ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿਖੇ ਬੀਤੇ ਦਿਨ ਜਾਰਜੀਆ ਰਾਜ ਦੀ ਪੀਅਰਸ ਕਾਉਂਟੀ ਵਿੱਚ ਗੈਰ-ਕਾਨੂੰਨੀ ਮਾਰਿਜੁਆਨਾ (ਭੰਗ) ਉਗਾਉਣ ਦੇ ਮਾਮਲੇ ਵਿੱਚ ਚਾਰ ਚੀਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇੰਨਾਂ ਸ਼ੱਕੀਆਂ ਦੀ ਪਛਾਣ ਜ਼ੂ ਸ਼ੇਂਗ ਬਿੰਗ, ਜਿਨਪੇਂਗ ਮਾ, ਚੇਨਹੂਈ ਸ਼ੂ ਅਤੇ ਵੇਈ ਸ਼ੇਂਗ ਡੇਂਗ ਵਜੋਂ ਕੀਤੀ ਗਈ ਹੈ। ਜਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪਾਕਿਸਤਾਨ ਦੀ ਇੱਕ ਹੋਰ ਏਅਰਹੋਸਟੈਸ ਹੋਈ ਲਾਪਤਾ
ਇੰਨਾਂ ਚਾਰਾਂ ਨੂੰ ਮਾਰਿਜੁਆਨਾ ਦੇ ਸੰਗੀਨ ਕਬਜ਼ੇ ਦੇ ਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ 'ਤੇ ਤਸਕਰੀ ਦੇ ਵਾਧੂ ਦੋਸ਼ ਲਗਾਏ ਜਾਣ ਦੀ ਉਮੀਦ ਹੈ। ਇਨ੍ਹਾਂ ਸਾਰੇ ਚੀਨੀ ਨਾਗਰਿਕਾਂ ਨੂੰ ਪੇਂਡੂ ਜਾਰਜੀਆ ਵਿੱਚ ਲੱਖਾਂ ਡਾਲਰ ਦੇ ਮਾਰਿਜੁਆਨਾ (ਭੰਗ) ਦੇ ਪੌਦਿਆਂ ਨੂੰ ਗੈਰ-ਕਾਨੂੰਨੀ ਤੌਰ 'ਤੇ ਉਗਾਉਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇੰਨਾ ਨੂੰ ਯੂ.ਐਸ ਕਸਟਮਜ਼ ਐਂਡ ਇਮੀਗ੍ਰੇਸ਼ਨ ਐਨਫੋਰਸਮੈਂਟ (ਆਈ.ਸੀ.ਈ) ਦੁਆਰਾ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ ਸਾਰਿਆਂ ਨੂੰ ਬਿਨਾਂ ਜ਼ਮਾਨਤ ਦੇ ਰੱਖਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ 'ਚ ਪਾਕਿਸਤਾਨ ਦੀ ਇੱਕ ਹੋਰ ਏਅਰਹੋਸਟੈਸ ਹੋਈ ਲਾਪਤਾ
NEXT STORY