ਵਾਸ਼ਿੰਗਟਨ (ਬਿਊਰੋ): ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਦਿਨੀਂ ਇੱਥੇ 17 ਸਾਲ ਦੀ ਇਕ ਕੁੜੀ ਕੈਲੀਫੋਰਨੀਆ ਹਵਾਈ ਅੱਡੇ 'ਤੇ ਚੋਰੀ-ਚੋਰੀ ਇਕ ਛੋਟੇ ਜਹਾਜ਼ ਵਿਚ ਦਾਖਲ ਹੋ ਗਈ ਅਤੇ ਉਸ ਨੂੰ ਉਡਾ ਕੇ ਲਿਜਾਣ ਲੱਗੀ। ਭਾਵੇਂਕਿ ਆਪਣੀ ਇਸ ਕੋਸ਼ਿਸ਼ ਵਿਚ ਉਹ ਸਫਲ ਨਹੀਂ ਹੋ ਸਕੀ ਅਤੇ ਉਸ ਨੇ ਜਹਾਜ਼ ਨੂੰ ਇਕ ਕੰਧ ਨੇੜੇ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੁੜੀ ਕੰਧ ਟੱਪ ਕੇ ਹਵਾਈ ਅੱਡੇ ਵਿਚ ਦਾਖਲ ਹੋਈ ਸੀ, ਜਿਸ ਦੇ ਉੱਪਰ ਕੰਡਿਆਲੀ ਵਾੜ ਲੱਗੀ ਹੋਈ ਸੀ।
ਇਹ ਮਾਮਲਾ ਫ੍ਰੇਸਨੋ ਯੋਸ਼ਿਮਾਈਟ ਇੰਟਰਨੈਸ਼ਨਲ ਹਵਾਈ ਅੱਡੇ ਦਾ ਹੈ। ਅਮਰੀਕੀ ਹਵਾਈ ਅੱਡੇ ਦੇ ਪੁਲਸ ਚੀਫ ਡ੍ਰਿਊ ਬੇਸਿੰਗਰ ਮੁਤਾਬਕ ਕੁੜੀ ਨੇ ਜਹਾਜ਼ ਦਾ ਇੰਜਣ ਚਾਲੂ ਕੀਤਾ ਪਰ ਉਸ ਨੂੰ ਚਲਾਉਣ ਵਿਚ ਅਸਫਲ ਰਹੀ।ਆਖਿਰਕਾਰ ਜਹਾਜ਼ ਜੰਜ਼ੀਰਾਂ ਨਾਲ ਬਣੀ ਵਾੜ ਨੇੜੇ ਟਕਰਾ ਗਿਆ। ਉਹਨਾਂ ਨੇ ਦੱਸਿਆ ਕਿ ਕੁੜੀ ਵਪਾਰਕ ਟਰਮੀਨਲਾਂ ਅਤੇ ਮਿਲਟਰੀ ਖੇਤਰ ਤੋਂ ਲੱਗਭਗ 400 ਮੀਟਰ ਦੀ ਦੂਰੀ 'ਤੇ ਸਥਿਤ ਵਾੜ ਜ਼ਰੀਏ ਦਾਖਲ ਹੋਈ ਸੀ। ਉਹਨਾਂ ਨੇ ਕਿਹਾ ਕਿ ਇਸ ਨਾਲ ਕਿਸੇ ਵੀ ਹਵਾਈ ਯਾਤਰੀ ਦੀ ਜਾਨ ਨੂੰ ਕੋਈ ਖਤਰਾ ਨਹੀਂ ਸੀ ਅਤੇ ਹਾਦਸੇ ਦੇ ਸਮੇਂ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ।
ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਇਕ ਵੀਡੀਓ ਵਿਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਉਸ ਨੂੰ ਇਕ ਚੱਕਰ ਲਗਾਉਂਦੇ ਹੋਏ ਦਿਖਾਇਆ ਗਿਆ ਹੈ। ਹਵਾਈ ਅੱਡੇ ਅਤੇ ਫ੍ਰੇਸਨੋ ਪੁਲਸ ਅਧਿਕਾਰੀਆਂ ਨੇ 911 ਕਾਲ ਦਾ ਜਵਾਬ ਦਿੰਦੇ ਹੋਏ ਪਾਇਲਟ ਦੀ ਸੀਟ 'ਤੇ ਕੁੜੀ ਨੂੰ ਹੈੱਡਸੈਟ ਪਹਿਨੇ ਬੈਠੇ ਦੇਖਿਆ। ਉਹਨਾਂ ਨੇ ਕਿਹਾ ਕਿ ਜਦੋਂ ਕੁੜੀ ਨੂੰ ਹਿਰਾਸਤ ਵਿਚ ਲਿਆ ਗਿਆ ਤਾਂ ਉਹ ਸਹਿਯੋਗ ਨਹੀਂ ਕਰ ਰਹੀ ਸੀ। ਬੇਸਿੰਗਰ ਨੇਕਿਹਾ ਕਿਪੁਲਸ ਜਾਂਚ ਕਰ ਰਹੀ ਹੈ ਕਿ ਉਸ ਨੇ ਜਹਾਜ਼ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਪਰ ਇਸ ਘਟਨਾ ਦੇ ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਗਤੀਵਿਧੀ ਨਾਲ ਜੁੜੇ ਹੋਣ ਦੇ ਕੋਈ ਸੰਕੇਤ ਨਹੀਂ ਸਨ।
ਤਾਲਿਬਾਨੀ ਹਮਲੇ ਵਿਚ 10 ਅਫਗਾਨੀ ਸੁਰੱਖਿਆ ਕਰਮਚਾਰੀਆਂ ਦੀ ਮੌਤ
NEXT STORY