ਨਿਊਯਾਰਕ— ਕੋਲੈਸਟ੍ਰਾਲ, ਫੈਟ ਅਤੇ ਸ਼ੂਗਰ ਦੀ ਵੱਧ ਮਾਤਰਾ ਵਾਲਾ ਆਹਾਰ ਨਿਊਡੀਜਨਰੇਟਿਵ ਰੋਗ ਨਾਲ ਜੁੜੇ ਏਪੋਈ4 ਜੀਨ ਵਾਲੇ ਲੋਕਾਂ ਵਿਚ ਅਲਜ਼ਾਈਮਰ ਦੇ ਵਿਕਾਸ 'ਤੇ ਅਸਰ ਪਾ ਸਕਦਾ ਹੈ। ਏਪੋਈ4 ਅਤੇ ਓਪੋਈ3 ਜੀਨ ਦੀਆਂ ਦੋ ਕਿਸਮਾਂ- ਪ੍ਰੋਟੀਨ ਅਤੇ ਐਪੋਲਿਪੋਪ੍ਰੋਟੀਨ ਦੇ ਕੋਡ ਹਨ, ਜੋ ਫੈਟ ਅਤੇ ਕੋਲੈਸਟ੍ਰੋਲ ਨੂੰ ਬੰਨ੍ਹਦੇ ਹਨ। ਏਪੋਈ4 ਸੋਜ, ਅਲਜਾਈਮਰ ਅਤੇ ਕਾਰਡੀਓਵੈਸਕੁਲਸ ਰੋਗ ਦੇ ਵਾਧੇ ਨਾਲ ਜੁੜਿਆ ਹੋਇਆ ਹੈ, ਜਦੋਂ ਕਿ ਏਪੋਈ3 ਰੋਗ ਦੇ ਖਤਰੇ ਵਿਚ ਵਾਧਾ ਨਹੀਂ ਕਰਦਾ ਹੈ।
ਖੋਜ ਦੇ ਨਤੀਜਿਆਂ ਤੋਂ ਪਤਾ ਲਗਦਾ ਹੈ ਕਿ ਜਦੋਂ ਏਪੋਈ4 ਜੀਨ ਵਾਲੇ ਚੂਹਿਆਂ ਨੂੰ ਪੱਛਮੀ ਆਹਾਰ ਤੋਂ ਪ੍ਰੇਰਿਤ ਭੋਜਨ ਦਿੱਤਾ ਗਿਆ ਤਾਂ ਇਨ੍ਹਾਂ ਵਿਚ ਬੀਟਾ ਐਮਲਾਈਡ ਪ੍ਰੋਟੀਨ ਪਲੇਗ ਦਾ ਵਾਧਾ ਦੇਖਿਆ ਗਿਆ, ਜੋ ਉਨ੍ਹਾਂ ਦੇ ਦਿਮਾਗ ਵਿਚ ਸੋਜ ਦਾ ਸੰਕੇਤ ਦਿੰਦੀ ਹੈ। ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਪ੍ਰੋਫੈਸਰ ਤੇ ਇਸ ਅਧਿਐਨ ਦੇ ਮੁਖ ਲੇਖਕ ਕ੍ਰਿਸਚੀਅਨ ਪਾਈਕ ਨੇ ਕਿਹਾ ਕਿ ਇਸ ਖੋਜ ਤੋਂ ਪ੍ਰਾਪਤ ਨਤੀਜੇ ਦੱਸਦੇ ਹਨ ਕਿ ਇਹ ਖਤਰਾ ਹਰ ਕਿਸੇ ਨੂੰ ਆਮ ਰੂਪ ਨਾਲ ਪ੍ਰਭਾਵਿਤ ਨਹੀਂ ਕਰਦਾ ਹੈ।
ਯੂਰਪੀ ਸੰਸਦ ਨੇ ਪਾਕਿ ਨੂੰ ਸੁਣਾਈਆਂ ਖਰੀਆਂ-ਖਰੀਆਂ, ਫੌਜੀ ਅਦਾਲਤ ਖਿਲਾਫ ਪ੍ਰਸਤਾਵ ਪਾਸ
NEXT STORY