ਰੋਮ (ਕੈਂਥ)- 1699 ਦੀ ਵਿਸਾਖੀ ਨੂੰ ਧੰਨ ਧੰਨ ਸਾਹਿਬ-ਏ-ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਅਜਿਹਾ ਖਾਲਸਾ ਤਿਆਰ ਕੀਤਾ ਜੋ ਕਿ ਰੰਗਾਂ, ਨਸਲਾਂ,ਜਾਤਾਂ ਤੋਂ ਉੱਪਰ ਉੱਠ ਕੇ ਉੱਚੇ ਆਚਰਣ 'ਤੇ ਕਿਰਦਾਰ ਵਾਲਾ ਸੀ। ਜੋ ਉਸ ਸਮੇਂ ਗਰੀਬ, ਲਾਚਾਰ ਅਤੇ ਕਮਜ਼ੋਰ ਲੋਕਾਂ ਦੇ ਗਿੱਦੜਾਂ ਰੂਪੀ ਸੁਭਾਅ ਨੂੰ ਉਸ ਮਰਦ ਅਗੰਮੜੇ ਨੇ ਬਦਲ ਕੇ ਸ਼ੇਰਾਂ ਅਤੇ ਬਾਜਾਂ ਵਿੱਚ ਤਬਦੀਲ ਕਰ ਦਿੱਤਾ। ਪੰਜ ਸੀਸ ਲੈਣ ਉਪਰੰਤ ਗੁਰੂ ਸਾਹਿਬ ਜੀ ਨੇ ਆਪ ਵੀ ਉਹੀ ਅੰਮ੍ਰਿਤ ਪਾਨ ਕੀਤਾ ਅਤੇ "ਆਪੇ ਗੁਰ ਚੇਲਾ" ਅਖਵਾਏ। ਗੁਰੂ ਸਾਹਿਬ ਜੀ ਦੁਆਰਾ ਬਖਸ਼ੀ ਅੰਮ੍ਰਿਤ ਦੀ ਦਾਤ ਉਸ ਸਮੇਂ ਤੋਂ ਹੀ ਪੀੜ੍ਹੀ ਦਰ ਪੀੜ੍ਹੀ ਮਹਾਨ ਸਿੱਖ ਧਰਮ ਵਿੱਚ ਚੱਲੀ ਆ ਰਹੀ ਹੈ। ਜੋ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਨਿਰੰਤਰ ਚਲਦੀ ਰਹਿੰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਦੇ ਹੱਥ ਲੱਗਾ ਖਜ਼ਾਨਾ, ਮਿਲਿਆ 600 ਅਰਬ ਰੁਪਏ ਦਾ ਸੋਨੇ ਦਾ ਭੰਡਾਰ
ਇਟਲੀ ਦੇ ਸਿੱਖ ਇਤਿਹਾਸ ਵਿੱਚ ਅਹਿਮ ਅਤੇ ਇਤਿਹਾਸਿਕ ਸਥਾਨ ਦਾ ਦਰਜਾ ਰੱਖਣ ਵਾਲੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ, ਰੇਜੋ ਇਮੀਲੀਆ ਵੱਲੋਂ ਇਹ ਉਪਰਾਲਾ ਸਮੇਂ-ਸਮੇਂ 'ਤੇ ਕੀਤਾ ਜਾਂਦਾ ਰਹਿੰਦਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਬੀਤੇ ਦਿਨੀ ਵੀ ਗੁਰਦੁਆਰਾ ਸਾਹਿਬ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ। ਜਿਸ ਵਿੱਚ ਕਿ ਯੂ.ਕੇ ਤੋਂ ਜਥਾ ਉਚੇਚੇ ਤੌਰ 'ਤੇ ਅੰਮ੍ਰਿਤ ਪਾਨ ਕਰਵਾਉਣ ਲਈ ਇਟਲੀ ਦੀ ਧਰਤੀ 'ਤੇ ਪਹੁੰਚਿਆ ਸੀ। ਜਿਸ ਵਿੱਚ ਬੇਅੰਤ ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਕੇ ਜਹਾਜ਼ ਚੜੇ। ਅੰਮ੍ਰਿਤ ਅਭਿਲਾਖੀਆਂ ਨੂੰ ਕਕਾਰ ਗੁਰਦੁਆਰਾ ਸਾਹਿਬ ਵੱਲੋਂ ਮੁਹਈਆ ਕਰਵਾਏ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਅਤੇ ਬਖਸ਼ਿਸ਼ ਸਦਕਾ ਆਉਣ ਵਾਲੇ ਭਵਿੱਖ ਵਿੱਚ ਵੀ ਇਹ ਕਾਰਜ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ ‘ਚ ਸਾਲ 2024 ਦੌਰਾਨ ਹੋਏ ਸੜਕ ਹਾਦਸਿਆਂ ਨੇ 204 ਸਾਇਕਲ ਸਵਾਰ ਲੋਕਾਂ ਦੀ ਲਈ ਜਾਨ
NEXT STORY