Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 01, 2026

    9:26:56 PM

  • shiv sena punjab president receives threat

    '6 ਜੂਨ ਤੱਕ ਜਾਨੋਂ ਮਾਰ ਦਿਆਂਗੇ...',  ਸ਼ਿਵ...

  • notices issued to 82 teachers in jalandhar

    ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ...

  • punjab politics congress president

    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਕਾਂਗਰਸ ਇਸ ਵੱਡੇ...

  • transfers in punjab

    ਪੰਜਾਬ 'ਚ ਮੁਲਾਜ਼ਮਾਂ ਦੀਆਂ ਬਦਲੀਆਂ ਨਾਲ ਜੁੜੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • 20 ਕਰੋੜ ਭੁੱਖੇ ਪੇਟ, 8 ਕਰੋੜ ਟਨ ਭੋਜਨ ਬਰਬਾਦ, ਨੁਕਸਾਨ ’ਤੇ ਸ਼ਿਕੰਜਾ ਜ਼ਰੂਰੀ

BLOG News Punjabi(ਬਲਾਗ)

20 ਕਰੋੜ ਭੁੱਖੇ ਪੇਟ, 8 ਕਰੋੜ ਟਨ ਭੋਜਨ ਬਰਬਾਦ, ਨੁਕਸਾਨ ’ਤੇ ਸ਼ਿਕੰਜਾ ਜ਼ਰੂਰੀ

  • Edited By Rakesh,
  • Updated: 08 Apr, 2026 04:33 PM
Blog
200 million hungry 80 million tons of food wasted
  • Share
    • Facebook
    • Tumblr
    • Linkedin
    • Twitter
  • Comment

ਹਰ ਸਾਲ 30 ਮਾਰਚ ਨੂੰ ਪੂਰੀ ਦੁਨੀਆ ‘ਇੰਟਰਨੈਸ਼ਨਲ ਡੇਅ ਆਫ ਜ਼ੀਰੋ ਵੇਸਟ’ ਵਜੋਂ ਮਨਾਉਂਦੀ ਹੈ। 2026 ’ਚ ਇਸ ਦਾ ਫੋਕਸ ਭੋਜਨ ਦੀ ਬਰਬਾਦੀ ’ਤੇ ਧਿਆਨ ਖਿੱਚਦਾ ਹੈ। ਇਹ ਸਿਰਫ਼ ਇਕ ਥੀਮ ਨਹੀਂ ਹੈ, ਸਗੋਂ ਇਕ ਨੈਤਿਕ ਸੰਕਟ ਹੈ, ਜੋ ਸਾਨੂੰ ਸਭ ਤੋਂ ਦਰਦਨਾਕ ਸੱਚਾਈ ਤੋਂ ਜਾਣੂ ਕਰਵਾਉਂਦਾ ਹੈ। ਜੇ ਖਾਣਾ ਬਰਬਾਦ ਹੁੰਦਾ ਹੈ, ਉਸ ਨੂੰ ਕਿਸੇ ਕਿਸਾਨ ਨੇ ਸਖਤ ਮਿਹਨਤ ਨਾਲ ਤਮਾਮ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਉਗਾਇਆ ਸੀ। ਖੇਤਾਂ ਤੋਂ ਮੰਡੀਆਂ ਤੱਕ ਉਨ੍ਹਾਂ ਮਜ਼ਦੂਰਾਂ ਨੇ ਪਹੁੰਚਾਇਆ ਜਿਨ੍ਹਾਂ ਨੂੰ ਖੁਦ ਪੇਟ ਭਰ ਖਾਣ ਨੂੰ ਨਹੀਂ ਮਿਲ ਰਿਹਾ।

ਯੂਨਾਈਟਿਡ ਨੇਸ਼ਨਜ਼ ਇਨਵਾਇਰਨਮੈਂਟ ਪ੍ਰੋਗਰਾਮ (ਯੂ. ਐੱਨ. ਈ. ਪੀ.) ਦੀ ਫੂਡ ਵੇਸਟ ਇੰਡੈਕਸ ਰਿਪੋਰਟ 2024 ਦੱਸਦੀ ਹੈ ਕਿ ਦੁਨੀਆ ’ਚ 105 ਕਰੋੜ ਟਨ ਭੋਜਨ ਬਰਬਾਦ ਹੋਇਆ। ਇਸ ’ਚੋਂ 60 ਫੀਸਦੀ ਬਰਬਾਦੀ ਘਰਾਂ ਅਤੇ ਖ਼ਰਾਬ ਭੰਡਾਰਨ ਵਿਵਸਥਾ ਕਰ ਕੇ ਹੋਈ, 28 ਫੀਸਦੀ ਹੋਟਲ-ਰੈਸਟੋਰੈਂਟ ਸੈਕਟਰ ’ਚ ਅਤੇ 12 ਫੀਸਦੀ ਰਿਟੇਲ ’ਚ। ਇਹ ਸਿਰਫ਼ ਲੋਕਾਂ ਦੀ ਲਾਪ੍ਰਵਾਹੀ ਦੀ ਸਮੱਸਿਆ ਨਹੀਂ ਹੈ। ਇਹ ਪੂਰੀ ਵਿਵਸਥਾ ਦੀ ਖ਼ਾਮੀ ਹੈ। ਸਪਲਾਈ ਚੇਨ ਦੀਆਂ ਕਮਜ਼ੋਰੀਆਂ, ਨੀਤੀਆਂ ਦੀ ਕਮੀ ਅਤੇ ਇਕ ਅਜਿਹੀ ਸੋਚ ਜਿਸ ’ਚ ਖਾਣਾ ਸੁੱਟ ਦੇਣਾ ਆਮ ਗੱਲ ਬਣ ਗਈ ਹੈ।

