ਬ੍ਰਿਸਬੇਨ ਸਾਊਥ (ਸਤਵਿੰਦਰ ਟੀਨੂੰ): ਘਰੇਲੂ ਹਿੰਸਾ ਅੱਜ ਕੱਲ੍ਹ ਇੱਕ ਨਾਸੂਰ ਬਣਦੀ ਜਾ ਰਹੀ ਹੈ। ਸਮਾਗਮ ਦੀ ਸ਼ੁਰੂਆਤ ਆਸਟ੍ਰੇਲੀਆ ਦੇ ਰਾਸ਼ਟਰੀ ਗਾਣੇ ਨਾਲ ਕੀਤੀ ਗਈ। ਘਰੇਲੂ ਹਿੰਸਾ ਨਾਲ ਜੂਝ ਰਹੇ ਸੱਜਣ ਸੱਜਣੀਆਂ ਦੀ ਬਾਂਹ ਫੜੀ ਆਸਟ੍ਰੇਲੀਆ ਦੀ ਸੰਸਥਾ ਪੰਜਾਬੀ ਵੈਲਫੇਅਰ ਐਸੋਸੀਏਸ਼ਨ ਆਫ ਆਸਟ੍ਰੇਲੀਆ ਨੇ। ਇਸ ਸੰਸਥਾ ਦੇ ਪ੍ਰਧਾਨ ਸ਼੍ਰੀਮਤੀ ਪਿੰਕੀ ਸਿੰਘ ਨੇ ਦੱਸਿਆ ਕਿ ਇਹ ਸੰਸਥਾ ਦਾ ਨਿਰਮਾਣ ਜਨਵਰੀ 2016 ਵਿੱਚ ਕੀਤਾ ਗਿਆ।
ਉਨ੍ਹਾਂ ਸਮਾਗਮ ਦੌਰਾਨ ਸ਼ਿਰਕਤ ਕਰਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸੈਨੇਟਰ ਜੇਮਜ ਮੈਕਗ੍ਰਾਥ ਨੇ ਸੰਸਥਾ ਦੇ ਕੀਤੇ ਜਾਂਦੇ ਕਾਰਜਾਂ ਲਈ ਸੰਸਥਾ ਨੂੰ ਵਧਾਈ ਦਿੱਤੀ। ਮਾਣਯੋਗ ਮਾਰਕ ਰੌਬਿਨਸਨ ਅਸਿਸਟੈਂਟ ਮਨਿਸਟਰ ਮਲਟੀ ਕਲਰਚਲ ਅਫੇਅਰਜ਼ ਨੇ ਘਰੇਲੂ ਹਿੰਸਾ ਤੇ ਡਾਢੀ ਚਿੰਤਾ ਜਤਾਈ। ਉਨ੍ਹਾਂ ਤੋਂ ਇਲਾਵਾ ਇਸ ਸਮੇ ਤੇ ਵੱਖ ਵੱਖ ਬੁਲਾਰਿਆਂ ਵਿਚ ਮਾਣਯੋਗ ਪਾਲ ਸਕਾਰ ਸੈਨੇਟਰ, ਮਾਣਯੋਗ ਮਿਲਟਨ ਡਿੱਕ, ਕੌਂਸਲਰ ਐਂਜਲਾ ਓਵਨ, ਨੀਨਾ ਸਕਰਿੰਨਰ ਆਦਿ ਹਾਜ਼ਰ ਸਨ।
ਪੜ੍ਹੋ ਇਹ ਅਹਿਮ ਖਬਰ - ਕੈਨੇਡਾ 'ਚ ਸਿੱਖ ਸੁਰੱਖਿਆ ਗਾਰਡ 'ਤੇ ਨਸਲੀ ਹਮਲਾ, ਵੀਡੀਓ ਵਾਇਰਲ
ਇਸ ਮੌਕੇ ਤੇ ਫੈਸ਼ਨ ਸ਼ੋਅ ਦਾ ਆਯੋਜਨ ਵੀ ਕੀਤਾ ਗਿਆ। ਮਨਰਾਜ ਸਿੰਘ ਵਲੋਂ ਖੂਬਸੂਰਤ ਪੰਜਾਬੀ ਗੀਤ ਗਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਅੰਤ ਵਿੱਚ ਪੰਜਾਬੀ ਲੋਕ ਨਾਚ ਭੰਗੜਾ ਪਾ ਕੇ ਗੱਭਰੂਆਂ ਨੇ ਲੋਕਾਂ ਨੂੰ ਨੱਚਣ ਲਾ ਦਿੱਤਾ। ਮੰਚ ਸੰਚਾਲਨ ਦੀ ਭੂਮਿਕਾ ਸ਼ਰੂਤੀ ਪੱਡਾ ਵਲੋਂ ਬਾਖ਼ੂਬੀ ਨਿਭਾਈ ਗਈ।
ਹਿੰਦ ਮਹਾਸਾਗਰ ’ਚ ਭਾਰਤ ਨੂੰ ਝਟਕਾ, ਸ਼੍ਰੀਲੰਕਾ ਦੀ ਸਭ ਤੋਂ ਵੱਡੀ ਬੰਦਰਗਾਹ ’ਤੇ ਚੀਨ ਦਾ ਕਬਜ਼ਾ
NEXT STORY