ਸੈਨਟਿਆਗੋ (ਏਜੰਸੀਆਂ)–ਹਾਲ ਹੀ ’ਚ ਭਾਰਤੀ ਫੌਜ ਨੇ ‘ਹਿਮ ਮਾਨਵ’ ਦੇ ਹੋਣ ਦਾ ਦਾਅਵਾ ਕੀਤਾ ਸੀ। ਹੁਣ ਦੱਖਣੀ ਅਮਰੀਕਾ ’ਚ ਵੀ ਇਸੇ ਤਰ੍ਹਾਂ ਦੀ ਆਕ੍ਰਿਤੀ ਦੇਖਣ ਨੂੰ ਮਿਲੀ, ਜਿਸ ਨੂੰ ਮਹਾ ਮਾਨਵ ਦੇ ਪੈਰਾਂ ਦੇ ਨਿਸ਼ਾਨ ਦੱਸਿਆ ਜਾ ਰਿਹਾ ਹੈ। ਦਰਅਸਲ ਵਿਗਿਆਨੀਆਂ ਦੀ ਇਕ ਟੀਮ ਨੇ ਚਿਲੀ ਮਾਨਵ ਦੇ ਪੈਰਾਂ ਦੇ ਨਿਸ਼ਾਨਾਂ ਦੀ ਖੋਜ ਕੀਤੀ ਹੈ, ਜਿਨ੍ਹਾਂ ਨੂੰ 15600 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ।
ਇਹੀ ਨਹੀਂ ਵਿਗਿਆਨੀ ਇਸ ਨੂੰ ਦੱਖਣੀ ਅਮਰੀਕਾ ਮਹਾਦੀਪ ’ਚ ਮਿਲੇ ਸਭ ਤੋਂ ਪੁਰਾਣੇ ਪੈਰਾਂ ਦੇ ਨਿਸ਼ਾਨ ਦੱਸ ਰਹੇ ਹਨ। ਇਨ੍ਹਾਂ ਨਿਸ਼ਾਨਾਂ ਦੇ ਮਿਲਣ ਨਾਲ ਦੱਖਣੀ ਅਮਰੀਕਾ ਮਹਾਦੀਪ ’ਚ ਇਨਸਾਨਾਂ ਦੇ ਪਹੁੰਚਣ ਦੀਆਂ ਘਟਨਾਵਾਂ ਨਾਲ ਜੁੜੇ ਪੁਰਾਣੇ ਅਨੁਮਾਨਾਂ ਦੇ ਸਾਹਮਣੇ ਚੁਣੌਤੀ ਪੈਦਾ ਹੋ ਗਈ ਹੈ। ਇਸ ਖੋਜ ’ਚ ਸ਼ਾਮਲ ਕੇਰੇਨ ਮੋਰੇਨੋ ਦੱਸਦੇ ਹਨ ਕਿ ਪਹਿਲਾਂ ਦੇ ਦਸਤਾਵੇਜ਼ਾਂ ਤੋਂ ਇਹ ਪਤਾ ਲੱਗਦਾ ਹੈ ਕਿ ਪ੍ਰਾਚੀਨ ਕਾਲ ਤੋਂ ਇਨਸਾਨ ਦੱਖਣੀ ਅਮਰੀਕਾ ਦੇ ਦੱਖਣੀ ਕੰਢੇ ’ਤੇ ਸਥਿਤ ਪੇਟਾਗੋਨੀਆ ਇਲਾਕੇ ’ਚ 12 ਹਜ਼ਾਰ ਸਾਲ ਪਹਿਲਾਂ ਤੱਕ ਵੀ ਕਦੀ ਪਹੁੰਚਿਆ ਸੀ। ਇਸ ਲਈ ਚਿਲੀ ’ਚ ਮਿਲੇ ਪੈਰਾਂ ਦੇ ਨਿਸ਼ਾਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ। ਖੋਜਕਾਰਾਂ ਨੇ ਸਾਲ 2010 ’ਚ ਚਿਲੀ ਦੇ ਓਸਰਨੋ ਸ਼ਹਿਰ ’ਚ ਇਸ ਖੋਜ ਦੀ ਸ਼ੁਰੂਆਤ ਕੀਤੀ ਸੀ। ਇਸ ’ਚ ਉਨ੍ਹਾਂ ਨੂੰ ਇਹ ਪੈਰਾਂ ਦੇ ਨਿਸ਼ਾਨ ਮਿਲੇ ਹਨ।
ਖੋਜ ਦੌਰਾਨ ਖੋਜਕਾਰਾਂ ਨੇ ਦੱਸਿਆ ਕਿ ਇਹ ਚਿੰਨ੍ਹ ਕਿਸੇ ਇਨਸਾਨ ਦੇ ਪੈਰਾਂ ਦੇ ਹਨ, ਜੋ ਨੰਗੇ ਪੈਰ ਰਿਹਾ ਕਰਦੇ ਸਨ। ਕਾਰਬਨ ਡੇਡਿੰਗ ਵਿਧੀ ਨਾਲ ਜਦੋਂ ਇਨ੍ਹਾਂ ਪੈਰਾਂ ਦੇ ਨਿਸ਼ਾਨਾਂ ਬਾਰੇ ਹੋਰ ਵੱਧ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਪੈਰਾਂ ਦੇ ਨਿਸ਼ਾਨ ਲਗਭਗ 15600 ਸਾਲ ਪੁਰਾਣੇ ਹਨ। ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਦੇਸ਼ ’ਚ ਇਸ ਤਰ੍ਹਾਂ ਦੇ ਪੈਰਾਂ ਦੇ ਨਿਸ਼ਾਨ ਮਿਲੇ ਹੋਣ। ਇਸ ਤੋਂ ਪਹਿਲਾਂ ਪੂਰਬੀ ਅਫਰੀਕੀ ਦੇਸ਼ ਤਨਜਾਨੀਆ ’ਚ ਪ੍ਰਾਚੀਨ ਮਾਨਵ ਦੇ ਪੈਰਾਂ ਦੇ ਨਿਸ਼ਾਨ ਮਿਲੇ ਸਨ, ਜਿਨ੍ਹਾਂ ਨੂੰ ਖੋਜਕਾਰਾਂ ਨੇ 36 ਲੱਖ ਸਾਲ ਪੁਰਾਣਾ ਦੱਸਿਆ ਸੀ।
ਸਿਰਫ ਦੁਬਈ 'ਚ ਰਹਿਣ ਲਈ ਪਾਕਿਸਤਾਨੀ ਵਿਅਕਤੀ ਨੇ ਕੀਤਾ ਭਾਰਤੀ ਦਾ ਕਤਲ
NEXT STORY