ਦੂਜੇ ਪਾਸੇ ਦੁਨੀਆ ’ਚ ਲੱਗਭਗ 78.3 ਕਰੋੜ ਲੋਕ ਅੱਜ ਵੀ ਭੁੱਖ ਨਾਲ ਜੂਝ ਰਹੇ ਹਨ ਅਤੇ 30 ਲੱਖ ਤੋਂ ਜ਼ਿਆਦਾ ਲੋਕ ਸੰਤੁਲਿਤ ਖ਼ੁਰਾਕ ਤੋਂ ਵਾਂਝੇ ਹਨ। ਅਜਿਹੀ ਸਥਿਤੀ ’ਚ ਫ਼ਸਲ ਵੱਢਣ ਤੋਂ ਬਾਅਦ ਹੋਣ ਵਾਲੇ ਨੁਕਸਾਨ ਅਤੇ ਭੋਜਨ ਦੀ ਬਰਬਾਦੀ ਨੂੰ ਰੋਕਣਾ ਬੇਹੱਦ ਜ਼ਰੂਰੀ ਹੈ। ਇਕ ਪਾਸੇ ਕਰੋੜਾਂ ਟਨ ਅਨਾਜ ਬਰਬਾਦ ਹੋ ਰਿਹਾ ਹੈ, ਤਾਂ ਦੂਜੇ ਪਾਸੇ ਕਰੋੜਾਂ ਲੋਕ ਭੁੱਖੇ ਪੇਟ ਸੌਂ ਰਹੇ ਹਨ, ਕੁਪੋਸ਼ਣ ਅਜੇ ਵੀ ਦੁਨੀਆ ’ਚ ਫੈਲਿਆ ਹੈ। ਇਹ ਤ੍ਰਾਸਦੀ ਨਹੀਂ, ਸਗੋਂ ਸਾਡੀ ਵਿਵਸਥਾ ਦੀ ਅਸਫਲਤਾ ਹੈ।

ਭਾਰਤ ਕਿੱਥੇ ਖੜ੍ਹਾ ਹੈ? : ਇਸ ਪੂਰੇ ਸੰਕਟ ’ਚ ਭਾਰਤ ਦੀ ਸਥਿਤੀ ਗੰਭੀਰ ਅਤੇ ਅਸਹਿਜ ਕਰਨ ਵਾਲੀ ਹੈ। ਯੂ. ਐੱਨ. ਈ. ਪੀ. ਦੀ ਰਿਪੋਰਟ ਮੁਤਾਬਕ, ਭਾਰਤ ਦੁਨੀਆ ’ਚ ਅਨਾਜ ਦੀ ਬਰਬਾਦੀ ’ਚ ਦੂਜੇ ਨੰਬਰ ’ਤੇ ਹੈ। ਹਰ ਸਾਲ 7.8 ਤੋਂ 8 ਕਰੋੜ ਟਨ ਭੋਜਨ ਤੇ ਫ਼ਸਲ ਬਰਬਾਦ ਹੁੰਦੀ ਹੈ, ਜਿਸ ਦੀ ਕੀਮਤ ਲੱਗਭਗ 1.55 ਲੱਖ ਕਰੋੜ ਰੁਪਏ ਬਣਦੀ ਹੈ। ਚੀਨ ਪਹਿਲੇ ਨੰਬਰ ’ਤੇ ਹੈ, ਜਿੱਥੇ 10.80 ਕਰੋੜ ਟਨ ਖਾਣਾ ਬਰਬਾਦ ਹੁੰਦਾ ਹੈ। ਅਮਰੀਕਾ ’ਚ 2.4 ਕਰੋੜ ਟਨ, ਜਰਮਨੀ ’ਚ 65 ਲੱਖ ਟਨ ਅਤੇ ਜਾਪਾਨ ’ਚ, ਜਿੱਥੇ ‘ਮੋਤੈਨਾਈ’ ਭਾਵ ਚੀਜ਼ਾਂ ਨੂੰ ਵਿਅਰਥ ਨਾ ਜਾਣ ਦੇਣ ਦੀ ਸੰਸਕ੍ਰਿਤੀ ਹੈ, ਸਿਰਫ 52 ਲੱਖ ਟਨ ਭੋਜਨ ਬਰਬਾਦ ਹੁੰਦਾ ਹੈ।

