ਵਾਸ਼ਿੰਗਟਨ (ਬਿਊਰੋ)— ਭਾਰਤੀ ਮੂਲ ਦੀ ਅਪਰਨਾ ਕੁਮਾਰ ਮਾਊਂਟ ਡੇਨਾਲੀ 'ਤੇ ਤਿਰੰਗਾ ਫਹਿਰਾਉਣ ਵਾਲੀ ਪਹਿਲੀ ਆਈ.ਪੀ.ਐੱਸ. ਬਣ ਗਈ ਹੈ। ਆਈ.ਟੀ.ਬੀ.ਪੀ. ਦੀ ਨੌਰਦਨ ਫਰੰਟੀਅਰ ਵਿਚ ਡੀ.ਆਈ.ਜੀ. ਅਹੁਦੇ 'ਤੇ ਤਾਇਨਾਤ ਅਪਰਨਾ ਕੁਮਾਰ ਨੇ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਨੂੰ ਪਾਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 'ਸੇਵਨ ਸਮਿਟ ਚੈਲੇਂਜ' ਨੂੰ ਵੀ ਪੂਰਾ ਕੀਤਾ ਹੈ। ਆਈ.ਟੀ.ਬੀ.ਪੀ. ਨੇ ਆਪਣੇ ਅਧਿਕਾਰਕ ਅਕਾਊਂਟ ਤੋਂ ਟਵੀਟ ਕਰ ਕੇ ਇਸ ਉਪਲਬਧੀ ਨੂੰ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਸਾਲ 2002 ਯੂ.ਪੀ. ਕੈਡਰ ਦੀ ਆਈ.ਪੀ.ਐੱਸ. ਅਪਰਨਾ ਕੁਮਾਰ ਨੇ ਉੱਤਰੀ ਅਮਰੀਕਾ ਵਿਚ ਮਾਊਂਟ ਡੇਨਾਲੀ ਨੂੰ ਆਪਣੀ ਤੀਜੀ ਕੋਸ਼ਿਸ਼ ਵਿਚ ਸਫਲਤਾਪੂਰਵਕ ਪਾਰ ਕੀਤਾ। ਮਾਊਂਟ ਡੇਨਾਲੀ ਦੀ ਉੱਚਾਈ ਸਮੁੰਦਰ ਤਲ ਤੋਂ 20,310 ਫੁੱਟ ਹੈ। ਇਸ ਮੁਹਿੰਮ ਲਈ ਅਪਰਨਾ ਭਾਰਤ ਤੋਂ 15 ਜੂਨ ਨੂੰ ਨਿਕਲੀ ਸੀ ਅਤੇ 30 ਜੂਨ ਨੂੰ ਉਨ੍ਹਾਂ ਨੇ ਇਸ ਉਪਲਬਧੀ ਨੂੰ ਹਾਸਲ ਕੀਤਾ। ਇਸ ਯਾਤਰਾ ਦੌਰਾਨ ਅਪਰਨਾ ਨੂੰ ਕੜਾਕੇ ਦੀ ਠੰਡ ਦਾ ਵੀ ਸਾਹਮਣਾ ਕਰਨਾ ਪਿਆ। ਉੱਥੇ ਤਾਪਮਾਨ ਜ਼ੀਰੋ ਤੋਂ 40 ਡਿਗਰੀ ਹੇਠਾਂ ਸੀ।

ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਪਰਨਾ ਵਿਸ਼ਵ ਦੇ 6 ਮਹਾਦੀਪਾਂ ਦੀਆਂ 6 ਸਭ ਤੋਂ ਉੱਚੀਆਂ ਚੋਟੀਆਂ 'ਤੇ ਚੜ੍ਹਾਈ ਕਰ ਚੁੱਕੀ ਹੈ। ਹਾਲ ਹੀ ਵਿਚ ਉਨ੍ਹਾਂ ਨੇ ਆਪਣੀ ਦੱਖਣੀ ਧਰੁਵ ਮੁਹਿੰਮ ਵੀ ਪੂਰੀ ਕੀਤੀ ਸੀ। ਇਹ ਮੁਹਿੰਮ ਪੂਰੀ ਕਰਨ ਦੇ ਬਾਅਦ ਅਪਰਨਾ ਨੇ 4 ਅਪ੍ਰੈਲ ਤੋਂ ਉੱਤਰੀ ਧਰੁਵ ਦੀ 111 ਮੀਲ ਦੀ ਨਾਰਵੇ ਦੇ ਓਸਲੋ ਦੀ ਯਾਤਰਾ ਸ਼ੁਰੂ ਕੀਤੀ। ਉਹ 13 ਜਨਵਰੀ ਨੂੰ ਉੱਤਰੀ ਧਰੁਵ 'ਤੇ ਪਹੁੰਚੀ ਸੀ। ਜਨਵਰੀ ਵਿਚ ਬਰਫ 'ਤੇ 111 ਕਿਲੋਮੀਟਰ ਪੈਦਲ ਚੱਲਣ ਦੇ ਬਾਅਦ ਅਪਰਨਾ ਸਫਲਤਾਪੂਰਵਕ ਦੱਖਣੀ ਧਰੁਵ ਤੱਕ ਪਹੁੰਚੀ। ਇਸ ਦੌਰਾਨ ਉਨ੍ਹਾਂ ਕੋਲ 35 ਕਿਲੋਗ੍ਰਾਮ ਵਜ਼ਨ ਦੇ ਉਪਰਕਰਨ ਵੀ ਸਨ।
ਸਾਊਦੀ ਅਰਬ 'ਚ ਭਾਰਤੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ, ਇਕ ਬੱਚਾ ਜ਼ਖਮੀ
NEXT STORY