ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਕੈਂਟਕੀ ਦੇ ਬਾਹਰੀ ਇਲਾਕੇ ਲੁਈਸਵਿਲ ਵਿਚ ਕਰੋਜ਼ਰ ਕੰਪਨੀ ਦੇ ਇਕ ਕਰਿਆਨਾ ਸਟੋਰ ਵਿਚ ਇਕ ਸ਼ੱਕੀ ਪੁਰਸ਼ ਨੇ ਇਕ ਮਹਿਲਾ ਸਮੇਤ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੌਕੇ ਤੋਂ ਫਰਾਰ ਹੋਣ ਤੋਂ ਪਹਿਲਾਂ ਹਮਲਾਵਰ ਦੀ ਇਕ ਬੰਦੂਕਧਾਰੀ ਆਮ ਨਾਗਰਿਕ ਨਾਲ ਮੁਕਾਬਲਾ ਹੋਇਆ। ਭਾਵੇਂਕਿ ਕੁਝ ਹੀ ਦੇਰ ਬਾਅਦ ਹਮਲਾਵਰ ਨੂੰ ਫੜ ਲਿਆ ਗਿਆ।
ਜੇਫਰਸਨਟਾਊਨ ਦੇ ਪੁਲਸ ਪ੍ਰਮੁੱਖ ਸੈਮ ਰੋਜਰਸ ਨੇ ਦੱਸਿਆ ਕਿ ਦੋਵੇਂ ਪੀੜਤਾਂ ਨੇ ਸਟੋਰ ਵਿਚ ਹੀ ਦਮ ਤੋੜ ਦਿੱਤਾ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਪੁਲਸ ਹਮਲਾਵਰ ਦੇ ਇਰਾਦੇ ਦਾ ਪਤਾ ਲਗਾ ਪਾਈ ਹੈ ਜਾਂ ਨਹੀਂ। ਉਨ੍ਹਾਂ ਨੇ ਸ਼ੱਕੀ ਦੀ ਪਛਾਣ ਜ਼ਾਹਰ ਨਹੀਂ ਕੀਤੀ। ਰੋਜਰਸ ਨੇ ਕਿਹਾ ਕਿ ਪੁਲਸ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ 3 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ। ਉਨ੍ਹਾਂ ਨੇ ਕਿਹਾ ਕਿ ਸ਼ੱਕੀ ਨੇ ਸਟੋਰ ਦੇ ਅੰਦਰ ਖੜ੍ਹੇ ਪੁਰਸ਼ 'ਤੇ ਕਈ ਗੋਲੀਆਂ ਚਲਾਈਆਂ। ਉਸ ਨੇ ਪਾਰਕਿੰਗ ਵਿਚ ਖੜ੍ਹੀ ਮਹਿਲਾ 'ਤੇ ਵੀ ਕਈ ਗੋਲੀਆਂ ਚਲਾਈਆਂ, ਜਿਸ ਨਾਲ ਔਰਤ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਬੰਦੂਕ ਨਾਲ ਲੈਸ ਇਕ ਨਾਗਰਿਕ ਨੇ ਪਾਰਕਿੰਗ ਵਿਚ ਹਮਲਾਵਰ ਦਾ ਸਾਹਮਣਾ ਕੀਤਾ। ਪਰ ਸ਼ੱਕੀ ਉੱਥੋਂ ਫਰਾਰ ਹੋਣ ਵਿਚ ਸਫਲ ਰਿਹਾ। ਭਾਵੇਂਕਿ ਨੇੜਲੀ ਸੜਕ 'ਤੇ ਉਸ ਨੂੰ ਜਲਦੀ ਹੀ ਫੜ ਲਿਆ ਗਿਆ।
ਲੰਡਨ : ਮਹਾਰਾਜਾ ਰਣਜੀਤ ਸਿੰਘ ਦਾ ਤਰਕਸ਼ 1 ਲੱਖ ਪੌਂਡ 'ਚ ਨੀਲਾਮ
NEXT STORY