ਜੇਕਰ ਪ੍ਰਤੀ ਵਿਅਕਤੀ ਦੇਖੀਏ ਤਾਂ ਭਾਰਤ ’ਚ ਹਰ ਵਿਅਕਤੀ ਸਾਲ ’ਚ ਔਸਤਨ 55 ਕਿੱਲੋ ਭੋਜਨ ਬਰਬਾਦ ਕਰਦਾ ਹੈ, ਜੋ ਅਮਰੀਕਾ (73 ਕਿੱਲੋ) ਅਤੇ ਜਰਮਨੀ (75 ਕਿੱਲੋ) ਤੋਂ ਘੱਟ ਹੈ। ਪਰ ਭਾਰਤ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ‘ਗਲੋਬਲ ਹੰਗਰ ਇੰਡੈਕਸ’ ’ਚ ਭਾਰਤ 125 ਦੇਸ਼ਾਂ ’ਚ 111ਵੇਂ ਸਥਾਨ ’ਤੇ ਹੈ, ਕਰੀਬ 19.4 ਕਰੋੜ ਲੋਕਾਂ ਨੂੰ ਲੋੜੀਂਦਾ ਭੋਜਨ ਨਹੀਂ ਮਿਲਦਾ। ਇਸ ਲਈ ਭੋਜਨ ਦੀ ਬਰਬਾਦੀ ਸਿਰਫ਼ ਇਕ ਅੰਕੜਾ ਨਹੀਂ ਹੈ, ਇਹ ਕਰੋੜਾਂ ਲੋਕਾਂ ਦੇ ਮੂੰਹੋਂ ਖੋਹਿਆ ਹੋਇਆ ਨਿਵਾਲਾ ਹੈ।

ਪੰਜਾਬ ਅੰਨਦਾਤਾ ਪਰ ਰਿਸਦਾ ਹੋਇਆ ਭੰਡਾਰ : ਪੰਜਾਬ ਜੋ ਕਰੋੜਾਂ ਲੋਕਾਂ ਦਾ ਪੇਟ ਭਰ ਸਕਦਾ ਹੈ ਪਰ ਖੇਤ ਦੀ ਉਪਜ ਦਾ ਇਕ ਵੱਡਾ ਹਿੱਸਾ ਪਲੇਟ ਤੱਕ ਪਹੁੰਚਣ ਤੋਂ ਪਹਿਲਾਂ ਹੀ ਖ਼ਰਾਬ ਹੋ ਜਾਂਦਾ ਹੈ। ਪੰਜਾਬ ’ਚ ਫ਼ਲ ਅਤੇ ਸਬਜ਼ੀਆਂ ਦੀ ਲੱਗਭਗ 20 ਫੀਸਦੀ ਫ਼ਸਲ ਖਾਣ ਤੱਕ ਪਹੁੰਚਣ ਤੋਂ ਪਹਿਲਾਂ ਹੀ ਖ਼ਰਾਬ ਹੋ ਜਾਂਦੀ ਹੈ। ਸਾਲ 2019 ਤੋਂ 2024 ਦੇ ਵਿਚਾਲੇ ਇਕੱਲੇ ਐੱਫ. ਸੀ. ਆਈ. ਦੇ ਗੋਦਾਮਾਂ ’ਚ ਹੀ 8200 ਟਨ ਅਨਾਜ ਖ਼ਰਾਬ ਹੋਇਆ, ਜੋ ਦੇਸ਼ ’ਚ ਸਭ ਤੋਂ ਜ਼ਿਆਦਾ ਹੈ। ਨੀਤੀ ਆਯੋਗ ਦੀ ਰਿਪੋਰਟ ਅਨੁਸਾਰ, ਫ਼ਸਲ ਕੱਟਣ ਤੋਂ ਬਾਅਦ ਦੀ ਕਮਜ਼ੋਰ ਵਿਵਸਥਾ—ਜਿਵੇਂ ਢਕੇ ਹੋਏ ਗੋਦਾਮਾਂ ਦੀ ਕਮੀ, ਕੋਲਡ-ਚੇਨ ’ਚ ਨਿਵੇਸ਼ ਦੀ ਕਮੀ, ਮਸ਼ੀਨਾਂ ਦੀ ਸਮੇਂ ਸਿਰ ਉਪਲਬਧਤਾ ਨਾ ਹੋਣਾ, ਗ੍ਰੇਡਿੰਗ ਅਤੇ ਵਿਗਿਆਨਕ ਪੈਕੇਜਿੰਗ ਦੀ ਕਮੀ—ਇਹ ਸਭ ਵੱਡੀਆਂ ਰੁਕਾਵਟਾਂ ਪੰਜਾਬ ’ਚ ਹਨ।

