ਸੰਯੁਕਤ ਰਾਸ਼ਟਰ/ਜਿਨੇਵਾ (ਭਾਸ਼ਾ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਹੈ ਕਿ ਅਫ਼ਰੀਕਾ ਵਿਚ ਕੋਰੋਨਾ ਵਾਇਰਸ ਸੰਕਰਮਣ ਦੇ ਨਵੇਂ ਵੇਰੀਐਂਟ ਓਮੀਕਰੋਨ ਨਾਲ ਆਈ ਚੌਥੀ ਲਹਿਰ ਹੁਣ ਹੌਲੀ ਹੁੰਦੀ ਨਜ਼ਰ ਆ ਰਹੀ ਹੈ। 6 ਹਫ਼ਤਿਆਂ ਤੱਕ ਕੇਸਾਂ ਵਿਚ ਵਾਧੇ ਤੋਂ ਬਾਅਦ ਇਨ੍ਹਾਂ ਵਿਚ ਗਿਰਾਵਟ ਆਉਣ ਲੱਗੀ ਹੈ। ਓਮੀਕਰੋਨ ਦਾ ਪਹਿਲਾ ਮਾਮਲਾ 24 ਨਵੰਬਰ ਨੂੰ ਦੱਖਣੀ ਅਫਰੀਕਾ ਵਿਚ ਸਾਹਮਣੇ ਆਇਆ ਸੀ। ਡਬਲਯੂ.ਐੱਚ.ਓ. ਨੇ 26 ਨਵੰਬਰ ਨੂੰ ਇਸ ਨੂੰ ਸੰਕਰਮਣ ਦਾ ਚਿੰਤਾਜਨਕ ਵੇਰੀਐਂਟ ਘੋਸ਼ਿਤ ਕੀਤਾ ਸੀ। ਅਫਰੀਕਾ ਲਈ ਡਬਲਯੂ.ਐੱਚ.ਓ. ਦੇ ਖੇਤਰੀ ਨਿਰਦੇਸ਼ਕ ਡਾ. ਮਾਤਸ਼ੀਦਿਸ਼ੋਂ ਮੋਏਤੀ ਨੇ ਕਿਹਾ, ‘ਸ਼ੁਰੂਆਤੀ ਮੁਲਾਂਕਣ ਦਰਸਾਉਂਦੇ ਹਨ ਕਿ ਅਫਰੀਕਾ ਵਿਚ ਚੌਥੀ ਲਹਿਰ ਵਿਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਅਤੇ ਕੇਸ ਘੱਟ ਰਹੇ ਹਨ।
ਇਹ ਵੀ ਪੜ੍ਹੋ: ਸਾਵਧਾਨ! ਭਾਰਤ 'ਚ ਡੈਲਟਾ ਵੇਰੀਐਂਟ ਕਾਰਨ ਪੈਦਾ ਹੋਏ ਭਿਆਨਕ ਹਾਲਾਤ ਮੁੜ ਸਾਹਮਣੇ ਆਉਣ ਦਾ ਖ਼ਤਰਾ
ਮਹਾਮਾਰੀ ਨਾਲ ਨਜਿੱਠਣ ਲਈ ਅਫਰੀਕਾ ਵਿਚ ਅਜੇ ਵੀ ਸਖ਼ਤ ਉਪਾਵਾਂ ਦੀ ਲੋੜ ਹੈ, ਅਤੇ ਉਹ ਹੈ ਤੇਜ਼ ਟੀਕਾਕਰਨ ਮੁਹਿੰਮ ਚਲਾਉਣਾ। ਹੋ ਸਕਦਾ ਹੈ ਕਿ ਅਗਲੀ ਲਹਿਰ ਹਲਕੀ ਨਾ ਹੋਵੇ।’ ਵੀਰਵਾਰ ਨੂੰ ਜਾਰੀ ਇਕ ਬਿਆਨ ਵਿਚ ਡਬਲਯੂ.ਐੱਚ.ਓ. ਨੇ ਕਿਹਾ, ‘ਅਫਰੀਕਾ ਵਿਚ ਓਮੀਕਰੋਨ ਤੋਂ ਆਈ ਚੌਥੀ ਲਹਿਰ ਹੁਣ 6 ਹਫ਼ਤਿਆਂ ਦੇ ਉਛਾਲ ਤੋਂ ਬਾਅਦ ਹੌਲੀ ਹੋ ਰਹੀ ਹੈ ਅਤੇ ਇਹ ਮਹਾਦੀਪ ’ਤੇ ਹੁਣ ਤੱਕ ਦੀ ਸਭ ਤੋਂ ਘੱਟ ਸਮੇਂ ਤੱਕ ਚੱਲਣ ਵਾਲੀ ਲਹਿਰ ਬਣ ਗਈ ਹੈ। ਇੱਥੇ ਕੇਸ ਇਕ ਕਰੋੜ ਦਾ ਅੰਕੜਾ ਪਾਰ ਕਰ ਗਏ ਹਨ।’
