ਕੋਲੰਬੋ— ਸ਼੍ਰੀਲੰਕਾ ਦੀ ਖੁਫੀਆ ਏਜੰਸੀ ਨੇ ਸੰਭਾਵਿਤ ਅੱਤਵਾਦੀ ਹਮਲਿਆਂ ਦੇ ਬਾਰੇ 'ਚ ਸੂਚਨਾ ਮਿਲਣ ਤੋਂ ਬਾਅਦ ਆਉਣ ਵਾਲੇ ਕੁਝ ਹਫਤਿਆਂ 'ਚ ਦੇਸ਼ ਦੇ ਚੋਟੀ ਦੇ ਨੇਤਾਵਾਂ ਨੂੰ ਇਕੱਠੇ ਯਾਤਰਾ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਇਕ ਮੀਡੀਆ ਰਿਪੋਰਟ 'ਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੇਨਾ, ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਤੇ ਵਿਰੋਧੀ ਨੇਤਾ ਮਹਿੰਦਾ ਰਾਜਪਰਸ਼ੇ ਉਨ੍ਹਾਂ ਨੇਤਾਵਾਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਸ਼੍ਰੀਲੰਕਾ ਦੇ ਤਿੰਨ ਗਿਰਜਾਘਰਾਂ ਤੇ ਹੋਟਲਾਂ 'ਚ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਤੱਟਵਰਤੀ ਦੇਸ਼ 'ਚ ਸੁਰੱਖਿਆ ਪ੍ਰਬੰਧਾਂ ਨੂੰ ਸਖਤ ਕਰਨ ਤਹਿਤ ਇਹ ਕਦਮ ਚੁੱਕਿਆ ਗਿਆ ਹੈ। ਇਨ੍ਹਾਂ ਧਮਾਕਿਆਂ 'ਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ ਤੇ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।
ਡੇਲੀ ਮਿਰਰ ਦੀ ਰਿਪੋਰਟ ਮੁਤਾਬਕ ਸਿਆਸੀ ਨੇਤਾਵਾਂ ਨੂੰ ਪ੍ਰੋਗਰਾਮਾਂ, ਖਾਸ ਕਰਕੇ ਗਿਰਜਾਘਰਾਂ, ਮੰਦਰਾਂ, ਤੇ ਹੋਰ ਧਾਰਮਿਕ ਸਥਾਨਾਂ 'ਤੇ ਹੋਣ ਵਾਲੇ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਤੋਂ ਬਚਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਿਸੇ ਵੀ ਸਥਾਨ 'ਤੇ ਜਾਣ ਲਈ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਵੇ, ਜਿਥੇ ਉਨ੍ਹਾਂ ਦਾ ਜਾਣਾ ਬਹੁਤ ਜ਼ਰੂਰੀ ਹੋਵੇ। ਇਸੇ ਵਿਚਾਲੇ ਮੇਗਾਪੋਲਿਸ ਤੇ ਪੱਛਮੀ ਵਿਕਾਸ ਮੰਤਰੀ ਪਾਟਲੀ ਚੰਪਿਕਾ ਨੇ ਲੰਕਾ ਦੀ ਸਰਕਾਰ ਨੂੰ ਉਨ੍ਹਾਂ 800 ਵਿਦੇਸ਼ੀ ਇਸਲਾਮਿਕ ਮੌਲਵੀਆਂ ਨੂੰ ਤੁਰੰਤ ਦੇਸ਼ ਨਿਕਾਲਾ ਦੇਣ ਲਈ ਕਿਹਾ ਕਿ ਜੋ ਦੇਸ਼ ਦੇ ਵੱਖ-ਵੱਖ ਮਦਰੱਸਿਆਂ 'ਚ ਧਾਰਮਿਕ ਸਿਖਲਾਈ 'ਚ ਲੱਗੇ ਹੋਏ ਸਨ।
ਵਿਕੀਲੀਕਸ ਸੰਸਥਾਪਕ ਅਸਾਂਜੇ ਨੂੰ ਹੋਈ 50 ਹਫਤਿਆਂ ਦੀ ਸਜ਼ਾ
NEXT STORY