ਕੀਮਤ ਧਰਤੀ ਚੁਕਾ ਰਹੀ : ਭੋਜਨ ਦੀ ਬਰਬਾਦੀ ਸਿਰਫ਼ ਇਨਸਾਨੀ ਤ੍ਰਾਸਦੀ ਨਹੀਂ ਹੈ, ਇਹ ਚੌਗਿਰਦਾ ਸੰਕਟ ਵੀ ਹੈ। ਦੁਨੀਆ ’ਚ ਕੁੱਲ ਗ੍ਰੀਨਹਾਊਸ ਗੈਸਾਂ ’ਚੋਂ 8 ਤੋਂ 10 ਫੀਸਦੀ ਭੋਜਨ ਦੀ ਬਰਬਾਦੀ ਤੋਂ ਪੈਦਾ ਹੋ ਰਹੀਆਂ ਹਨ। ਜਦੋਂ ਖਾਣਾ ਕੂੜੇ ’ਚ ਸੜਦਾ ਹੈ ਤਾਂ ਇਸ ਤੋਂ ਨਿਕਲਣ ਵਾਲੀ ਮੀਥੇਨ ਗੈਸ, ਕਾਰਬਨ ਡਾਈਆਕਸਾਈਡ ਤੋਂ ਕਈ ਗੁਣਾ ਵੱਧ ਖ਼ਤਰਨਾਕ ਹੈ। ਹਰ ਦਾਣਾ ਬਰਬਾਦ ਹੋਣ ਦਾ ਮਤਲਬ ਹੈ ਪਾਣੀ, ਜ਼ਮੀਨ, ਫਿਊਲ, ਖਾਦ, ਬੀਜ, ਕੀਟਨਾਸ਼ਕ ਅਤੇ ਕਿਸਾਨ ਦੀ ਮਿਹਨਤ ਦਾ ਨੁਕਸਾਨ। ਇਕ ਕਿੱਲੋ ਚੌਲ ਉਗਾਉਣ ’ਚ ਲੱਗਭਗ 5000 ਲੀਟਰ ਪਾਣੀ ਲੱਗਦਾ ਹੈ। ਜਦੋਂ ਉਹ ਚੌਲ ਸੁੱਟਿਆ ਜਾਂਦਾ ਹੈ ਤਾਂ ਉਹ ਪਾਣੀ ਵੀ ਬਰਬਾਦ ਹੁੰਦਾ ਹੈ, ਖ਼ਾਸ ਕਰ ਕੇ ਪੰਜਾਬ ਵਰਗੇ ਸੂਬੇ ’ਚ, ਜਿੱਥੇ ਜ਼ਮੀਨੀ ਪਾਣੀ ਤੇਜ਼ੀ ਨਾਲ ਡਿੱਗ ਰਿਹਾ ਹੈ। ਸਮੇਂ ਦੀ ਮੰਗ ਹੈ ਕਿ ਅਨਾਜ ਦੀ ਬਰਬਾਦੀ ਨੂੰ ਜਲਵਾਯੂ ਨੀਤੀ ’ਚ ਸ਼ਾਮਲ ਕੀਤਾ ਜਾਵੇ।

ਅੱਗੇ ਦੀ ਰਾਹ : ਖ਼ਾਦ ਪਦਾਰਥਾਂ ਦੇ ਨੁਕਸਾਨ ਨੂੰ ਘੱਟ ਕਰਨਾ ਸਿਰਫ਼ ਫ਼ਸਲ ਜਾਂ ਬਚੇ ਹੋਏ ਭੋਜਨ ਨੂੰ ਸੰਭਾਲਣਾ ਨਹੀਂ ਹੈ। ਇਹ ਸੋਚ ਬਦਲਣ ਦੀ ਜ਼ਰੂਰਤ ਹੈ ਕਿ ਅਸੀਂ ਭੋਜਨ ਨੂੰ ਕਿਵੇਂ ਦੇਖਦੇ ਹਾਂ, ਕਿਵੇਂ ਸਹੇਜਦੇ ਹਾਂ ਅਤੇ ਕਿਵੇਂ ਇਸਤੇਮਾਲ ਕਰਦੇ ਹਾਂ। ਬਰਬਾਦੀ ਘੱਟ ਕਰਨ ਲਈ ਸਾਨੂੰ ਪੂਰੀ ਵਿਵਸਥਾ, ਪ੍ਰੋਤਸਾਹਨ ਅਤੇ ਸੋਚ ਬਦਲਣੀ ਹੋਵੇਗੀ ਅਤੇ ਇਸ ’ਚ ਕਿਸਾਨ ਦੀ ਸ਼ਾਨ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ।

ਇਸ ਦੇ ਲਈ ਪੰਜ ਵਿਵਹਾਰਕ ਕਦਮ ਜ਼ਰੂਰੀ ਹਨ:


1 ਕੋਲਡ-ਚੇਨ ਬਣਾਓ, ਨੁਕਸਾਨ ਦੀ ਚੇਨ ਤੋੜੋ : ਭਾਰਤ ਆਪਣੀ ਕੁੱਲ ਉਪਜ ਦਾ ਸਿਰਫ਼ 8 ਫੀਸਦੀ ਪ੍ਰੋਸੈੱਸ ਕਰਦਾ ਹੈ, ਜਦਕਿ ਅਮਰੀਕਾ 65 ਫੀਸਦੀ ਤੇ ਚੀਨ 23 ਫੀਸਦੀ ਕਰਦਾ ਹੈ। ਕੋਲਡ-ਚੇਨ ਤੇ ਪ੍ਰੋਸੈਸਿੰਗ ਨੂੰ ਫੂਡ ਸਕਿਓਰਿਟੀ ਦਾ ਹਿੱਸਾ ਮੰਨਿਆ ਜਾਵੇ।

2. ਬਰਬਾਦੀ ਰੋਕਣ ਲਈ ਬਣਨ ਕਾਨੂੰਨ : ਯੂਰਪ ਦੇ ਕਈ ਦੇਸ਼ਾਂ ’ਚ ਸੁਪਰਮਾਰਕੀਟਾਂ ਲਈ ਖਾਣਾ ਸੁੱਟਣਾ ਗ਼ੈਰ-ਕਾਨੂੰਨੀ ਹੈ, ਉਨ੍ਹਾਂ ਨੂੰ ਫੂਡ ਬੈਂਕ ਨੂੰ ਦਾਨ ਕਰਨਾ ਹੁੰਦਾ ਹੈ। ਭਾਰਤ ’ਚ ਵੀ ਅਜਿਹਾ ਕਾਨੂੰਨ ਹੋਣਾ ਚਾਹੀਦਾ ਹੈ ਅਤੇ ਦਾਨ ਕਰਨ ਵਾਲਿਆਂ ਨੂੰ ਟੈਕਸ ’ਚ ਛੋਟ ਦਿੱਤੀ ਜਾ ਸਕਦੀ ਹੈ।

3. ਕਿਸਾਨ ਨੂੰ ਮਜ਼ਬੂਤ ਬਣਾਓ : ਭੋਜਨ ਦਾ ਨੁਕਸਾਨ ਖੇਤ ਤੋਂ ਹੀ ਸ਼ੁਰੂ ਹੁੰਦਾ ਹੈ। ਕਿਸਾਨ ਉਤਪਾਦਕ ਸੰਗਠਨਾਂ ਨੂੰ ਮਸ਼ੀਨਾਂ, ਆਧੁਨਿਕ ਸਟੋਰੇਜ ਅਤੇ ਮੋਬਾਈਲ ਕੋਲਡ ਯੂਨਿਟਸ ਦਿੱਤੇ ਜਾਣੇ ਚਾਹੀਦੇ ਹਨ। ਜੂਟ ਬੈਗ ’ਚ ਅਨਾਜ ਰੱਖਣ ਦੀ ਪੁਰਾਣੀ ਵਿਵਸਥਾ ਨੂੰ ਬਦਲ ਕੇ ਆਧੁਨਿਕ ਤਕਨੀਕ ਅਪਣਾਉਣੀ ਚਾਹੀਦੀ ਹੈ।

4. ਬਰਬਾਦੀ ਦੱਸੋ: ਭਾਰਤ ’ਚ ਅਜੇ ਭੋਜਨ ਬਰਬਾਦੀ ਦਾ ਕੋਈ ਮਾਨੀਟਰਿੰਗ ਸਿਸਟਮ ਨਹੀਂ ਹੈ। ਵੱਡੇ ਹੋਟਲਾਂ, ਵਿਆਹਾਂ, ਕੈਟਰਿੰਗ ਅਤੇ ਸੰਸਥਾਵਾਂ ’ਚ ਬਰਬਾਦੀ ਦਾ ਰਿਕਾਰਡ ਰੱਖਣਾ ਅਤੇ ਇਸ ਨੂੰ ਜਨਤਕ ਕਰਨਾ ਜ਼ਰੂਰੀ ਕੀਤਾ ਜਾਵੇ।

5. ‘ਅੰਨ’ ਦਾ ਸਨਮਾਨ ਕਰੋ : ਸਾਡੀ ਸੰਸਕ੍ਰਿਤੀ ’ਚ ਅੰਨ ਨੂੰ ਭਗਵਾਨ ਮੰਨਿਆ ਗਿਆ ਹੈ—‘ਅੰਨ ਹੀ ਬ੍ਰਹਮ ਹੈ’। ਇਹ ਸਿਰਫ਼ ਪ੍ਰੰਪਰਾ ਨਹੀਂ, ਸਗੋਂ ਸਭ ਤੋਂ ਟਿਕਾਊ ਸੋਚ ਹੈ। ਸਕੂਲਾਂ, ਸਮਾਜ ਅਤੇ ਸੰਸਥਾਵਾਂ ’ਚ ਇਸ ਭਾਵਨਾ ਨੂੰ ਜ਼ਿੰਮੇਵਾਰੀ ਵਜੋਂ ਜੀਵਿਤ ਕਰਨਾ ਹੋਵੇਗਾ। ਸਮੇਂ ਦੀ ਮੰਗ ਹੈ ਕਿ ਭੋਜਨ ਦੀ ਬਰਬਾਦੀ ਰੋਕਣਾ ਰਾਸ਼ਟਰੀ ਤਰਜੀਹ ਬਣੇ।

ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ)

  • UNEP
  • hungry
  • food wasted
  • waste control necessary

‘ਪਾਕਿਸਤਾਨ ਸਰਹੱਦ ਤੋਂ ਜਾਰੀ ਹਥਿਆਰਾਂ ਦੀ ਸਮੱਗਲਿੰਗ’ ਵਧੇਰੇ ਚੌਕਸੀ ਅਤੇ ਐਂਟੀ ਡ੍ਰੋਨ ਸਿਸਟਮ ਜ਼ਰੂਰੀ!

NEXT STORY

Stories You May Like

  • 20 years in saudi arabia jail
    20 ਸਾਲ ਦੀ ਕੈਦ, 34 ਕਰੋੜ ਦਾ ਜੁਰਮਾਨਾ ਦੇ ਕੇ ਸਾਊਦੀ ਅਰਬ ਤੋਂ ਭਾਰਤ ਪਰਤਿਆ ਅਬਦੁਲ ਰਹੀਮ
  • joint operation by 20 countries in the americas
    ਅਮਰੀਕੀ ਮਹਾਂਦੀਪ 'ਚ 20 ਦੇਸ਼ਾਂ ਦੀ ਸੰਯੁਕਤ ਕਾਰਵਾਈ, 3,300 ਹਥਿਆਰ ਤੇ 56 ਟਨ ਨਸ਼ੀਲੇ ਪਦਾਰਥ ਜ਼ਬਤ
  • black friday in the stock market  investors lost 5 17 lakh crores
    ਸ਼ੇਅਰ ਬਾਜ਼ਾਰ 'ਚ ਬਲੈਕ ਫ੍ਰਾਈਡੇ, ਮਚੀ ਹਾਹਾਕਾਰ, ਨਿਵੇਸ਼ਕਾਂ ਨੂੰ 5.17 ਲੱਖ ਕਰੋੜ ਦਾ ਨੁਕਸਾਨ
  • amazon 202 crore fine cancelled ordered to return money within 8 weeks
    Amazon ਨੂੰ ਵੱਡੀ ਰਾਹਤ: 202 ਕਰੋੜ ਦਾ ਜੁਰਮਾਨਾ ਕੀਤਾ ਰੱਦ, 8 ਹਫ਼ਤਿਆਂ 'ਚ ਪੈਸੇ ਵਾਪਸ ਕਰਨ ਦੇ ਹੁਕਮ
  • bungalow and cars bought by stealing 8 70 crores from the bank
    ਬੈਂਕ 'ਚ 8.70 ਕਰੋੜ ਦੀ ਚੋਰੀ ਕਰਕੇ ਖ਼ਰੀਦੇ ਆਲੀਸ਼ਾਨ ਬੰਗਲਾ ਤੇ ਕਾਰਾਂ, ਇੰਝ ਖੁੱਲ੍ਹਿਆ ਭੇਤ
  • no claimant for rs 1 1 lakh crore banks and insurance companies
    1.1 ਲੱਖ ਕਰੋੜ ਰੁਪਏ ਦਾ ਕੋਈ ਦਾਅਵੇਦਾਰ,  ਬੈਂਕਾਂ ਤੇ ਬੀਮਾ ਕੰਪਨੀਆਂ ਕੋਲ ਪਿਆ ਹੈ ਲਾਵਾਰਿਸ 'ਖ਼ਜ਼ਾਨਾ'!
  • power cuts cause water shortages
    20-20 ਘੰਟੇ ਦੇ ਬਿਜਲੀ ਕੱਟਾਂ ਕਾਰਨ ਪਾਣੀ ਲਈ ਮਚੀ ਤ੍ਰਾਹੀ-ਤ੍ਰਾਹੀ! ਕਿਊਬਾ 'ਚ 1 ਕਰੋੜ ਲੋਕ ਵੱਡੇ ਸੰਕਟ 'ਚ
  • 8 students arrested
    ਕੀਨੀਆ : ਅੱਗਜ਼ਨੀ ਦੇ ਸ਼ੱਕ 'ਚ 8 ਵਿਦਿਆਰਥਣਾਂ ਗ੍ਰਿਫ਼ਤਾਰ
  • punjab weather raining imd yellow alert
    ਪੰਜਾਬ 'ਚ 3,4,5 ਨੂੰ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਸਾਵਧਾਨ ਰਹਿਣ...
  • big administrative reshuffle in punjab 11 ias officers transferred
    ਪੰਜਾਬ 'ਚ ਵੱਡਾ ਫੇਰਬਦਲ! IPS ਧਨਪ੍ਰੀਤ ਕੌਰ ਸਣੇ 11 ਅਧਿਕਾਰੀਆਂ ਦੇ ਤਬਾਦਲੇ
  • ruckus in jalandhar over religious conversion
    ਧਰਮ ਪਰਿਵਰਤਮ ਨੂੰ ਲੈ ਕੇ ਜਲੰਧਰ ਵਿਚ ਹੰਗਾਮਾ
  • notices issued to 82 teachers in jalandhar
    ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ 'ਤੀਆਂ ਤਨਖ਼ਾਹਾਂ ਤੇ ਲਿਆ ਗਿਆ...
  • jalandhar court complex receives bomb threat panic ensues
    ਵੱਡੀ ਖ਼ਬਰ: ਜਲੰਧਰ ਕੋਰਟ ਕੰਪਲੈਕਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
  • attack on two friends with sharp weapons in jalandhar
    ਜਲੰਧਰ 'ਚ ਦੋ ਦੋਸਤਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਖੇਤਾਂ 'ਚ ਲੁਕ ਕੇ...
  • motorcycle stolen from outside the park
    ਪਾਰਕ 'ਚ ਸੈਰ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਬਾਹਰੋਂ ਮੋਟਰਸਾਈਕਲ ਹੋਈ ਚੋਰੀ
  • naked dance of robberies  thefts and hooliganism in mehatpur
    ਮਹਿਤਪੁਰ ਵਿਖੇ ਲੁੱਟਾਂ-ਖੋਹਾਂ, ਚੋਰੀਆਂ ਤੇ ਗੁੰਡਾਗਰਦੀ ਦਾ ਨੰਗਾ ਨਾਚ
Trending
Ek Nazar
icc suspends cricket board for breach of membership

