ਸਯੁੰਕਤ ਰਾਸ਼ਟਰ— ਜਿਨਸੀ ਸ਼ੋਸ਼ਣ ਅਤੇ ਘਟੀਆ ਵਿਹਾਰ ਦੇ ਦੋਸ਼ਾਂ ਮਗਰੋਂ ਸਯੁੰਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕਾਂ ਦੇ ਤੌਰ 'ਤੇ ਮੱਧ ਅਫਰੀਕਾ 'ਚ ਤੈਨਾਤ ਕਾਂਗੋ ਗਣਰਾਜ ਦੇ ਕਰੀਬ 600 ਤੋਂ ਜ਼ਿਆਦਾ ਸੈਨਿਕ ਆਪਣੇ ਘਰ ਵਾਪਸ ਪਰਤਣਗੇ। ਇਸ ਦੀ ਘੋਸ਼ਣਾ ਸਯੁੰਕਤ ਰਾਸ਼ਟਰ ਦੇ ਮਹਾਸਚਿਵ ਐਂਤੋਨਿਓ ਗੁਤਾਰੇਸ ਅੱਜ ਸਯੁੰਕਤ ਰਾਸ਼ਟਰ ਦੇ ਸੰਵਾਦਦਾਤਾ ਸੰਮੇਲਨ 'ਚ ਕਰਨਗੇ।
ਵਰਨਣਯੋਗ ਹੈ ਕਿ ਐੱਸ. ਆਈ. ਐੱਨ. ਯੂ. ਐੱਸ. ਸੀ. ਏ. ਬਲ 'ਚ ਸਯੁੰਕਤ ਰਾਸ਼ਟਰ ਦੇ ਕਮਾਂਡਰ ਦੀ ਰਿਪੋਰਟ ਮਗਰੋਂ ਇਹ ਫੈਸਲਾ ਲਿਆ ਹੈ। ਇਸ ਰਿਪੋਰਟ 'ਚ ਚਿਤਾਵਨੀ ਦਿੱਤੀ ਗਈ ਸੀ ਬ੍ਰਾਜੀਵਿਲ ਨੂੰ ਆਪਣੇ ਸੈਨਿਕਾਂ 'ਤੇ ਲਗਾਮ ਲਗਾਉਣੀ ਚਾਹੀਦੀ ਹੈ ਜਾਂ ਉਨ੍ਹਾਂ ਨੂੰ ਵਾਪਸ ਭੇਜਣ 'ਤੇ ਮਜ਼ਬੂਰ ਕਰ ਦਿੱਤਾ ਜਾਵੇਗਾ। ਸੇਨੇਗਲ ਦੇ ਲੈਫਟੀਨੇਂਟ ਜਨਰਲ ਬੱਲਾ ਕੀਤਾ ਨੇ ਸਯੁੰਕਤ ਰਾਸ਼ਟਰ ਦਫਤਰ 'ਚ ਕਿਹਾ ਕਿ ਇਸ ਸਾਲ ਉਹ ਜਿਨਸੀ ਸ਼ੋਸ਼ਣ, ਬਾਲਣ ਚੋਰੀ ਅਤੇ ਅਨੁਸ਼ਾਸਨ ਦੀ ਕਮੀ ਵਾਲੇ ਦੋਸ਼ਾਂ ਦੇ ਛੇ ਪੇਜ਼ ਪਹਿਲਾਂ ਹੀ ਬਟਾਲਿਅਨ ਕਮਾਂਡਰ ਨੂੰ ਭੇਜ ਚੁੱਕੇ ਹਨ।
ਕੇਰਲ ਤੋਂ IS 'ਚ ਸ਼ਾਮਲ ਹੋਣ ਅਫਗਾਨਿਸਤਾਨ ਗਏ ਇਕ ਹੋਰ ਵਿਅਕਤੀ ਦੀ ਮੌਤ
NEXT STORY