ਵਾਸ਼ਿੰਗਟਨ— ਯਮਨ ਦੇ ਤੱਟੀ ਖੇਤਰ ਵਿਚ ਸਿਖਲਾਈ ਦੌਰਾਨ ਅਮਰੀਕੀ ਫੌਜ ਦਾ ਇਕ ਬਲੈਕ ਹਾਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਅਮਰੀਕੀ ਫੌਜ ਦੀ ਸੈਂਟਰਲ ਕਮਾਨ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ ਕਿ ਇਸ ਹਾਦਸੇ ਤੋਂ ਬਾਅਦ ਅਮਰੀਕੀ ਹਵਾਈ ਫੌਜ ਦੇ ਇਕ ਫੌਜੀ ਦੀ ਭਾਲ ਜਾਰੀ ਹੈ। ਬਿਆਨ ਅਨੁਸਾਰ ਦੱਖਣੀ ਯਮਨ ਦੇ ਤੱਟੀ ਇਲਾਕੇ ਤੋਂ 32 ਕਿਲੋਮੀਟਰ ਦੂਰ ਸ਼ੁੱਕਰਵਾਰ ਨੂੰ ਸਿਖਲਾਈ ਦੌਰਾਨ ਇਕ ਬਲੈਕ ਹਾਕ ਹੈਲੀਕਾਪਟਰ ਹਾਸਤਾਗ੍ਰਸਤ ਹੋ ਗਿਆ। ਇਹ ਦੁਰਘਟਨਾ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਸ਼ਾਮ 7 ਵਜੇ ਦੇ ਕਰੀਬ ਹੋਈ। ਅਮਰੀਕੀ ਫੌਜ ਦੀ ਸੈਂਟਰਲ ਕਮਾਨ ਅਨੁਸਾਰ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਾਂਗੋ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਪਰਿਵਾਰ ਨਾਲ ਲੁੱਟ-ਖੋਹ, ਧੀ ਉੱਤੇ ਹਮਲਾ
NEXT STORY