ਵੈੱਬ ਡੈਸਕ : ਜਰਮਨ ਸੂਬੇ ਬਾਵੇਰੀਆ ਦੀ ਰਾਜਧਾਨੀ ਮਿਊਨਿਖ ਵਿੱਚ ਮਜ਼ਦੂਰ ਯੂਨੀਅਨ ਦੇ ਪ੍ਰਦਰਸ਼ਨ ਦੌਰਾਨ ਇੱਕ ਕਾਰ ਭੀੜ ਉੱਤੇ ਚੜ੍ਹਨ ਕਾਰਨ ਇੱਕ 2 ਸਾਲ ਦੀ ਬੱਚੀ ਅਤੇ ਉਸਦੀ ਮਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਇਹ ਹਮਲਾ ਵੀਰਵਾਰ ਨੂੰ ਹੋਇਆ। ਪੁਲਸ ਨੇ ਕਿਹਾ ਕਿ ਹਮਲਾਵਰ, ਜੋ ਕਿ 24 ਸਾਲਾ ਅਫਗਾਨ ਸ਼ਰਨਾਰਥੀ ਹੈ, ਨੂੰ ਘਟਨਾ ਤੋਂ ਤੁਰੰਤ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਸਰਕਾਰੀ ਵਕੀਲਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਮਲਾਵਰ ਦਾ ਇਰਾਦਾ ਇਸਲਾਮੀ ਕੱਟੜਪੰਥੀ ਜਾਪਦਾ ਸੀ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਉਹ ਕਿਸੇ ਕੱਟੜਪੰਥੀ ਨੈੱਟਵਰਕ ਨਾਲ ਜੁੜਿਆ ਹੋਇਆ ਸੀ। ਘਟਨਾ ਵਾਲੀ ਥਾਂ 'ਤੇ ਇੱਕ ਨੁਕਸਾਨੀ ਗਈ ਮਿੰਨੀ ਕੂਪਰ ਅਤੇ ਹੋਰ ਮਲਬਾ ਦੇਖਿਆ ਗਿਆ। ਇਸ ਹਮਲੇ ਵਿੱਚ 39 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸ਼ਰਣਾਰਥੀਆਂ ਵੱਲੋਂ ਪੰਜਵਾਂ ਹਮਲਾ
ਇਹ ਹਮਲਾ ਪਿਛਲੇ ਨੌਂ ਮਹੀਨਿਆਂ ਵਿੱਚ ਪ੍ਰਵਾਸੀਆਂ ਦੁਆਰਾ ਕੀਤੇ ਗਏ ਹਮਲਿਆਂ ਦੀ ਲੜੀ ਵਿੱਚ ਪੰਜਵਾਂ ਸੀ, ਜਿਸ ਵਿੱਚ ਇੱਕ ਕ੍ਰਿਸਮਸ ਬਾਜ਼ਾਰ 'ਤੇ ਹਮਲਾ ਵੀ ਸ਼ਾਮਲ ਹੈ ਜਿਸ ਵਿੱਚ ਪੰਜ ਲੋਕ ਮਾਰੇ ਗਏ ਸਨ ਅਤੇ ਸੈਂਕੜੇ ਜ਼ਖਮੀ ਹੋ ਗਏ ਸਨ। ਇਨ੍ਹਾਂ ਘਟਨਾਵਾਂ ਨੇ 23 ਫਰਵਰੀ ਨੂੰ ਹੋਣ ਵਾਲੀਆਂ ਜਰਮਨੀ ਦੀਆਂ ਚੋਣਾਂ ਵਿੱਚ ਇਮੀਗ੍ਰੇਸ਼ਨ ਨੂੰ ਇੱਕ ਮੁੱਖ ਮੁੱਦਾ ਬਣਾ ਦਿੱਤਾ ਹੈ। ਸ਼ੁੱਕਰਵਾਰ ਨੂੰ ਮਿਊਨਿਖ ਸੁਰੱਖਿਆ ਕਾਨਫਰੰਸ ਦੀ ਸ਼ੁਰੂਆਤ ਵੀ ਹੋਈ, ਜੋ ਕਿ ਇੱਕ ਸਾਲਾਨਾ ਅੰਤਰਰਾਸ਼ਟਰੀ ਸੰਮੇਲਨ ਹੈ, ਜਿਸ ਵਿਚ ਵਿਦੇਸ਼ੀ ਅਤੇ ਸੁਰੱਖਿਆ ਨੀਤੀ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਸ ਦੌਰਾਨ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਵੀ ਮੌਜੂਦ ਸੀ ਅਤੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਸ਼ਹਿਰ ਪਹੁੰਚੇ ਸਨ। ਪੁਲਸ ਨੇ ਕਿਹਾ ਕਿ ਵੈਂਸ ਦੀ ਮੌਜੂਦਗੀ ਅਤੇ ਹਮਲੇ ਵਿਚਕਾਰ ਕੋਈ ਸਬੰਧ ਨਹੀਂ ਹੈ।
![PunjabKesari](https://static.jagbani.com/multimedia/16_04_5832357395-ll.jpg)
ਕੌਣ ਹੈ ਹਮਲਾ ਕਰਨ ਵਾਲਾ ਅਫਗਾਨ ਬਾਡੀ ਬਿਲਡਰ?
