੈ। ਨਿਵੇਸ਼ਕ ਦੀ ਮਲਕੀਅਤ ਦੇ ਹੱਕ ਵਾਲੀ ਬਿਜਲੀ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੇ ਐਡੀਸਨ ਅਤੇ ਇਲੈਕ੍ਰਟਿਕ ਇੰਸਟੀਚਿਊਟ ਦੀ ਸੁਰੱਖਿਆ ਲਈ ਕਾਰਜਕਾਰੀ ਨਿਦੇਸ਼ਕ ਸਕਾਟ ਆਰੋਨਸਨ ਨੇ ਕਿਹਾ ਕਿ ਬਿਜਲੀ ਗ੍ਰਿਡ ਦਾ ਕੰਟਰੋਲ ਕਰਨ ਵਾਲੀ ਪ੍ਰਣਾਲੀਆਂ 'ਤੇ ਇਸ ਦਾ ਕੋਈ ਅਸਰ ਨਹੀਂ ਪਿਆ ਹੈ।
ਇਜ਼ਰਾਇਲ ਦੇ ਸਾਬਕਾ ਪ੍ਰਧਾਨ ਮੰਤਰੀ ਭ੍ਰਿਸ਼ਟਾਚਾਰ ਮਾਮਲੇ 'ਚ ਅੱਜ ਪੈਰੋਲ 'ਤੇ ਰਿਹਾਅ
NEXT STORY