ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੀ ਸੱਭਿਆਚਾਰਕ ਅਤੇ ਇਤਿਹਾਸਕ ਪਛਾਣ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਅਮਰੀਕਾ ਇੱਕ ਅਜਿਹਾ ਦੇਸ਼ ਹੈ ਜੋ ਮਜ਼ਹਬ ਦੀ ਬੁਨਿਆਦ 'ਤੇ ਬਣਿਆ ਅਤੇ ਟਿਕਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਇਸ ਗੱਲ 'ਤੇ ਬਹੁਤ ਮਾਣ ਹੈ। ਉਨ੍ਹਾਂ ਨੇ ਈਸਾਈ ਧਰਮ ਨੂੰ ਅਮਰੀਕਾ ਲਈ ਇੱਕ 'ਬਹੁਤ ਹੀ ਵਧੀਆ ਚੀਜ਼' ਦੱਸਦਿਆਂ ਕਿਹਾ ਕਿ ਉਹ ਦੇਸ਼ ਵਿੱਚੋਂ ਈਸਾਈ ਸਿਧਾਂਤਾਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਨੂੰ ਸਫ਼ਲ ਨਹੀਂ ਹੋਣ ਦੇਣਗੇ।
ਮਾਹਿਰਾਂ ਅਨੁਸਾਰ, ਟਰੰਪ ਦਾ ਇਹ ਬਿਆਨ ਅਮਰੀਕਾ ਵਿੱਚ ਚੱਲ ਰਹੇ 'ਸੱਭਿਆਚਾਰਕ ਯੁੱਧ' ਦਾ ਹਿੱਸਾ ਹੈ, ਜਿੱਥੇ ਉਹ ਗਰਭਪਾਤ, ਸਕੂਲਾਂ ਵਿੱਚ ਪ੍ਰਾਰਥਨਾ ਅਤੇ ਜਨਤਕ ਜੀਵਨ ਵਿੱਚ ਧਰਮ ਵਰਗੇ ਮੁੱਦਿਆਂ 'ਤੇ ਖ਼ੁਦ ਨੂੰ ਕ੍ਰਿਸ਼ਚੀਅਨ ਕੰਜ਼ਰਵੇਟਿਵਾਂ ਦੇ ਸਭ ਤੋਂ ਵੱਡੇ ਪ੍ਰਤੀਨਿਧੀ ਵਜੋਂ ਪੇਸ਼ ਕਰ ਰਹੇ ਹਨ। ਉਨ੍ਹਾਂ ਲਗਾਤਾਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਅਮਰੀਕਾ ਦੀਆਂ ਜੜ੍ਹਾਂ ਈਸਾਈ ਧਰਮ ਵਿੱਚ ਹਨ।
ਧਰਮ ਦੇ ਨਾਲ-ਨਾਲ ਟਰੰਪ ਨੇ ਇਰਾਨ ਨਾਲ ਚੱਲ ਰਹੇ ਤਣਾਅ 'ਤੇ ਵੀ ਬੇਹੱਦ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੀ ਨਿਗਰਾਨੀ ਹੇਠ ਦੁਨੀਆ ਨੂੰ ਤਬਾਹ ਨਹੀਂ ਹੋਣ ਦੇਣਗੇ ਅਤੇ ਇਰਾਨ ਨੂੰ ਕਿਸੇ ਵੀ ਕੀਮਤ 'ਤੇ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦਿੱਤੇ ਜਾਣਗੇ।
ਟਰੰਪ ਨੇ ਦਾਅਵਾ ਕੀਤਾ ਕਿ ਉਹ ਇਰਾਨ 'ਤੇ ਹਮਲਾ ਕਰਨ ਦਾ ਫੈਸਲਾ ਲੈਣ ਤੋਂ ਸਿਰਫ਼ ਇੱਕ ਘੰਟਾ ਦੂਰ ਸਨ, ਪਰ ਤੇਹਰਾਨ ਵੱਲੋਂ ਨਵਾਂ ਸ਼ਾਂਤੀ ਪ੍ਰਸਤਾਵ ਮਿਲਣ ਅਤੇ ਸਾਊਦੀ ਅਰਬ ਤੇ ਯੂ.ਏ.ਈ. ਵਰਗੇ ਦੇਸ਼ਾਂ ਦੇ ਕਹਿਣ 'ਤੇ ਉਨ੍ਹਾਂ ਨੇ ਫਿਲਹਾਲ ਹਮਲਾ ਟਾਲ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਨੇ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਅਗਲੇ ਦੋ-ਤਿੰਨ ਦਿਨਾਂ ਵਿੱਚ ਕੋਈ ਡੀਲ ਨਹੀਂ ਹੁੰਦੀ, ਤਾਂ ਅਮਰੀਕੀ ਸੈਨਾ ਪੂਰੀ ਤਰ੍ਹਾਂ ਵੱਡੇ ਪੱਧਰ 'ਤੇ ਹਮਲਾ ਕਰਨ ਲਈ ਤਿਆਰ ਹੈ।
ਯੂਏਈ ਦੇ ਪਰਮਾਣੂ ਪਲਾਂਟ 'ਤੇ ਡਰੋਨ ਹਮਲਾ! ਇਰਾਕ ਤੋਂ ਆਏ ਸਨ ਡਰੋਨ, ਈਰਾਨੀ ਮਿਲੀਸ਼ੀਆ 'ਤੇ ਸ਼ੱਕ
NEXT STORY