ਕਾਠਮਾਂਡੂ— ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਆਪਣੇ ਪਹਿਲੇ ਅਧਿਕਾਰਿਕ ਵਿਦੇਸ਼ ਦੌਰੇ ਤਹਿਤ ਇਸ ਮਹੀਨੇ ਭਾਰਤ ਆਉਣਗੇ। ਸੂਤਰਾਂ ਮੁਤਾਬਕ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਕ੍ਰਿਸ਼ਨ ਬਹਾਦੁਰ ਮਹਾਰਾ ਨੇ ਕਿਹਾ ਕਿ 23 ਅਗਸਤ ਤੋਂ ਸ਼ੁਰੂ ਹੋਣ ਵਾਲੀ 5 ਦਿਨ ਦੀ ਯਾਤਰਾ ਦੇ ਏਜੰਡੇ 'ਤੇ ਚਰਚਾ ਕੀਤੀ ਜਾ ਰਹੀ ਹੈ। ਮਹਾਰਾ ਨੇ ਦੱਸਿਆ ਕਿ ਦੇਉਬਾ ਦੀ ਭਾਰਤ ਯਾਤਰਾ ਤੋਂ ਪਹਿਲਾਂ ਚੀਨ ਦਾ ਉੱਚ ਪੱਧਰੀ ਵਫਦ ਨੇਪਾਲ ਦਾ ਦੌਰਾ ਕਰੇਗਾ ਅਤੇ ਦੇਸ਼ ਵਿਚ ਭੂਚਾਲ ਮਗਰੋਂ ਪੁਨਰ ਉਸਾਰੀ ਨੂੰ ਲੈ ਕੇ ਗੱਲਬਾਤ ਕਰੇਗਾ। ਵਫਦ ਦੀ ਅਗਵਾਈ ਚੀਨ ਦੇ ਉਪ-ਪ੍ਰਧਾਨ ਮੰਤਰੀ ਵਾਂਗ ਯਾਂਗ ਕਰਨਗੇ।
ਭਾਰਤੀ-ਅਮਰੀਕੀ ਵਿਅਕਤੀ ਦੀ ਇਕ ਗਲਤੀ ਕਾਰਨ ਵਾਪਰੀ ਦੁਰਘਟਨਾ, 5 ਜ਼ਖਮੀ
NEXT STORY