ਤਹਿਰਾਨ– ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਨੇ ਕਿਹਾ ਕਿ ਤਹਿਰਾਨ ਅਮਰੀਕਾ ਨਾਲ ਸਿੱਧੀ ਗੱਲਬਾਤ ਵਿਚ ਦਿਲਚਸਪੀ ਨਹੀਂ ਰੱਖਦਾ ਪਰ ਅਸਿੱਧੀ ਗੱਲਬਾਤ ਰਾਹੀਂ ਸਮਝੌਤਾ ਹੋ ਸਕਦਾ ਹੈ। ਕਤਰ ਦੇ ‘ਅਲ ਜਜ਼ੀਰਾ’ ਨਾਲ ਇਕ ਇੰਟਰਵਿਊ ’ਚ ਅਰਾਘਚੀ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਸਬੰਧਤ ਚਿੰਤਾਵਾਂ ਨੂੰ ਦੂਰ ਕਰਨ ਲਈ ਗੱਲਬਾਤ ਵਾਸਤੇ ਤਤਪਰਤਾ ਦਿਖਾਈ। ਉਨ੍ਹਾਂ ਕਿਹਾ ਕਿ ਅਸੀਂ ਵਾਸ਼ਿੰਗਟਨ ਨਾਲ ਸਿੱਧੀ ਗੱਲਬਾਤ ਕਰਨ ਲਈ ਤਿਆਰ ਨਹੀਂ ਹਾਂ ਪਰ ਅਸਿੱਧੀ ਗੱਲਬਾਤ ਰਾਹੀਂ ਇਕ ਸਮਝੌਤੇ ’ਤੇ ਪਹੁੰਚ ਸਕਦੇ ਹਾਂ।
ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਸ਼ਾਂਤੀਪੂਰਨ ਸੁਭਾਅ ਨੂੰ ਦੁਹਰਾਉਂਦੇ ਹੋਏ ਅਰਾਘਚੀ ਨੇ ਕਿਹਾ ਕਿ ਈਰਾਨ ਦੀ ਯੂਰੇਨੀਅਮ ਸੋਧ ਨੂੰ ਰੋਕਿਆ ਨਹੀਂ ਜਾ ਸਕਦਾ ਅਤੇ ਜੋ ਯੁੱਧ ਰਾਹੀਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਉਹ ਰਾਜਨੀਤੀ ਰਾਹੀਂ ਵੀ ਪ੍ਰਾਪਤ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਦਾ 400 ਕਿਲੋਗ੍ਰਾਮ ਯੂਰੇਨੀਅਮ ਭੰਡਾਰ, ਜਿਸ ਵਿਚ 60 ਫੀਸਦੀ ਸੋਧਿਆ ਯੂਰੇਨੀਅਮ ਹੈ, ਅਜੇ ਵੀ ਈਰਾਨ ਦੇ ਬੰਬਾਰੀ ਵਾਲੇ ਪ੍ਰਮਾਣੂ ਪਲਾਂਟਾਂ ਦੇ ਮਲਬੇ ਹੇਠ ਦੱਬਿਆ ਹੋਇਆ ਹੈ, ਜਿਸ ਨੂੰ ਕਿਤੇ ਹੋਰ ਤਬਦੀਲ ਨਹੀਂ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛੁੱਟੀਆਂ 'ਚ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ ! ਨਹੀਂ ਤਾਂ ਹੋ ਸਕਦੈ ਲੱਖਾਂ ਦਾ ਜੁਰਮਾਨਾ ਤੇ ਕੱਟਣੀ ਪੈ ਸਕਦੀ ਹੈ ਜੇਲ੍ਹ
NEXT STORY