ਟੋਕੀਓ (ਇੰਟ.)-ਕਈ ਵਾਰ ਇਨਸਾਨ ਨੌਕਰੀ ਅਤੇ ਪਰਿਵਾਰ ’ਚ ਹੋਣ ਵਾਲੇ ਝਗੜੇ ਤੋਂ ਇੰਨਾ ਤੰਗ ਆ ਜਾਂਦਾ ਹੈ ਕਿ ਉਹ ਕਿਤੇ ਦੂਰ ਜਾ ਕੇ ਵਸ ਜਾਣਾ ਚਾਹੁੰਦਾ ਹੈ। ਉਥੇ ਜਿਥੇ ਨਾ ਤਾਂ ਉਸ ਦਾ ਕੋਈ ਦੋਸਤ ਹੋਵੇ ਅਤੇ ਨਾ ਰਿਸ਼ਤੇਦਾਰ, ਜਿਸ ਨਾਲ ਉਹ ਸਕੂਨ ਦੀ ਜ਼ਿੰਦਗੀ ਜੀਅ ਸਕੇ ਅਤੇ ਆਪਣੇ ਹਿਸਾਬ ਨਾਲ ਰਹਿ ਸਕੇ। ਜਾਪਾਨ ’ਚ ਅਜਿਹਾ ਕਰਨ ਨੂੰ ਜੋਹਾਸਤੁ ਕਿਹਾ ਜਾਂਦਾ ਹੈ, ਜਿਸ ਦਾ ਅਰਥ ਹੈ ‘ਭਾਫ਼ ਬਣ ਕੇ ਉੱਡ ਜਾਣਾ’। ਇਥੇ ਅਨੇਕਾਂ ਲੋਕ ਇੰਝ ਗ਼ਾਇਬ ਹੋ ਚੁੱਕੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਦਾ ਪਰਿਵਾਰ ਅੱਜ ਤੱਕ ਨਹੀਂ ਜਾਣ ਸਕਿਆ।
ਇਹ ਖ਼ਬਰ ਵੀ ਪੜ੍ਹੋ : ਅਮੀਰ ਬਣਨ ਦੇ ਲਾਲਚ ’ਚ ਠੱਗੇ ਗਏ ਲੋਕ, ਵਿਦੇਸ਼ੀ ਸ਼ੇਅਰ ਬ੍ਰੋਕਰ ਕੰਪਨੀ ਕਰੋੜਾਂ ਰੁਪਏ ਹੜੱਪ ਕੇ ਹੋਈ ਬੰਦ
ਜੋ ਲੋਕ ਆਪਣੇ ਪਰਿਵਾਰ ਤੋਂ ਦੂਰ ਜਾਣਾ ਚਾਹੁੰਦੇ ਹਨ, ਉਨ੍ਹਾਂ ਦੀ ਮਦਦ ਬਕਾਇਦਾ ਕੁਝ ਕੰਪਨੀਆਂ ਕਰਦੀਆਂ ਹਨ, ਜਿਸ ਦੇ ਬਦਲੇ ਵਿਚ ਉਨ੍ਹਾਂ ਨੂੰ ਕੰਪਨੀਆਂ ਨੂੰ ਮੋਟੀ ਫੀਸ ਵੀ ਦੇਣੀ ਪੈਂਦੀ ਹੈ। ਜਾਪਾਨ ’ਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਲੋਕ ਰੋਜ਼ ਵਾਂਗ ਘਰ ਤੋਂ ਨੌਕਰੀ ਲਈ ਨਿਕਲੇ ਅਤੇ ਕਦੇ ਵਾਪਸ ਨਹੀਂ ਪਰਤੇ। ਕੰਪਨੀਆਂ ਦੇ ਇਸ ਕੰਮ ਨੂੰ ‘ਨਾਈਟ ਮੂਵਿੰਗ ਸਰਵਿਸ’ ਕਿਹਾ ਜਾਂਦਾ ਹੈ, ਜੋ ਅਜਿਹੇ ਲੋਕਾਂ ਨੂੰ ਇਕ ਨਵੀਂ ਜ਼ਿੰਦਗੀ ਸ਼ੂਰੂ ਕਰਨ ’ਚ ਮਦਦ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਗੁਪਤ ਸਥਾਨਾਂ ’ਤੇ ਰਹਿਣ ਦਾ ਪ੍ਰਬੰਧ ਵੀ ਕਰਦੀਆਂ ਹਨ। ਜਾਪਾਨ ’ਚ ਤਲਾਕ ਦੇ ਮਾਮਲਿਆਂ ’ਚ ਕਮੀ ਦਾ ਵੱਡਾ ਕਾਰਨ ਜੋਹਾਸਤੁ ਹੀ ਦੱਸਿਆ ਜਾਂਦਾ ਹੈ। ਲੋਕ ਤਲਾਕ ਲੈਣ ਦੇ ਕਾਨੂੰਨੀ ਝਮੇਲਿਆਂ ’ਚ ਪੈਣ ਤੋਂ ਬਿਹਤਰ ਗ਼ਾਇਬ ਹੋ ਜਾਣਾ ਪਸੰਦ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਨਡਾਲਾ ਦੀ ਦਿਲ ਕੁਮਾਰੀ ਆਸਟ੍ਰੇਲੀਅਨ ਪੁਲਸ ’ਚ ਹੋਈ ਭਰਤੀ
ਪੁਲਸ ਮੁਲਾਜ਼ਮ ਨੂੰ ਸ਼ਹੀਦ ਕਰਨ ਵਾਲੇ 3 ਗੈਂਗਸਟਰ ਕਾਬੂ, ਮੁੱਲਾਂਪੁਰ ਦਾਖਾ 'ਚ ਜਿਉਂਦੇ ਸੜੇ ਦੋ ਬੱਚੇ, ਪੜ੍ਹੋ Top 10
NEXT STORY