ਇਹ ਵੀ ਪੜ੍ਹੋ: 'ਬੇਟਫੇਅਰ' ਦਾ ਦਾਅਵਾ, ਬੋਰਿਸ ਜਾਨਸਨ ਦੇ ਸਕਦੇ ਨੇ ਅਸਤੀਫ਼ਾ, ਭਾਰਤੀ ਮੂਲ ਦੇ ਰਿਸ਼ੀ ਸਿਰ ਸਜੇਗਾ PM ਦਾ ਤਾਜ
ਡਬਲਯੂ.ਐੱਚ.ਓ. ਦੇ ਡਾਇਰੈਕਟਰ-ਜਨਰਲ ਟੇਡਰੋਸ ਅਦਾਨੋਮ ਘੇਬਰੇਅਯਸਸ ਨੇ ਚਿੰਤਾ ਜ਼ਾਹਰ ਕੀਤੀ ਕਿ ਭਾਵੇਂ ਵਿਸ਼ਵ ਪੱਧਰ ’ਤੇ 9.4 ਅਰਬ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ 90 ਦੇਸ਼ ਪਿਛਲੇ ਸਾਲ ਦੇ ਅੰਤ ਤੱਕ ਆਪਣੀ 40 ਫ਼ੀਸਦੀ ਆਬਾਦੀ ਦੇ ਟੀਕਾਕਰਨ ਦੇ ਟੀਚੇ ਤੱਕ ਨਹੀਂ ਪਹੁੰਚ ਸਕੇ ਹਨ ਅਤੇ ਉਨ੍ਹਾਂ ਵਿਚੋਂ 36 ਦੇਸ਼ਾਂ ਨੇ ਅਜੇ ਤੱਕ ਆਪਣੀ 10 ਫ਼ੀਸਦੀ ਆਬਾਦੀ ਦਾ ਟੀਕਾਕਰਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਅਫਰੀਕਾ ਦੀ 85 ਫ਼ੀਸਦੀ ਤੋਂ ਵੱਧ ਆਬਾਦੀ ਨੂੰ ਅਜੇ ਤੱਕ ਟੀਕੇ ਦੀ ਪਹਿਲੀ ਖ਼ੁਰਾਕ ਨਹੀਂ ਮਿਲੀ ਹੈ। ਡਬਲਯੂ.ਐੱਚ.ਓ. ਦੇ ਡਾਇਰੈਕਟਰ-ਜਨਰਲ ਨੇ ਕਿਹਾ, ‘ਜੇ ਅਸੀਂ ਇਸ ਪਾੜੇ ਨੂੰ ਪੂਰਾ ਕਰਨ ਲਈ ਮਿਲ ਕੇ ਕੰਮ ਨਹੀਂ ਕਰਦੇ ਹਾਂ ਤਾਂ ਅਸੀਂ ਮਹਾਮਾਰੀ ਨੂੰ ਖੂਤਮ ਨਹੀਂ ਕਰ ਸਕਾਂਗੇ।’
ਇਹ ਵੀ ਪੜ੍ਹੋ: ਬੋਰਿਸ ਜਾਨਸਨ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਲਈ ਵਧਿਆ ਦਬਾਅ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬਾਈਡੇਨ 'ਤੇ ਭੜਕਿਆ ਉੱਤਰੀ ਕੋਰੀਆ, ਅਮਰੀਕਾ ਨੂੰ ਦੇ ਦਿੱਤੀ ਚਿਤਾਵਨੀ
NEXT STORY