ਲੰਡਨ- ਅਫ਼ਾਨਿਸਤਾਨ 'ਚ ਸੱਤਾ ਪ੍ਰਾਪਤ ਕਰਨ ਦੇ ਬਾਅਦ ਆਪਸ 'ਚ ਖ਼ੂਨੀ ਸੰਘਰਸ਼ ਨੇ ਤਾਲਿਬਾਨ ਨੂੰ ਵੱਡਾ ਝਟਕਾ ਦਿੱਤਾ ਹੈ। ਬ੍ਰਿਟੇਨ ਦੀ ਇਕ ਮੈਗਜ਼ੀਨ ਨੇ ਦਾਅਵਾ ਕੀਤਾ ਹੈ ਕਿ ਕੁਰਸੀ ਦੀ ਇਸ ਲੜਾਈ 'ਚ ਤਾਲਿਬਾਨ ਦੇ ਸੁਪਰੀਮ ਲੀਡਰ ਹਿਬਤੁੱਲਾ ਅਖੁੰਦਜ਼ਾਦਾ ਦੀ ਮੌਤ ਹੋ ਗਈ ਹੈ ਤੇ ਉੱਪ ਪ੍ਰਧਾਨਮੰਤਰੀ ਮੁੱਲਾ ਬਰਾਦਰ ਨੂੰ ਕੈਦੀ ਬਣਾ ਕੇ ਰੱਖਿਆ ਗਿਆ ਹੈ। ਸੱਤਾ ਲਈ ਇਹ ਸੰਘਰਸ਼ ਤਾਲਿਬਾਨ ਦੇ ਹੀ ਦੋ ਧੜਿਆਂ ਦਰਮਿਆਨ ਹੋਇਆ ਸੀ। ਮੈਗਜ਼ੀਨ ਨੇ ਇਹ ਵੀ ਦੱਸਿਆ ਕਿ ਕਿ ਹੱਕਾਨੀ ਧੜੇ ਦੇ ਨਾਲ ਇਸ ਝਗੜੇ 'ਚ ਸਭ ਤੋਂ ਜ਼ਿਆਦਾ ਨੁਕਸਾਨ ਮੁੱਲਾ ਬਰਾਦਰ ਨੂੰ ਹੋਇਆ ਹੈ।
ਬ੍ਰਿਟੇਨ ਦੀ ਮੈਗਜ਼ੀਨ ਨੇ ਆਪਣੀ ਰਿਪੋਰਟ 'ਚ ਦਸਿਆ ਕਿ ਸਤੰਬਰ ਮਹੀਨੇ 'ਚ ਤਾਲਿਬਾਨ ਦੇ ਦੋਵੇਂ ਧੜਿਆਂ ਦੀ ਬੈਠਕ ਹੋਈ ਸੀ। ਇਸ ਦੌਰਾਨ ਇਕ ਮੌਕਾ ਅਜਿਹਾ ਵੀ ਆਇਆ ਜਦੋਂ ਹੱਕਾਨੀ ਨੇਤਾ ਖਲੀਲ-ਉਲ ਰਹਿਮਾਨੀ ਹੱਕਨੀ ਆਪਣੀ ਕੁਰਸੀ ਤੋਂ ਉਠਿਆ ਤੇ ਉਸ ਨੇ ਬਰਾਦਰ 'ਤੇ ਮੁੱਕੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਬਰਾਦਰ ਲਗਾਤਾਰ ਤਾਲਿਬਾਨ ਸਰਕਾਰ ਦੇ ਕੈਬਨਿਟ 'ਚ ਗ਼ੈਰ-ਤਾਲਿਬਾਨੀਆਂ ਤੇ ਘੱਟ ਗਿਣਤੀ ਦੇ ਫ਼ਿਰਕਿਆਂ ਨੂੰ ਵੀ ਜਗ੍ਹਾ ਦੇਣ ਦਾ ਦਬਾਅ ਬਣਾ ਰਿਹਾ ਸੀ ਤਾਂ ਜੋ ਦੁਨੀਆ ਦੇ ਹੋਰ ਦੇਸ਼ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ। ਇਸ ਝੜਪ ਦੇ ਬਾਅਦ ਬਰਾਦਰ ਕੁਝ ਦਿਨਾਂ ਲਈ ਲਾਪਤਾ ਹੋਏ ਤੇ ਇਕ ਵਾਰ ਫਿਰ ਉਸ ਨੂੰ ਕੰਧਾਰ 'ਚ ਦੇਖਿਆ ਗਿਆ। ਰਿਪੋਰਟ ਦੇ ਮੁਤਾਬਕ ਬਰਾਦਰ ਨੇ ਕਬਾਇਲੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦਾ ਸਮਰਥਨ ਵੀ ਉਸ ਨੂੰ ਮਿਲਿਆ ਹੈ। ਹਾਲਾਂਕਿ ਬਰਾਦਰ 'ਤੇ ਦਬਾਅ ਬਣਾ ਕੇ ਉਸ ਤੋਂ ਵੀਡੀਓ ਸੰਦੇਸ਼ ਜਾਰੀ ਕਰਵਾਇਆ ਗਿਆ। ਮੈਗਜ਼ੀਨ ਨੇ ਦਾਅਵਾ ਕੀਤਾ ਹੈ ਕਿ ਇਸ ਵੀਡੀਓ ਤੋਂ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਬਰਾਦਰ ਬੰਧਕ ਬਣਾ ਲਿਆ ਗਿਆ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਨਾਲ ਕੀਤੀ ਮੁਲਾਕਾਤ
NEXT STORY