ਵਾਸ਼ਿੰਗਟਨ-ਵ੍ਹਾਈਟ ਹਾਊਸ ਨੇ ਕਿਹਾ ਕਿ ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਦੇ ਚੋਟੀ ਦੇ ਨੇਤਾ 'ਕਵਾਡ' ਦੇ ਸ਼ੁੱਕਰਵਾਰ ਨੂੰ ਹੋਣ ਵਾਲੇ ਸੰਮੇਲਨ 'ਚ ਕੋਵਿਡ-19 ਦੀਆਂ ਚੁਣੌਤੀਆਂ, ਆਰਥਿਕ ਸੰਕਟ, ਜਲਵਾਯੂ ਪਰਿਵਰਤਨ ਵਰਗੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨਗੇ। ਹਿੰਦ-ਪ੍ਰਸ਼ਾਂਤ ਖੇਤਰ 'ਚ ਚੀਨ ਦੀ ਵਧਦੀ ਦਖਲ ਵਿਰੁੱਧ ਗਲੋਬਲੀ ਪੱਧਰ 'ਤੇ ਵਧ ਰਹੀਆਂ ਚਿੰਤਾਵਾਂ ਦਰਮਿਆਨ ਚਾਰ ਦੇਸ਼ਾਂ ਦੇ ਗਠਜੋੜ 'ਕਵਾਡ' ਦੀ ਇਹ ਬੈਠਕ ਹੋ ਰਹੀ ਹੈ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਮੰਗਲਵਾਰ ਨੂੰ ਆਪਣੇ ਨਿਯਮਤ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੇ ਚੋਟੀ ਦੇ ਨੇਤਾਵਾਂ ਦਾ ਸੰਮੇਲਨ 12 ਮਾਰਚ ਨੂੰ ਆਨਲਾਈਨ ਤਰੀਕੇ ਨਾਲ ਆਯੋਜਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਰਾਸ਼ਟਰੀ ਜੋ ਬਾਈਡੇਨ ਦੇ ਉਨ੍ਹਾਂ ਬਹੁਪੱਖੀ ਪ੍ਰੋਗਰਾਮਾਂ 'ਚੋਂ ਇਕ ਹੈ ਜੋ ਹਿੰਦ-ਪ੍ਰਸ਼ਾਂਤ ਖੇਤਰ 'ਚ ਸਹਿਯੋਗੀਆਂ ਅਤੇ ਸਾਂਝੇਦਾਰਾਂ ਨਾਲ ਨੇੜਲੇ ਸਹਿਯੋਗ ਨੂੰ ਮਹੱਤਵ ਦੇਣ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ -ਪਾਕਿ 'ਚ ਮਹਿੰਗਾਈ ਆਪਣੇ ਸਿਖਰ 'ਤੇ, 1 ਕਿਲੋ ਅਦਰਕ ਦੀ ਕੀਮਤ 1000 ਰੁਪਏ
ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ 'ਚ ਕੋਵਿਡ-19 ਦੀਆਂ ਚੁਣੌਤੀਆਂ, ਆਰਥਿਕ ਸਹਿਯੋਗ ਅਤੇ ਜਲਵਾਯੂ ਪਰਿਵਰਤਨ ਵਰਗੇ ਕਈ ਮੁੱਦਿਆਂ 'ਤੇ ਚਰਚਾ ਹੋਵੇਗੀ ਜਿਨ੍ਹਾਂ ਦਾ ਸਾਹਮਣਾ ਪੂਰੀ ਦੁਨੀਆ ਕਰ ਰਹੀ ਹੈ। ਸਾਲ 2004 'ਚ ਸੁਨਾਮੀ ਤੋਂ ਬਾਅਦ 'ਕਵਾਡ' ਬਣਾਉਣ ਦਾ ਵਿਚਾਰ ਆਇਆ ਅਤੇ 2007 'ਚ ਇਸ ਦੀ ਰਸਮੀ ਸ਼ੁਰੂਆਤ ਹੋਈ। 'ਕਵਾਡ' ਦੇ ਵਿਦੇਸ਼ ਮੰਤਰੀ ਨਿਯਮਿਤ ਪੱਧਰ 'ਤੇ ਗੱਲਬਾਤ ਕਰਦੇ ਹਨ।
ਚੋਟੀ ਦੇ ਪੱਧਰ 'ਤੇ ਸ਼ੁੱਕਰਵਾਰ ਨੂੰ ਪਹਿਲੀ ਵਾਰ 'ਕਵਾਡ' ਦੀ ਬੈਠਕ ਹੋਵੇਗੀ। ਸਾਕੀ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਰਾਸ਼ਟਰਪਤੀ ਜੋ ਬਾਈਡੇਨ 'ਕਵਾਡ' ਦੇ ਆਪਣੇ ਹਮਰੁਤਬਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਸਟ੍ਰੇਲਾਈ ਪ੍ਰਧਾਨ ਸਕਾਟ ਮਾਰਿਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਆਨਲਾਈਨ ਗੱਲਬਾਤ ਕਰਨਗੇ। ਸਾਕੀ ਨੇ ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਨੂੰ ਅਮਰੀਕਾ ਦਾ ਮਹੱਤਵਪੂਰਨ ਸਾਂਝੇਦਾਰ ਦੱਸਿਆ।
ਇਹ ਵੀ ਪੜ੍ਹੋ -ਬ੍ਰਿਟੇਨ 'ਚ ਭਾਰਤੀ ਮੂਲ ਦੇ ਕੰਪਨੀ ਨਿਰਦੇਸ਼ਕ 'ਤੇ 11 ਸਾਲ ਦੀ ਪਾਬੰਦੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਬ੍ਰਿਟੇਨ 'ਚ ਭਾਰਤੀ ਮੂਲ ਦੇ ਕੰਪਨੀ ਨਿਰਦੇਸ਼ਕ 'ਤੇ 11 ਸਾਲ ਦੀ ਪਾਬੰਦੀ
NEXT STORY