ਇਸ ਕ੍ਰਿਕਟ ਬੋਰਡ 'ਤੇ ਹੋ ਗਿਆ ਵੱਡਾ ਐਕਸ਼ਨ! ICC ਨੇ ਅਚਾਨਕ ਕਰ'ਤਾ ਬੈਨ

ipl 2026 fair play award punjab kings win

ਪੰਜਾਬ ਕਿੰਗਜ਼ ਨੇ ਜਿੱਤਿਆ 'ਫੇਅਰ ਪਲੇ ਅਵਾਰਡ'; ਇਸ ਟੀਮ ਦਾ ਵਿਵਹਾਰ ਰਿਹਾ ਸਭ ਤੋਂ...

over 100 injured  in dhaka

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ...

nitin nabin  jee advanced topper  shubham kumar  congratulations

ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਜੇਈਈ-ਐਡਵਾਂਸਡ ਟੌਪਰ ਸ਼ੁਭਮ ਕੁਮਾਰ ਨੂੰ ਵਧਾਈ...

nothing phone 4a phone 4a pro price in hike

5000 ਰੁਪਏ ਤਕ ਮਹਿੰਗੇ ਹੋ ਗਏ ਇਹ 2 ਧਾਕੜ ਸਮਾਰਟਫੋਨ

rajasthan bjp  organization  mahamantri  appointment  ajay kumar

ਰਾਜਸਥਾਨ ਭਾਜਪਾ 'ਚ ਸੰਗਠਨ ਮਹਾਮੰਤਰੀ ਦੀ ਨਿਯੁਕਤੀ ! UP ਦੇ ਅਜੈ ਕੁਮਾਰ ਨੂੰ...

indian care worker in uk

ਯੂਕੇ 'ਚ ਭਾਰਤੀ ਕੇਅਰ ਵਰਕਰ ਦੀ ਵੱਡੀ ਜਿੱਤ; ਮਿਲਣਗੇ 35,76,409 ਰੁਪਏ

lionel messi  football player  statue  crane  west bengal

ਬੰਗਾਲ ਪ੍ਰਸ਼ਾਸਨ ਨੇ ਹਟਾਈ ਮੈਸੀ ਦੀ 70 ਫੁੱਟ ਉੱਚੀ ਮੂਰਤੀ ! ਸੁਰੱਖਿਆ ਕਾਰਨਾਂ...

banana missing

ਫਰਾਂਸੀਸੀ ਅਜਾਇਬ ਘਰ ਤੋਂ 62 ਕਰੋੜ ਦਾ ਵਿਵਾਦਿਤ 'ਕੇਲਾ' ਗਾਇਬ, ਪੁਲਿਸ ਨੂੰ...

police kill stabbing suspect

ਕੈਨੇਡਾ: ਚਾਕੂਬਾਜ਼ੀ ਦੇ ਸ਼ੱਕੀ ਨੂੰ ਪੁਲਿਸ ਨੇ ਮੁਕਾਬਲੇ 'ਚ ਕੀਤਾ ਢੇਰ

drunk driver struck people

ਸ਼੍ਰੀਲੰਕਾ : ਨਸ਼ੇ 'ਚ ਟੱਲ਼ੀ ਡਰਾਈਵਰ ਨੇ ਉਤਸਵ ਮਨਾ ਰਹੇ ਲੋਕਾਂ ਨੂੰ ਦਰੜਿਆ, ਛੇ...

