ਅਲਵਰ- ਰਾਜਸਥਾਨ 'ਚ ਅਲਵਰ ਜ਼ਿਲ੍ਹੇ ਦੇ ਰੈਣੀ ਥਾਣਾ ਖੇਤਰ 'ਚ ਮੰਗਲਵਾਰ ਦੇਰ ਰਾਤ ਇਕ ਟਰੱਕ ਨਾਲ ਟਕਰਾਉਣ ਮਗਰੋਂ ਪਿਕਅੱਪ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਪਿਕਅੱਪ ਸਵਾਰ ਤਿੰਨ ਲੋਕਾਂ ਦੀ ਸੜ ਕੇ ਮੌਤ ਹੋ ਗਈ, ਜਦੋਂ ਕਿ ਡਰਾਈਵਰ ਗੰਭੀਰ ਰੂਪ ਨਾਲ ਝੁਲਸ ਗਿਆ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਪਿਕਅੱਪ ਦਿੱਲੀ ਤੋਂ ਜੈਪੁਰ ਵੱਲ ਜਾ ਰਹੀ ਸੀ। ਉਦੋਂ ਉਹ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। ਟਰੱਕ ਨਾਲ ਟਕਰਾਉਂਦੇ ਹੀ ਪਿਕਅੱਪ 'ਚੋਂ ਚੰਗਿਆਈ ਨਿਕਲੀ ਅਤੇ ਦੇਖਦੇ ਹੀ ਦੇਖਦੇ ਪੂਰੀ ਪਿਕਅੱਪ ਅੱਗ ਦਾ ਗੋਲਾ ਬਣ ਗਈ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ।
ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਬਹਾਦੁਰਗੜ੍ਹ, ਹਰਿਆਣਾ ਵਾਸੀ ਮੋਹਿਤ, ਮੱਧ ਪ੍ਰਦੇਸ਼ ਦੇ ਸਾਗਰ ਵਾਸੀ ਦੀਪੇਂਦਰ ਅਤੇ ਪਦਮ ਵਜੋਂ ਹੋਈ ਹੈ। ਉੱਥੇ ਹੀ ਗੰਭੀਰ ਜ਼ਖ਼ਮੀ ਡਰਾਈਵਰ ਝੱਜਰ, ਹਰਿਆਣਾ ਵਾਸੀ ਹਨੀ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਨਾ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਐਕਸਪ੍ਰੈੱਸ ਵੇਅ 'ਤੇ ਪਿਛਲੇ ਤਿੰਨ ਦਿਨਾਂ 'ਚ ਇਹ ਤੀਜਾ ਹਾਦਸਾ ਹੈ।
ਦਿੱਲੀ ਦੀ ਹਵਾ 'ਚ ਹੋਇਆ ਮਾਮੂਲੀ ਸੁਧਾਰ ! AQI ਹਾਲੇ ਵੀ 300 ਤੋਂ ਪਾਰ
NEXT STORY