ਵਾਸ਼ਿੰਗਟਨ : ਅਮਰੀਕਾ ਤੋਂ ਇਕ ਵਾਰ ਫਿਰ ਜਹਾਜ਼ ਹਾਦਸੇ ਦੀ ਖ਼ਬਰ ਆਈ ਹੈ। ਹਿਊਸਟਨ ਤੋਂ ਨਿਊਯਾਰਕ ਜਾ ਰਹੀ ਯੂਨਾਈਟਿਡ ਏਅਰਲਾਈਨਜ਼ ਦੀ ਇਕ ਫਲਾਈਟ ਨੂੰ ਐਤਵਾਰ ਨੂੰ ਖਾਲੀ ਕਰਵਾ ਲਿਆ ਗਿਆ, ਕਿਉਂਕਿ ਉਡਾਣ ਭਰਨ ਤੋਂ ਕੁਝ ਸਮੇਂ ਪਹਿਲਾਂ ਹੀ ਇਸ ਦੇ ਇੰਜਣ ਵਿਚ ਅੱਗ ਲੱਗ ਗਈ। ਸਥਾਨਕ ਸਮੇਂ ਮੁਤਾਬਕ, ਫਲਾਈਟ 1382 ਸਵੇਰੇ 8.30 ਵਜੇ ਜਾਰਜ ਬੁਸ਼ ਇੰਟਰਕੌਂਟੀਨੈਂਟਲ ਹਵਾਈ ਅੱਡੇ ਤੋਂ ਲਾਗਾਰਡੀਆ ਏਅਰਪੋਰਟ ਲਈ ਰਵਾਨਾ ਹੋਣ ਵਾਲੀ ਸੀ ਤਾਂ ਚਾਲਕ ਦਲ ਨੂੰ ਇੰਜਣ ਵਿਚ ਖ਼ਰਾਬੀ ਦੇ ਬਾਰੇ ਵਿਚ ਸੰਕੇਤ ਮਿਲਿਆ ਅਤੇ ਰਨਵੇ 'ਤੇ ਹੀ ਟੇਕਆਫ ਨੂੰ ਰੋਕ ਦਿੱਤਾ ਗਿਆ। ਏਅਰਲਾਈਨ ਨੇ ਇੱਕ ਬਿਆਨ ਜਾਰੀ ਕਰਕੇ ਹਾਦਸੇ ਦੀ ਜਾਣਕਾਰੀ ਦਿੱਤੀ।
ਫੈਡਰਲ ਏਵੀਏਸ਼ਨ ਅਥਾਰਟੀ ਨੇ ਕਿਹਾ ਕਿ ਇੰਜਣ 'ਚ ਖਰਾਬੀ ਸੀ, ਜਿਸ ਕਾਰਨ ਟੇਕਆਫ ਨੂੰ ਰੋਕ ਦਿੱਤਾ ਗਿਆ। ਯਾਤਰੀਆਂ ਨੂੰ ਰਨਵੇ 'ਤੇ ਉਤਾਰ ਕੇ ਬੱਸ ਰਾਹੀਂ ਟਰਮੀਨਲ 'ਤੇ ਲਿਜਾਇਆ ਗਿਆ।
ਇਹ ਵੀ ਪੜ੍ਹੋ : ਅਮਰੀਕਾ ਦਾ ਪੈ ਗਿਆ ਇਨ੍ਹਾਂ ਤਿੰਨ ਦੇਸ਼ਾਂ ਨਾਲ 'ਪੰਗਾ', ਟਰੰਪ ਅੱਗੇ ਝੁਕਣ ਤੋਂ ਕਰ'ਤਾ ਇਨਕਾਰ
ਜਹਾਜ਼ 'ਚ ਸਵਾਰ ਸਨ 100 ਤੋਂ ਜ਼ਿਆਦਾ ਯਾਤਰੀ
'ਨਿਊਯਾਰਕ ਟਾਈਮਜ਼' ਦੀ ਰਿਪੋਰਟ ਮੁਤਾਬਕ, ਅਧਿਕਾਰੀਆਂ ਨੇ ਕਿਹਾ ਕਿ ਸਾਰੇ 104 ਯਾਤਰੀਆਂ ਨੂੰ ਸਲਾਈਡਾਂ ਅਤੇ ਪੌੜੀਆਂ ਦੀ ਵਰਤੋਂ ਕਰਦੇ ਹੋਏ ਰਨਵੇ 'ਤੇ ਜਹਾਜ਼ ਤੋਂ ਸੁਰੱਖਿਅਤ ਰੂਪ ਨਾਲ ਉਤਾਰਿਆ ਗਿਆ ਅਤੇ ਬੱਸ ਰਾਹੀਂ ਟਰਮੀਨਲ ਤੱਕ ਪਹੁੰਚਾਇਆ ਗਿਆ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਸ ਹਾਦਸੇ ਦੀ ਵੀਡੀਓ 'ਚ ਨਿਊਯਾਰਕ ਦੇ ਲਾਗਾਰਡੀਆ ਏਅਰਪੋਰਟ 'ਤੇ ਜਾ ਰਹੇ ਏਅਰਬੱਸ ਏ-319 ਜਹਾਜ਼ ਦੇ ਇੰਜਣ 'ਚੋਂ ਧੂੰਆਂ ਅਤੇ ਅੱਗ ਨਿਕਲਦੀ ਦਿਖਾਈ ਦੇ ਰਹੀ ਹੈ। ਯੂਨਾਈਟਿਡ ਏਅਰਲਾਈਨਜ਼ ਨੇ ਕਿਹਾ ਕਿ ਯਾਤਰੀਆਂ ਨੂੰ ਐਤਵਾਰ ਦੁਪਹਿਰ ਨੂੰ ਇੱਕ ਹੋਰ ਫਲਾਈਟ ਲਈ ਮੁੜ-ਨਿਰਧਾਰਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਇਸਰੋ ਦੇ 100ਵੇਂ ਮਿਸ਼ਨ ਨੂੰ ਵੱਡਾ ਝਟਕਾ, NavIC ਸੈਟੇਲਾਈਟ 'ਚ ਆਈ ਖ਼ਰਾਬੀ
ਦੱਸਣਯੋਗ ਹੈ ਕਿ ਹਾਲ ਹੀ ਵਿੱਚ ਵਾਸ਼ਿੰਗਟਨ ਦੇ ਬਾਹਰ ਰੀਗਨ ਨੈਸ਼ਨਲ ਏਅਰਪੋਰਟ ਦੇ ਕੋਲ ਇੱਕ ਅਮਰੀਕੀ ਏਅਰਲਾਈਨਜ਼ ਦਾ ਜਹਾਜ਼ ਅਮਰੀਕੀ ਸੈਨਾ ਦੇ ਬਲੈਕ ਹਾਕ ਹੈਲੀਕਾਪਟਰ ਨਾਲ ਟਕਰਾ ਗਿਆ ਸੀ। ਹਾਦਸੇ ਕਾਰਨ ਦੋਵੇਂ ਜਹਾਜ਼ ਪੋਟੋਮੈਕ ਨਦੀ ਵਿੱਚ ਡਿੱਗ ਗਏ ਸਨ। ਅਮਰੀਕੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ 67 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਰਾਤ ਫਿਲਾਡੇਲਫੀਆ ਦੇ ਇਕ ਮਾਲ ਨੇੜੇ ਇਕ ਹੋਰ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 19 ਹੋਰ ਜ਼ਖਮੀ ਹੋ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਇਰਲੈਂਡ 'ਚ ਭਿਆਨਕ ਸੜਕ ਹਾਦਸਾ, ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ 2 ਭਾਰਤੀ ਵਿਦਿਆਰਥੀਆਂ ਦੀ ਮੌਤ
NEXT STORY