sleeper bus  fire 45 passengers

ਸਵਾਰੀਆਂ ਨਾਲ ਭਰੀ ਸਲੀਪਰ ਬੱਸ ਬਣੀ 'ਅੱਗ ਦਾ ਗੋਲਾ' ! MP 'ਚ ਮਚੀ ਹਾਹਾਕਾਰ

fire at defense company

ਦੱਖਣੀ ਕੋਰੀਆ ਦੀ ਰੱਖਿਆ ਕੰਪਨੀ 'ਚ ਲੱਗੀ ਅੱਗ, ਪੰਜ ਲੋਕਾਂ ਦੀ ਮੌਤ

today expensive bus auto rickshaw fare

ਅੱਜ ਤੋਂ ਮਹਿੰਗਾ ਹੋਇਆ ਬੱਸ, ਆਟੋ ਅਤੇ ਰਿਕਸ਼ਾ ਦਾ ਕਿਰਾਇਆ, ਬਿਹਾਰ ਦੇ ਲੋਕਾਂ ਨੂੰ...

rahul gandhi  cbse  pickpockets

CBSE 'ਚ 'ਜੇਬਕਤਰੇ' ਬੈਠੇ ਹਨ, ਸਾਵਧਾਨ ਰਹਿਣ ਦੀ ਲੋੜ : ਰਾਹੁਲ ਗਾਂਧੀ

trump on 250 bill

250 ਦੇ ਨੋਟ 'ਤੇ ਟਰੰਪ ਦੀ ਫੋਟੋ ! ਅਮਰੀਕਾ 'ਚ ਛਿੜਿਆ ਸਿਆਸੀ ਘਮਾਸਾਨ

hospital 6 months child kidnapped

ਹਸਪਤਾਲ 'ਚੋਂ 6 ਮਹੀਨਿਆਂ ਦਾ ਜਵਾਕ ਅਗਵਾ, ਮਚੀ ਹਾਹਾਕਾਰ, CCTV ਖੰਗਾਲ ਰਹੀ...

fightt between indians in italy

ਇਟਲੀ ਦੇ ਭਾਰਤੀਆਂ ਦੀ ਆਪਸ 'ਚ ਹੋਈ ਲੜਾਈ, ਇੱਕ ਨੇ ਦੂਜੇ ਨੂੰ ਮਾਰ'ਤਾ ਚਾਕੂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    •   cockroaches   have woken up
      ‘ਕਾਕਰੋਚ’ ਨੀਂਦ ਤੋਂ ਜਾਗ ਗਏ ਹਨ
    • air travel is becoming increasingly unsafe now
      ‘ਹਵਾਈ ਯਾਤਰਾਵਾਂ ਵੀ ਹੁਣ’ ਹੁੰਦੀਆਂ ਜਾ ਰਹੀਆਂ ਅਸੁਰੱਖਿਅਤ!
    • pakistan is debunking some global myths related to investment
      ਪਾਕਿਸਤਾਨ ਨਿਵੇਸ਼ ਨਾਲ ਜੁੜੇ ਕੁਝ ਗਲੋਬਲ ਮਿੱਥਾਂ ਨੂੰ ਦਿਖਾ ਰਿਹਾ ਹੈ ਠੇਂਗਾ
    • towards a drug free india
      ਨਸ਼ਾਮੁਕਤ ਭਾਰਤ ਵੱਲ
    • it is difficult for congress to ignore siddaramaiah
      ਕਾਂਗਰਸ ਲਈ ਸਿੱਧਰਮਈਆ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ
    • hindi journalism neither friendship
      ਹਿੰਦੀ ਪੱਤਰਕਾਰੀ : ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ
    • when students asked questions to mr  sukhu
      ‘ਜਦੋਂ ਸ਼੍ਰੀ ਸੁੱਖੂ-ਹਿਮਾਚਲ ਦੇ ਮੁੱਖ ਮੰਤਰੀ ਤੋਂ’ ਵਿਦਿਆਰਥੀ-ਵਿਦਿਆਰਥਣਾਂ ਨੇ...
    • the sacred legacy of the buddha  s chief disciples
      ਬੁੱਧ ਦੇ ਮੁੱਖ ਚੇਲਿਆਂ ਦੀ ਪਵਿੱਤਰ ਵਿਰਾਸਤ
    • dr bashir badr who raised the flag of urdu poetry is no more
      ਨਹੀਂ ਰਹੇ ਉਰਦੂ ਸ਼ਾਇਰੀ ਦਾ ਝੰਡਾ ਬੁਲੰਦ ਕਰਨ ਵਾਲੇ ਡਾ. ਬਸ਼ੀਰ ਬਦਰ
    • unfulfilled promises sikh aspirations and the congress leadership
      ਅਧੂਰੇ ਵਾਅਦੇ : ਸਿੱਖ ਇੱਛਾਵਾਂ ਅਤੇ ਕਾਂਗਰਸ ਲੀਡਰਸ਼ਿਪ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +