ਵੁਡਲੋਨ (ਭਾਸ਼ਾ) ਅਮਰੀਕਾ ਦੇ ਮੈਰੀਲੈਂਡ ਵਿਚ ਇਕ ਵਿਅਕਤੀ ਨੇ 3 ਲੋਕਾਂ ਦਾ ਕਤਲ ਕਰਨ ਮਗਰੋਂ ਆਪਣੇ ਹੀ ਘਰ ਵਿਚ ਅੱਗ ਲਗਾ ਦਿੱਤੀ। ਇਸ ਮਗਰੋਂ ਪੁਲਸ ਅਧਿਕਾਰੀਆਂ ਦੀ ਕਾਰਵਾਈ ਵਿਚ ਉਹ ਵੀ ਮਾਰਿਆ ਗਿਆ। 'ਬਾਲਟੀਮੋਰ ਕਾਊਂਟੀ ਪੁਲਸ ਵਿਭਾਗ' ਨੇ ਇਕ ਸਮਾਚਾਰ ਬਿਆਨ ਵਿਚ ਦੱਸਿਆ ਕਿ ਇਹ ਹਮਲਾ ਸ਼ਨੀਵਾਰ ਸਵੇਰੇ ਬਾਲਟੀਮੋਰ ਦੇ ਰਿਹਾਇਸ਼ੀ ਇਲਾਕੇ ਵਿਚ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਸ਼ੁਰਆਤੀ ਜਾਂਚ ਮੁਤਾਬਕ 56 ਸਾਲਾ ਐਵਰਟਨ ਬ੍ਰਾਉਨ ਇਕ ਗੁਆਂਢੀ ਦੇ ਘਰ ਵਿਚ ਦਾਖਲ ਹੋਇਆ ਅਤੇ ਉਸ ਨੇ ਇਸਮਾਇਲ ਕਵਿੰਟਾਨਿਲਾ (41) ਨੂੰ ਚਾਕੂ ਮਾਰ ਕੇ ਅਤੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਬਿਆਨ ਵਿਚ ਦੱਸਿਆ ਗਿਆ ਕਿ ਸਾਰਾ ਅਲਾਕੋਟੇ (37) ਹਮਲਾਵਰ ਤੋਂ ਬਚਣ ਲਈ ਆਪਣੇ ਘਰ ਤੋਂ ਬਾਹਰ ਵੱਲ ਭੱਜੀ ਪਰ ਬ੍ਰਾਉਨ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਕਈ ਗੋਲੀਆਂ ਮਾਰੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਜਦੋਂ ਦੋ ਹੋਰ ਗੁਆਂਢੀ ਆਪਣੇ ਘਰੋਂ ਬਾਹਰ ਨਿਕਲੇ ਤਾਂ ਬ੍ਰਾਉਨ ਨੇ ਉਹਨਾਂ 'ਤੇ ਵੀ ਕਈ ਗੋਲੀਆਂ ਚਲਾਈਆਂ, ਜਿਹਨਾਂ ਵਿਚੋਂ ਇਕ ਗੁਆਂਢੀ ਸਾਗਰ ਘਿਮਿਰੇ (24) ਦੀ ਮੌਤ ਹੋ ਗਈ ਅਤੇ ਦੂਜੇ ਪੀੜਤ ਦਾ ਇਲਾਜ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਵਿਚਕਾਰ ਬ੍ਰਾਉਨ ਨੇ ਆਪਣੇ ਘਰ ਵਿਚ ਵੀ ਅੱਗ ਲਗਾ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਨਾਲ ਜੂਝ ਰਹੇ ਭਾਰਤ ਨੂੰ ਡਾ. ਫਾਉਚੀ ਨੇ ਮੁੜ ਸੁਝਾਇਆ ਆਫ਼ਤ ਨਾਲ ਨਜਿੱਠਣ ਦਾ ਇਹ ਰਾਹ
ਪੁਲਸ ਨੇ ਕਾਰਵਾਈ ਕਰਦਿਆਂ ਹਮਲਾਵਰ 'ਤੇ ਚਾਰ ਗੋਲੀਆਂ ਚਲਾਈਆਂ, ਜਿਸ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਜਾਂਚ ਕਰਤਾਵਾਂ ਨੂੰ ਬਾਅਦ ਵਿਚ ਬ੍ਰਾਉਨ ਦੀ ਇਕ ਗੱਡੀ ਤੋਂ ਕਈ ਵਿਸਫੋਟਕ ਉਪਕਰਨ ਮਿਲੇ। ਉਹਨਾਂ ਨੂੰ ਇਕ ਪਿਸਤੌਲ ਅਤੇ ਇਕ ਵੱਡਾ ਚਾਕੂ ਵੀ ਬਰਾਮਦ ਹੋਇਆ। ਪੁਲਸ ਨੇ ਹਾਲੇ ਹਮਲਾਵਰ ਦੇ ਹਮਲਾ ਕਰਨ ਦੇ ਪਿੱਛੇ ਦੇ ਕਾਰਨ ਦੇ ਸੰਬੰਧ ਵਿਚ ਕੋਈ ਜਾਣਕਾਰੀ ਨਹੀਂ ਹੈ। ਬ੍ਰਾਉਨ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਉਸ ਦਾ ਵਿਵਹਾਰ ਪਹਿਲਾਂ ਤੋਂ ਹੀ ਹਮਲਾਵਰ ਸੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਜਨਮਦਿਨ ਦੀ ਪਾਰਟੀ 'ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, 7 ਦੀ ਮੌਤ, ਬੰਦੂਕਧਾਰੀ ਨੇ ਵੀ ਕੀਤੀ ਖ਼ੁਦਕੁਸ਼ੀ
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਹਿਮ ਖ਼ਬਰ: ਏਜੰਟਾਂ ਨੇ ਸੁਫ਼ਨੇ ਵਿਖਾ ਕੇ ਦਿਵਾਏ ਸਨ ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਦਾਖ਼ਲੇ, ਹੁਣ ਰੁਕੇ ਵੀਜ਼ੇ
NEXT STORY