ਆਸਟਿਨ (ਅਮਰੀਕਾ) : ਅਮਰੀਕਾ ਦੇ ਟੈਕਸਾਸ ਸੂਬੇ ਦੇ ਸਾਊਥ ਆਸਟਿਨ ਤੋਂ ਹੈਵਾਨੀਅਤ ਦਾ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇੱਕ ਔਰਤ ਨੂੰ ਜ਼ਬਰਦਸਤੀ ਬੰਧਕ ਬਣਾਉਣ ਅਤੇ ਤਸੀਹੇ ਦੇਣ ਦੇ ਦੋਸ਼ 'ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੀੜਤ ਔਰਤ ਦੋਸ਼ੀਆਂ ਦੀ ਦੋਸਤ ਸੀ।
ਜਾਂਚ ਦੌਰਾਨ ਜਦੋਂ ਪੁਲਸ ਦੋਸ਼ੀਆਂ ਦੇ ਘਰ ਪਹੁੰਚੀ ਤਾਂ ਪੀੜਤਾ ਅੱਧ-ਨਗਨ ਹਾਲਤ ਵਿੱਚ ਇੱਕ ਖੰਭੇ ਨਾਲ ਬੰਨ੍ਹੀ ਹੋਈ ਮਿਲੀ ਸੀ। ਉਸਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ।
ਤਸੀਹਿਆਂ ਦੀ ਦਾਸਤਾਨ
ਪੀੜਤ ਔਰਤ ਨੇ ਪੁਲਸ ਨੂੰ ਦੱਸਿਆ ਕਿ ਉਹ ਘਰ 'ਚ ਰਹਿਣ ਵਾਲੀ ਇੱਕ ਔਰਤ ਦੀ ਦੋਸਤ ਸੀ। ਇੱਕ ਦਿਨ ਜਦੋਂ ਉਹ ਉਨ੍ਹਾਂ ਦੇ ਘਰ ਗਈ ਤਾਂ ਉਸਨੂੰ ਉੱਥੋਂ ਨਿਕਲਣ ਨਹੀਂ ਦਿੱਤਾ ਗਿਆ ਅਤੇ ਬੰਧਕ ਬਣਾ ਲਿਆ ਗਿਆ। ਜੇਕਰ ਉਹ ਭੱਜਣ ਦੀ ਕੋਸ਼ਿਸ਼ ਕਰਦੀ ਸੀ ਤਾਂ ਉਸਨੂੰ ਮਾਰਿਆ ਕੁੱਟਿਆ ਜਾਂਦਾ ਸੀ। ਜਾਂਚ ਅਧਿਕਾਰੀਆਂ ਮੁਤਾਬਕ, ਔਰਤ ਨੂੰ ਰਾਤ ਵਿੱਚ ਸਿਰਫ਼ ਇੱਕ ਪਲੇਟ ਖਾਣਾ ਦਿੱਤਾ ਜਾਂਦਾ ਸੀ ਅਤੇ ਉਸਨੂੰ ਲੋਹੇ ਦੇ ਖੰਭੇ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸੀ।
ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਇਹ ਕਬੂਲ ਕੀਤਾ ਹੈ ਕਿ ਉਹ ਔਰਤ ਨੂੰ ਟਾਰਚਰ ਕਰਦੇ ਸਨ ਅਤੇ ਇਸਦੇ ਲਈ ਪੂਰੀ ਯੋਜਨਾ ਬਣਾਉਂਦੇ ਸਨ। ਇੱਕ ਦੋਸ਼ੀ ਨੇ ਮੰਨਿਆ ਕਿ ਉਹ ਖਾਸ ਤੌਰ 'ਤੇ ਇਲੈਕਟ੍ਰਿਕ ਰਾਈਫਲ ਨਾਲ ਔਰਤ ਨੂੰ ਪ੍ਰੇਸ਼ਾਨ ਕਰਦਾ ਸੀ, ਉਸਨੂੰ ਘਰ ਵਿੱਚ ਦੌੜਾਉਂਦਾ ਸੀ ਅਤੇ ਗੋਲੀਆਂ ਮਾਰਦਾ ਸੀ।
ਡਾਕਟਰ ਵੀ ਹੋਏ ਹੈਰਾਨ
ਪੁਲਸ ਨੇ ਦੱਸਿਆ ਕਿ ਔਰਤ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਮਿਲੇ ਹਨ, ਕਈ ਹਿੱਸਿਆਂ ਵਿੱਚ ਸੋਜ ਸੀ ਅਤੇ ਕਈ ਥਾਵਾਂ 'ਤੇ ਤਾਂ ਮਾਸ ਹੀ ਨਹੀਂ ਸੀ। ਪੁਲਸ ਵੱਲੋਂ ਔਰਤ ਨੂੰ ਮੁਕਤ ਕਰਵਾ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ।
ਬੱਚੇ ਨੇ ਖੋਲ੍ਹੇ ਰਾਜ਼
ਪੁਲਸ ਨੂੰ ਘਰ 'ਚ 3 ਬੱਚੇ ਵੀ ਮਿਲੇ। ਫੋਰੈਂਸਿਕ ਇੰਟਰਵਿਊ ਦੌਰਾਨ ਇੱਕ ਬੱਚੇ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸਦਾ ਪਿਤਾ ਕਾਸਤਰੋ ਔਰਤ ਨੂੰ ਗੋਲੀ ਮਾਰਦੇ ਸਨ ਅਤੇ ਉਸਦੀ ਮਾਂ ਕਾਰਨੀ ਇਹ ਸਭ ਦੇਖਦੀ ਸੀ। ਬੱਚੇ ਨੇ ਦੱਸਿਆ ਕਿ ਔਰਤ ਨੂੰ ਗੱਲ-ਗੱਲ 'ਤੇ ਕੁੱਟਿਆ ਜਾਂਦਾ ਸੀ ਅਤੇ ਉਹ ਉਸਨੂੰ ਦਰਦ ਵਿੱਚ ਦੇਖ ਸਕਦਾ ਸੀ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ 911 ਰਾਹੀਂ ਮਿਲੀ ਸੀ ਅਤੇ ਮੌਕੇ 'ਤੇ ਭੱਜਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਗਏ 5 ਲੋਕਾਂ ਵਿੱਚ 51 ਸਾਲ ਦੀ ਮਿਸ਼ੇਲ ਗਾਰਸੀਆ, 21 ਸਾਲ ਦਾ ਮੇਨਾਰਡ ਲੇਫੇਵਰਸ, ਮਿਸ਼ੇਲ ਦੀ 21 ਸਾਲ ਦੀ ਧੀ ਕ੍ਰਿਸਟਲ ਗਾਰਸੀਆ, 32 ਸਾਲ ਦੀ ਧੀ ਮਾਸ਼ ਕਾਰਨੀ ਅਤੇ ਉਸਦਾ ਪਤੀ ਹੁਆਨ ਪਾਬਲੋ ਕਾਸਤਰੋ ਸ਼ਾਮਲ ਹਨ। ਸਾਰੇ ਦੋਸ਼ੀ ਇਸ ਸਮੇਂ ਟਰੈਵਿਸ ਕਾਉਂਟੀ ਜੇਲ੍ਹ ਵਿੱਚ ਹਨ।
ਨਰਸ ਨੇ ਜ਼ਹਿਰੀਲਾ ਟੀਕਾ ਲਾ ਕੇ ਮਾਰ'ਤੇ 10 ਮਰੀਜ਼, ਜਦੋ ਕਾਰਨ ਪੁੱਛਿਆਂ ਤਾਂ ਕਹਿੰਦੀ...
NEXT STORY