ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੀ ਨਵੀਂ ਰਾਸ਼ਟਰੀ ਸੁਰੱਖਿਆ ਰਣਨੀਤੀ (ਐਨ.ਐਸ.ਐਸ.) ਵਿਚ ਭਾਰਤ ਨੂੰ ਇਕ ਉਭਰਦੀ ਹੋਈ ਵਿਸ਼ਵ ਸ਼ਕਤੀ ਦੱਸਦੇ ਹੋਏ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਸ ਨਾਲ ਭਾਰਤ ਦੇ ਨਾਲ ਅਮਰੀਕਾ ਦੀ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ ਅਤੇ ਉਹ ਭਾਰਤ ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ ਕਾਇਮ ਰੱਖਣ ਲਈ ਭਾਰਤ ਦੀ ਅਗਵਾਈ ਸਮਰੱਥਾ ਦੇ ਯੋਗਦਾਨ ਦੀ ਹਮਾਇਤ ਕਰਦਾ ਹੈ। ਐਨ.ਐਸ.ਐਸ. ਦੇ 68 ਪੰਨਿਆਂ ਵਾਲੇ ਇਸ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਅਮਰੀਕਾ, ਜਾਪਾਨ, ਆਸਟ੍ਰੇਲੀਆ ਅਤੇ ਭਾਰਤ ਨਾਲ ਸਹਿਯੋਗ ਵਧਾਏਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਲ ਰਾਸ਼ਟਰੀ ਸੁਰੱਖਿਆ ਸੁਰੱਖਿਆ ਰਣਨੀਤੀ ਜਾਰੀ ਕੀਤੀ। ਸੁਰੱਖਿਆ ਰਣਨੀਤੀ ਵਿਚ ਕਿਹਾ ਗਿਆ ਅਸੀਂ ਭਾਰਤ ਦੀ ਸੰਸਾਰਕ ਸ਼ਕਤੀ ਦੇ ਰੂਪ ਵਿਚ ਮਜ਼ਬੂਤ ਰਣਨੀਤੀਕਾਰ ਅਤੇ ਰੱਖਿਆ ਸਹਿਯੋਗੀ ਦੇ ਰੂਪ ਵਿਚ ਉਭਰਣ ਦਾ ਸਵਾਗਤ ਕਰਦੇ ਹਾਂ। ਐਨ.ਐਸ.ਐਸ. ਵਿਚ ਕਿਹਾ ਗਿਆ ਕਿ ਅਸੀਂ ਅਮਰੀਕਾ ਦੇ ਵੱਡੇ ਰੱਖਿਆ ਸਹਿਯੋਗੀ ਭਾਰਤ ਦੇ ਨਾਲ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਵਧਾਵਾਂਗੇ। ਅਸੀਂ ਖੇਤਰ ਵਿਚ ਭਾਰਤ ਦੇ ਵੱਧ ਰਹੇ ਸਬੰਧਾਂ ਦੀ ਹਮਾਇਤ ਕਰਦੇ ਹਾਂ। ਭਾਰਤ-ਅਮਰੀਕਾ ਰੱਖਿਆ ਸਬੰਧ ਦੀ ਚਰਚਾ ਭਾਰਤ-ਪ੍ਰਸ਼ਾਂਤ ਖੇਤਰ ਦੇ ਸਬੰਧ ਵਿਚ ਕੀਤਾ ਗਿਆ ਹੈ। ਇਸ ਖੇਤਰ ਵਿਚ ਅਮਰੀਕਾ ਨੇ ਭਾਰਤ ਨੂੰ ਦੱਖਣੀ ਅਤੇ ਮੱਧ ਏਸ਼ੀਆ ਵਿਚ ਮਹੱਤਵਪੂਰਨ ਕੰਮ ਸੌਂਪਿਆ ਹੈ। ਇਸ ਸੁਰੱਖਿਆ ਨੀਤੀ ਨੂੰ ਲੈ ਕੇ ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਇਹ ਅਮਰੀਕਾ ਲਈ ਹਾਂ ਪੱਖੀ ਰਣਨੀਤਕ ਦਿਸ਼ਾ ਤੈਅ ਕਰੇਗੀ ਜਿਸ ਨਾਲ ਦੁਨੀਆ ਵਿਚ ਅਮਰੀਕੀ ਬੜ੍ਹਤ ਫਿਰ ਕਾਇਮ ਹੋਵੇਗੀ ਅਤੇ ਇਸ ਨਾਲ ਦੇਸ਼ ਨੂੰ ਮਜ਼ਬੂਤੀ ਮਿਲੇਗੀ। ਐਨ.ਐਸ.ਐਸ. ਮੁਤਾਬਕ ਅਸੀਂ ਆਪਣੀ ਰਣਨੀਤਕ ਭਾਈਵਾਲੀ ਭਾਰਤ ਨਾਲ ਮਜ਼ਬੂਤ ਕਰਾਂਗੇ ਅਤੇ ਹਿੰਦ ਮਹਾਸਾਗਰ ਸੁਰੱਖਿਆ ਅਤੇ ਸਮੁੱਚੇ ਸਰਹੱਦੀ ਖੇਤਰ ਵਿਚ ਭਾਰਤ ਦੀ ਅਗਵਾਈ ਕਰਨ ਦੀ ਭੂਮਿਕਾ ਦੀ ਹਮਾਇਤ ਕਰਾਂਗੇ। ਚੀਨ ਦੇ ਵਨ ਬੈਲਟ ਵਨ ਰੋਡ ਅਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਮੱਦੇਨਜ਼ਰ ਅਮਰੀਕੀ ਪ੍ਰਸ਼ਾਸਨ ਨੇ ਕਿਹਾ ਕਿ ਇਲਾਕੇ ਵਿਚ ਚੀਨ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹਓਏ ਉਹ ਦੱਖਣੀ ਏਸ਼ੀਆਈ ਦੇਸ਼ਾਂ ਨੂੰ ਆਪਣੀ ਪ੍ਰਭੂਸੱਤਾ ਬਰਕਰਾਰ ਰੱਖਣ ਵਿਚ ਮਦਦ ਕਰੇਗਾ। ਐਨ.ਐਸ.ਐਸ. ਵਿਚ ਕਿਹਾ ਗਿਆ ਕਿ ਅਸੀਂ ਦੱਖਣੀ ਏਸ਼ੀਆਈ ਦੇਸ਼ਾਂ ਨੂੰ ਉਨ੍ਹਾਂ ਦੀ ਪ੍ਰਭੂਸੱਤਾ ਬਰਕਰਾਰ ਰੱਖਣ ਵਿਚ ਮਦਦ ਕਰਨਗੇ ਕਿਉਂਕਿ ਇਸ ਖੇਤਰ ਵਿਚ ਚੀਨ ਆਪਣਾ ਪ੍ਰਭਾਵ ਵਧਾ ਰਿਹਾ ਹੈ। ਭਾਰਤ ਨੇ ਸੀਪੀਈਸੀ ਦਾ ਵਿਰੋਧ ਕੀਤਾ ਸੀ ਕਿਉਂਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਹੋ ਕੇ ਲੰਘਦੀ ਹੈ। ਐਨ.ਐਸ.ਐਸ. ਵਿਚ ਕਿਹਾ ਗਿਆ ਹੈ ਕਿ ਇਸ ਖੇਤਰ ਵਿਚ ਅਮਰੀਕਾ ਦੇ ਹਿਤਾਂ ਵਿਚ ਅੱਤਵਾਦੀ ਖਤਰਿਆਂ ਦਾ ਮੁਕਾਬਲਾ ਕਰਨਾ, ਸਰਹੱਦ-ਪਾਰ ਅੱਤਵਾਦ ਨੂੰ ਰੋਕਣ ਦੇ ਨਾਲ ਹੀ ਪ੍ਰਮਾਣੂ ਹਥਿਆਰਾਂ ਨੂੰ ਅੱਤਵਾਦੀਆਂ ਦੇ ਹਥਾਂ ’ਚ ਫੜਣ ਤੋਂ ਰੋਕਣਾ ਸ਼ਾਮਲ ਹੈ।
ਪੱਛਮੀ-ਉੱਤਰੀ ਪਾਕਿ 'ਚ ਧਮਾਕਾ, 3 ਸੁਰੱਖਿਆ ਕਰਮਚਾਰੀ ਜ਼ਖਮੀ
NEXT STORY