ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਇਕ ਬਲਾਤਕਾਰ ਪੀੜਤ 14 ਸਾਲਾ ਬੱਚੀ ਨੂੰ ਉਚਿਤ ਇਨਸਾਫ ਨਹੀਂ ਮਿਲਿਆ। ਕਾਊਂਟੀ ਦੇ ਜੱਜ ਜੇਮਸ ਮੈਕਕਲਸਿਕੀ ਨੇ ਦੋਸ਼ੀ ਸ਼ੇਨ ਪਿਚੇ ਨੂੰ ਸੁਧਾਰ ਲਈ 10 ਸਾਲ ਦਾ ਸਮਾਂ ਦਿੱਤਾ ਅਤੇ ਉਸ ਨੂੰ ਨਿਊਯਾਰਕ ਦੇ ਯੌਨ ਅਪਰਾਧੀ ਰਜਿਸਟਰ ਵਿਚ ਹੇਠਲੇ ਪੱਧਰ ਦਾ ਦਰਜਾ ਦਿੱਤਾ। ਅਸਲ ਵਿਚ ਵਾਟਰਟਾਊਨ ਵਿਚ 26 ਸਾਲ ਦੇ ਸਕੂਲ ਬੱਸ ਡਰਾਈਵਰ ਸ਼ੇਨ ਪਿਚੇ ਨੇ 10 ਜੂਨ 2018 ਨੂੰ 14 ਸਾਲਾ ਬੱਚੀ ਦਾ ਬਲਾਤਕਾਰ ਕੀਤਾ ਸੀ।
ਪਿਚੇ ਨੂੰ 17 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨਾਲ ਰਹਿਣ ਦੀ ਇਜਾਜ਼ਤ ਨਹੀਂ ਹੈ। ਉਸ ਨੂੰ ਕੋਰਟ ਦੀ ਫੀਸ ਦੇ ਰੂਪ ਵਿਚ 375 ਡਾਲਰ ਅਤੇ ਲਿੰਗੀ ਅਪਰਾਧੀ ਰਜਿਸਟ੍ਰੇਸ਼ਨ (Sex offender registration) ਫੀਸ ਦੇ ਰੂਪ ਵਿਚ 1000 ਡਾਲਰ ਦੇਣ ਹੋਣਗੇ। ਜੱਜ ਦੇ ਇਸ ਫੈਸਲੇ ਨਾਲ ਪੀੜਤ ਪੱਖ ਦੀਆਂ ਸਾਰੀਆਂ ਉਮੀਦਾਂ ਟੁੱਟ ਗਈਆਂ।
ਪੀੜਤ ਬੱਚੀ ਦੀ ਮਾਂ ਨੇ ਕਿਹਾ ਕਿ ਮੈਨੂੰ ਆਸ ਸੀ ਕਿ ਪਿਚੇ ਨੂੰ ਮੇਰੀ ਬੱਚੀ ਨਾਲ ਗਲਤ ਕਰਨ ਦੀ ਸਜ਼ਾ ਹੋਵੇਗੀ। ਹੁਣ ਮੇਰੀ ਬੇਟੀ ਨੂੰ ਤਣਾਅ ਅਤੇ ਹੋਰ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ। ਪਿਚੇ ਨੂੰ 5 ਸਤੰਬਰ 2018 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਸੈਕੰਡ ਡਿਗਰੀ ਬਲਾਤਕਾਰ ਦਾ ਚਾਰਜ ਲੱਗਾ ਸੀ। 21 ਫਰਵਰੀ 2019 ਨੂੰ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅਜਿਹੇ ਵਿਚ ਪੀੜਤ ਪੱਖ ਨੂੰ ਇਨਸਾਫ ਦੀ ਉਮੀਦ ਸੀ ਜੋ ਅਦਾਲਤ ਦੇ ਫੈਸਲੇ ਦੇ ਬਾਅਦ ਟੁੱਟ ਗਈ।
ਸ਼੍ਰੀਲੰਕਾ ਦੀ ਖੁਫੀਆ ਏਜੰਸੀ ਨੇ ਸਿਆਸੀ ਨੇਤਾਵਾਂ ਲਈ ਜਾਰੀ ਕੀਤੀ ਚਿਤਾਵਨੀ
NEXT STORY