ਸੰਯੁਕਤ ਰਾਸ਼ਟਰ (ਏ. ਪੀ.)-ਸੰਯੁਕਤ ਰਾਸ਼ਟਰ ’ਚ ਮਾਨਵਤਾਵਾਦੀ ਮਾਮਲਿਆਂ ਦੇ ਮੁਖੀ ਮਾਰਟਿਨ ਗ੍ਰਿਫਿਥਸ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਦਾ ਆਰਥਿਕ ਪਤਨ ‘ਸਾਡੀਆਂ ਅੱਖਾਂ ਸਾਹਮਣੇ’ ਹੋ ਰਿਹਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਇਸ ਨੂੰ ਰੋਕਣ ਲਈ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਗ੍ਰਿਫਿਥਸ ਨੇ ਵੀਰਵਾਰ ਇਕ ਇੰਟਰਵਿਊ ’ਚ ਕਿਹਾ ਕਿ ਦਾਨੀ ਦੇਸ਼ਾਂ ਨੂੰ ਇਸ ਗੱਲ ਨਾਲ ਸਹਿਮਤ ਹੋਣ ਦੀ ਲੋੜ ਹੈ ਕਿ ਐਮਰਜੈਂਸੀ ਮਾਨਵਤਾਵਾਦੀ ਸਹਾਇਤਾ ਤੋਂ ਇਲਾਵਾ ਉਨ੍ਹਾਂ ਨੂੰ ਸਿੱਖਿਆ, ਹਸਪਤਾਲ, ਬਿਜਲੀ ਸਹਿਤ ਅਫ਼ਗਾਨ ਲੋਕਾਂ ਲਈ ਬੁਨਿਆਦੀ ਸੇਵਾਵਾਂ ਦਾ ਸਮਰਥਨ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਉਸ ਅਰਥਵਿਵਸਥਾ ’ਚ ਨਕਦੀ ਪਾਉਣ ਦੀ ਜ਼ਰੂਰਤ ਹੈ, ਜਿਸ ’ਚ ਬੈਂਕਿੰਗ ਪ੍ਰਣਾਲੀ ‘ਬਹੁਤ ਬੁਰੀ ਤਰ੍ਹਾਂ ਠੱਪ’ ਦੇਖੀ ਗਈ ਹੈ। ਉਨ੍ਹਾਂ ਕਿਹਾ, “ਅਸੀਂ ਆਰਥਿਕ ਪਤਨ ਨੂੰ ਘਾਤਕ ਰੂਪ ਲੈਂਦਿਆਂ ਦੇਖ ਰਹੇ ਹਾਂ। ਇਹ ਸਥਿਤੀ ਹਫ਼ਤਾ ਦਰ ਹਫ਼ਤਾ ਹੋਰ ਗੰਭੀਰ ਹੁੰਦੀ ਜਾ ਰਹੀ ਹੈ।”
ਇਹ ਵੀ ਪੜ੍ਹੋ : ਦੱਖਣੀ ਮੈਕਸੀਕੋ ’ਚ ਵਾਪਰਿਆ ਵੱਡਾ ਹਾਦਸਾ, ਟਰਾਲਾ ਪਲਟਣ ਕਾਰਨ 53 ਲੋਕਾਂ ਦੀ ਮੌਤ
ਗ੍ਰਿਫਿਥਸ ਨੇ ਕਿਹਾ ਕਿ ਨਕਦੀ ਦੇ ਪ੍ਰਵਾਹ ਦੇ ਮੁੱਦੇ ਨੂੰ ਸਾਲ ਦੇ ਅੰਤ ਤੱਕ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਸਰਦੀਆਂ ਦੌਰਾਨ ਫਰੰਟਲਾਈਨ ਸੇਵਾ ਕਰਮਚਾਰੀਆਂ ਨੂੰ ਪੈਸੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਹਿਲਾਂ ਵਾਲੇ ਨਜ਼ਰੀਏ ਨੂੰ ਬਦਲਣਾ ਹੋਵੇਗਾ ਕਿ ਅਫ਼ਗਾਨਿਸਤਾਨ ਪੂਰੀ ਤਰ੍ਹਾਂ ਮਨੁੱਖੀ ਸਹਾਇਤਾ ਦੇ ਆਧਾਰ ’ਤੇ ਸਰਦੀਆਂ ਨੂੰ ਆਰਾਮ ਨਾਲ ਕੱਢ ਲਵੇਗਾ। ਇਕ ਉਦਾਹਰਣ ਵਜੋਂ ਉਨ੍ਹਾਂ ਕਿਹਾ ਕਿ 40 ਲੱਖ ਬੱਚੇ ਸਕੂਲੋਂ ਬਾਹਰ ਹਨ ਅਤੇ 90 ਲੱਖ ਬੱਚੇ ਜਲਦ ਹੀ ਸਕੂਲੋਂ ਬਾਹਰ ਹੋ ਜਾਣਗੇ ਅਤੇ ਇਸ ਦਾ ਸਿੱਧਾ ਜਿਹਾ ਕਾਰਨ ਹੈ ਕਿ 70 ਫੀਸਦੀ ਅਧਿਆਪਕਾਂ ਨੂੰ ਅਗਸਤ ਤੋਂ ਤਨਖਾਹ ਨਹੀਂ ਮਿਲੀ। ਉਨ੍ਹਾਂ ਕਿਹਾ, ‘‘ਅਤੇ ਜੇਕਰ ਅਸੀਂ ਅਜਿਹਾ ਨਹੀਂ ਕਰਦੇ ਤਾਂ ਔਰਤਾਂ ਤੇ ਲੜਕੀਆਂ ਦੇ ਸਕੂਲ ਜਾਣ ਦੇ ਅਧਿਕਾਰ ਬਾਰੇ ਚਰਚਾ ਸਿਧਾਂਤਕ ਰਹਿ ਜਾਵੇਗੀ।’’ ਗ੍ਰਿਫਿਥਸ ਨੇ ਕਿਹਾ, ‘‘ਇਸ ਲਈ ਮੇਰਾ ਅੱਜ ਦਾ ਸੁਨੇਹਾ ਆਰਥਿਕ ਪਤਨ ਦੇ ਮਨੁੱਖੀ ਨਤੀਜਿਆਂ ਅਤੇ ਤੁਰੰਤ ਕਾਰਵਾਈ ਦੀ ਲੋੜ ਬਾਰੇ ਚੇਤਾਵਨੀ ਦੇਣਾ ਹੈ।’’
ਨਿਊਜ਼ੀਲੈਂਡ ’ਚ ਡੈਲਟਾ ਵੇਰੀਐਂਟ ਦੇ 95 ਨਵੇਂ ਮਾਮਲੇ ਦਰਜ
NEXT STORY