ਇੱਕ ਅਫਗਾਨ ਬਾਡੀ ਬਿਲਡਰ, ਜਿਸਨੇ ਹਜ਼ਾਰਾਂ ਔਨਲਾਈਨ ਫਾਲੋਅਰਜ਼ ਇਕੱਠੇ ਕੀਤੇ ਹਨ, ਨੇ ਸਵੀਕਾਰ ਕੀਤਾ ਹੈ ਕਿ ਉਸਨੇ ਜਾਣਬੁੱਝ ਕੇ ਭੀੜ ਵਿੱਚ ਕਾਰ ਚੜ੍ਹਾਈ ਸੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਹਮਲਾ ਇਸਲਾਮੀ ਕੱਟੜਪੰਥ ਤੋਂ ਪ੍ਰੇਰਿਤ ਸੀ। "ਉਸਨੇ ਮੰਨਿਆ ਕਿ ਉਸਨੇ ਜਾਣਬੁੱਝ ਕੇ ਪ੍ਰਦਰਸ਼ਨਕਾਰੀਆਂ 'ਤੇ ਆਪਣੀ ਕਾਰ ਚੜ੍ਹਾਈ। ਉਸ ਦੇ ਮੁਤਾਬਕ ਉਹ ਇਸ ਅਪਰਾਧ ਦੇ ਲਈ ਇਸਲਾਮੀ ਪ੍ਰੇਰਣਾ ਦੀ ਗੱਲ ਕਰ ਸਕਦਾ ਹੈ। ਜਰਮਨੀ ਅੱਤਵਾਦ ਰੋਕੂ ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਤੇ ਸ਼ੱਕੀ ਦਾ ਨਾਂ ਫਰਹਾਦ ਨੂਰੀ ਦੱਸਿਆ ਗਿਆ ਹੈ।
![PunjabKesari](https://static.jagbani.com/multimedia/16_04_5854233926-ll.jpg)
ਜਰਮਨ ਚਾਂਸਲਰ ਨੇ ਮਾਂ ਅਤੇ ਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਸ਼ਹਿਰ ਦੇ ਮੇਅਰ, ਡਾਇਟਰ ਰੀਟਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ "ਵੱਡੇ ਹਮਲੇ " ਵਿੱਚ ਬੱਚਿਆਂ ਸਮੇਤ ਕਈ ਲੋਕ ਜ਼ਖਮੀ ਹੋਏ ਹਨ। ਬਾਵੇਰੀਅਨ ਰਾਜ ਦੇ ਅਪਰਾਧਿਕ ਪੁਲਸ ਦਫ਼ਤਰ ਨੇ ਸ਼ਨੀਵਾਰ ਨੂੰ ਕਿਹਾ ਕਿ ਕੁੜੀ ਅਤੇ ਉਸਦੀ ਮਾਂ, ਜੋ ਕਿ ਮਿਊਨਿਖ ਦੀ ਇੱਕ 37 ਸਾਲਾ ਔਰਤ ਸੀ, ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ। ਇਸ ਤੋਂ ਇਲਾਵਾ ਕੋਈ ਹੋਰ ਵੇਰਵਾ ਨਹੀਂ ਦਿੱਤਾ ਗਿਆ। ਜਰਮਨ ਚਾਂਸਲਰ ਓਲਾਫ ਸਕੋਲਜ਼ ਨੇ ਸ਼ਨੀਵਾਰ ਨੂੰ ਹਮਲੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਮਾਰੀਆਂ ਗਈਆਂ ਮਾਂ-ਧੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਟੂਰਿਜ਼ਮ ਮੇਲੇ ਦਾ ਉਦਘਾਟਨ ਕਰਦੇ ਸਮੇਂ ਵਾਪਰਿਆ ਹਾਦਸਾ, ਬੂਰੀ ਤਰ੍ਹਾਂ ਝੁਲਸੇ ਡਿਪਟੀ PM
NEXT STORY