ਕੈਨਬਰਾ (ਵਾਰਤਾ): ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀਰਵਾਰ ਨੂੰ ਆਮ ਚੋਣਾਂ ਤੋਂ ਪਹਿਲਾਂ ਇੱਕ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਕੈਬਨਿਟ ਵਿੱਚ ਫੇਰਬਦਲ ਦਾ ਐਲਾਨ ਕੀਤਾ। ਅਲਬਾਨੀਜ਼ ਨੇ ਰਾਸ਼ਟਰੀ ਦਿਵਿਆਂਗਤਾ ਬੀਮਾ ਯੋਜਨਾ (ਐਨ.ਡੀ.ਆਈ.ਐਸ) ਅਤੇ ਸਰਕਾਰੀ ਸੇਵਾਵਾਂ ਦੇ ਮੰਤਰੀ ਵਜੋਂ ਬਿੱਲ ਸ਼ੌਰਟਨ ਦੇ ਅਸਤੀਫ਼ਾ ਦੇਣ ਤੋਂ ਬਾਅਦ 'ਇੱਕ ਮਜ਼ਬੂਤ, ਇਕਜੁੱਟ ਅਤੇ ਸਥਿਰ ਕੈਬਨਿਟ ਸਰਕਾਰ' ਲਈ ਮੰਤਰਾਲੇ ਵਿੱਚ ਬਦਲਾਅ ਦਾ ਐਲਾਨ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਕੋਡ ਹਾਈਵੇਅ ਸਖ਼ਤ, 5000 ਤੋਂ ਉਪੱਰ ਲੋਕਾਂ ਦੇ ਡਰਾਈਵਿੰਗ ਲਾਇਸੰਸ
ਉਨ੍ਹਾਂ ਦੱਸਿਆ ਕਿ ਸਮਾਜਿਕ ਸੇਵਾਵਾਂ ਮੰਤਰੀ ਅਮਾਂਡਾ ਰਿਸ਼ਵਰਥ ਐਨ.ਡੀ.ਆਈ.ਐਸ ਮੰਤਰੀ ਵਜੋਂ ਵਾਧੂ ਭੂਮਿਕਾ ਨਿਭਾਉਣਗੇ। ਜਿਸ ਵਿੱਚ ਐਨ ਐਲੀ NDIS ਮੰਤਰੀ ਦੀ ਸਹਾਇਤਾ ਕਰਨ ਵਾਲੀ ਮੰਤਰੀ ਬਣੇਗੀ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਕੈਟੀ ਗੈਲਾਘਰ ਸਰਕਾਰੀ ਸੇਵਾਵਾਂ ਮੰਤਰੀ ਬਣਨ ਦੀ ਵਾਧੂ ਭੂਮਿਕਾ ਵੀ ਨਿਭਾਉਣਗੇ। ਇਹ ਸ਼ੌਰਟਰਨ ਦੇ ਮੌਜੂਦਾ ਪੋਰਟਫੋਲੀਓ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਨੇ ਬਜ਼ੁਰਗਾਂ ਦੀ ਦੇਖਭਾਲ ਅਤੇ ਖੇਡ ਮੰਤਰੀ ਅਨਿਕਾ ਵੇਲਜ਼ ਨੂੰ ਕੈਬਨਿਟ ਵਿੱਚ ਤਰੱਕੀ ਦੇਣ ਦਾ ਵੀ ਐਲਾਨ ਕੀਤਾ। ਸਹੁੰ ਚੁੱਕ ਸਮਾਗਮ ਅਗਲੇ ਸੋਮਵਾਰ ਨੂੰ ਕੈਨਬਰਾ ਵਿੱਚ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਸ਼ਹੂਰ ਸ਼ਾਰਟ ਵੀਡੀੳ ਐਪ TikTok ਅਮਰੀਕਾ 'ਚ ਬੈਨ! 19 ਜਨਵਰੀ ਤੋਂ ਸੇਵਾਵਾ ਬੰਦ
NEXT STORY