ਪੈਰਿਸ— ਫਰਾਂਸ ਦੀ ਰਾਜਧਾਨੀ ਪੈਰਿਸ ਦੇ ਉਪ ਨਗਰ ਕ੍ਰੀਟਿਲ 'ਚ ਇਕ ਮਸਜਿਦ ਸਾਹਮਣੇ ਭੀੜ 'ਤੇ ਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਇਰਾਦੇ ਸਪੱਸ਼ਟ ਨਹੀਂ ਸਨ ਅਤੇ ਮਸਜਿਦ ਦੇ ਬਾਹਰ ਲੱਗੇ ਬੈਰੀਅਰ ਕਾਰਨ ਭੀੜ 'ਤੇ ਗੱਡੀ ਚਲਾਉਣ 'ਚ ਵੀ ਉਹ ਕਾਮਯਾਬ ਨਹੀਂ ਹੋ ਸਕਿਆ। ਲੈ ਪੇਰਿਸਿਅਨ ਸਮਾਚਾਰ ਪੱਤਰ ਮੁਤਾਬਕ ਹਮਲਾਵਰ ਵਿਅਕਤੀ ਨੇ ਕਿਹਾ ਕਿ ਉਹ ਇਸਲਾਮਿਕ ਸਟੇਟ ਨਾਲ ਜੁੜੇ ਹਮਲਿਆਂ ਦਾ ਬਦਲਾ ਲੈਣਾ ਚਾਹੁੰਦਾ ਸੀ ਜਿਨ੍ਹਾਂ 'ਚ ਪਿਛਲੇ ਕੁਝ ਸਾਲਾਂ ਦੌਰਾਨ ਪੈਰਿਸ 'ਚ ਦਰਜਨਾਂ ਲੋਕ ਮਾਰੇ ਜਾ ਚੁੱਕੇ ਹਨ।
ਚੀਨ ਨੇ ਭਾਰਤੀ ਫੌਜ ਨੂੰ ਦਿੱਤੀ ਚਿਤਾਵਨੀ ਕਿਹਾ, ਲਓ ਇਤਿਹਾਸ ਤੋਂ ਸਬਕ
NEXT STORY