ਵੀਅਤਨਾਮ— ਦੁਨੀਆ 'ਚ ਬਹੁਤ ਸਾਰੇ ਲੋਕ ਆਪਣੀ ਉਮਰ ਤੋਂ ਛੋਟੇ ਦਿਖਾਈ ਦਿੰਦੇ ਹਨ, ਅਤੇ ਬਹੁਤ ਸਾਰੇ ਲੋਕ ਆਪਣੀ ਅਸਲੀ ਉਮਰ ਤੋਂ ਵੱਡੇ ਦਿਖਾਈ ਦਿੰਦੇ ਹਨ। ਇਹ ਆਮ ਗੱਲ ਹੈ ਪਰ ਹੈਰਾਨੀ ਉਦੋਂ ਹੁੰਦੀ ਹੈ, ਜਦੋਂ ਕੋਈ ਆਪਣੀ ਅਸਲੀ ਉਮਰ ਤੋਂ ਬਹੁਤ ਵੱਡਾ ਨਜ਼ਰ ਆਵੇ ਜਾ ਫਿਰ ਲੜਕੀਆਂ ਦੇ ਚਿਹਰਿਆਂ 'ਤੇ ਝੁਰੜੀਆਂ ਦਿਖਾਈ ਦੇਣ ਲੱਗਣ ਜਾਂ ਕੋਈ ਛੋਟਾ ਬੱਚਾ ਬੁੱਢੇ ਦੀ ਤਰ੍ਹਾਂ ਦਿਖਾਈ ਦੇਣ ਲੱਗੇ। ਅਸੀਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਅਜਿਹੇ ਹੀ 5 ਮਾਮਲਿਆਂ ਬਾਰੇ।
ਰਾਤੋਂ ਰਾਤ ਬੁੱਢੀ ਹੋ ਗਈ ਇਹ ਲੜਕੀ
ਵੀਅਤਨਾਮ ਦੀ ਇਸ ਲੜਕੀ ਦੇ ਚਿਹਰੇ ਅਤੇ ਸਰੀਰ 'ਤੇ ਇੰਨੀ ਤੇਜ਼ੀ ਨਾਲ ਬੁਢਾਪੇ ਦੇ ਲੱਛਣ ਉੱਭਰੇ ਕਿ ਉਸ ਨੂੰ ਰੋਜ ਦੇਖਣ ਵਾਲੇ ਵੀ ਹੈਰਾਨ ਰਹਿ ਗਏ। ਪਹਿਲੀ ਫੋਟੋ ਵਿਚ ਅਜਿਹਾ ਲਗ ਰਿਹਾ ਹੈ ਕਿ ਕੋਈ 25-26 ਸਾਲ ਦੀ ਲੜਕੀ ਹੈ, ਜਦੋਂ ਕਿ ਦੂਜੀ ਫੋਟੋ ਉਸ ਦੀ ਦਾਦੀ ਦੀ ਲੱਗ ਰਹੀ ਹੈ। ਹਾਲਾਂਕਿ ਦੋਨੋਂ ਫੋਟੋਆ ਇਕ ਹੀ ਲੜਕੀ ਨਗੁਐਨ ਦੀਆਂ ਸਨ ਅਤੇ ਦੋਨਾਂ ਵਿਚ ਸਿਰਫ਼ ਕੁਝ ਦਿਨਾਂ ਦਾ ਹੀ ਅੰਤਰ ਹੈ। ਨਗੁਐਨ ਦੀ ਇਹ ਹਾਲਤ 2008 ਵਿਚ ਹੋਈ ਪਰ ਗਰੀਬੀ ਦੇ ਕਾਰਨ ਉਹ ਆਪਣਾ ਇਲਾਜ ਨਹੀਂ ਕਰਵਾ ਪਾਈ। ਹਾਲਾਂਕਿ ਡਾਕਟਰ ਵੀ ਉਸ ਦੀ ਇਸ ਕੰਡੀਸ਼ਨ ਤੋਂ ਹੈਰਾਨ ਹਨ ਅਤੇ ਉਹ ਇਸ ਦੇ ਕਾਰਨਾਂ ਨੂੰ ਲੈ ਕੇ ਸਹਿਮਤ ਨਹੀਂ ਹਨ।
ਇੰਗਲੈਂਡ ਦੀ ਜਾਰਾ ਹਰਟਸ਼ੋਰਨ ਸਿਰਫ਼ 12 ਸਾਲ ਦੀ ਹੈ ਪਰ ਉਸ ਨੂੰ 40 ਸਾਲ ਦੀ ਔਰਤ ਸਮਝ ਲਿਆ ਜਾਂਦਾ ਹੈ। ਉਹ ਇਕ ਰੇਅਰ ਜੇਨੇਟਿਕ ਬੀਮਾਰੀ ਕਿਊਟਿਸ ਲਾਕਸਾ ਤੋਂ ਪੀੜਤ ਹੈ। ਉਸ ਨੂੰ ਇਹ ਰੋਗ ਆਪਣੀ ਮਾਂ ਤੋਂ ਹੋਇਆ। ਉਸ ਦੀ ਮਾਂ 43 ਸਾਲ ਦੀ ਹੈ ਪਰ ਉਸ ਨੂੰ ਪੈਨਸ਼ਨਰ ਸਮਝ ਲਿਆ ਜਾਂਦਾ ਹੈ।ਚੀਨ ਦੀ ਇਹ ਬੱਚੀ ਸਿਰਫ ਇਕ ਸਾਲ ਦੀ ਹੈ ਪਰ ਉਸ ਦਾ ਚਿਹਰਾ 80 ਸਾਲ ਦੀ ਬੁੱਢੀ ਦੀ ਤਰ੍ਹਾਂ ਹੈ। ਇਹ ਬੱਚੀ ਇਕ ਰੇਅਰ ਸਕਿਨ ਡਿਜੀਜ ਤੋਂ ਪੀੜਤ ਹੈ। ਫਿਲਹਾਲ ਇਸ ਬੱਚੀ ਦਾ ਇਲਾਜ ਚੱਲ ਰਿਹਾ ਹੈ।
ਟਰੰਪ ਵੱਲੋਂ ਫੌਜ 'ਚੋਂ ਕਿੰਨਰਾਂ ਦਾ ਬਾਈਕਾਟ ਕਰਨ ਤੋਂ ਬਾਅਦ ਕੈਨੇਡੀਅਨ ਫੌਜ ਨੇ ਕੀਤਾ ਉਨ੍ਹਾਂ ਦਾ ਸਵਾਗਤ
NEXT STORY