ਲੰਡਨ (ਬਿਊਰੋ): ਕੋਰੋਨਾ ਮਹਾਮਾਰੀ ਦੇ ਬਾਅਦ ਦੁਨੀਆ 'ਤੇ ਇਕ ਹੋਰ ਖਤਰਾ ਮੰਡਰਾ ਰਿਹਾ ਹੈ। ਗਲੋਬਲ ਵਾਰਮਿੰਗ ਨਾਲ ਜਿੱਥੇ ਅੰਟਾਰਟਿਕਾ ਦੀ ਬਰਫ਼ ਤੇਜ਼ ਗਤੀ ਨਾਲ ਗਰਮ ਹੋ ਰਹੀ ਹੈ। ਉਸ ਕਾਰਨ ਬਰਫ ਦੇ ਵੱਡੇ ਆਈਸਬਰਗ ਪਿਘਲ ਰਹੇ ਹਨ। ਅਜਿਹੇ ਵਿਚ ਇਕ ਹਿਮਖੰਡ (ਆਈਸਬਰਗ) ਅੰਟਾਰਟਿਕਾ ਵਿਚ ਗਲੇਸ਼ੀਅਰਾਂ ਦੇ ਪਿੱਛੇ ਹਟਣ ਨਾਲ ਟੁੱਟ ਗਿਆ ਹੈ। ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਮੁਤਾਬਕ ਇਹ ਦੁਨੀਆ ਦਾ ਸਭ ਤੋਂ ਵਡਾ ਹਿਮਖੰਡ ਹੈ, ਜਿਸ ਦਾ ਆਕਾਰ ਸਪੇਨਿਸ਼ ਟਾਪੂ ਮਾਲੋਰਕਾ ਦੇ ਬਰਾਬਰ ਦੱਸਿਆ ਜਾ ਰਿਹਾ ਹੈ।
ਦੁਨੀਆ ਦਾ ਸਭ ਤੋਂ ਵੱਡਾ ਆਈਸਬਰਗ
ਯੂਰਪੀ ਸਪੇਸ ਏਜੰਸੀ ਨੇ ਕਿਹਾ ਕਿ ਆਈਸਬਰਗ ਏ-76 ਅੰਟਾਰਟਿਕਾ ਵਿਚ ਰੋਨੇ ਆਈਸ ਸ਼ੈਲਫ ਦੇ ਪੱਛਮੀ ਹਿੱਸੇ ਤੋਂ ਟੁੱਟ ਕੇ ਨਿਕਲ ਗਿਆ ਹੈ ਅਤੇ ਹੁਣ ਵੇਡੇਲ ਸਾਗਰ 'ਤੇ ਤੈਰ ਰਿਹਾ ਹੈ। ਇਹ ਲੱਗਭਗ 170 ਕਿਲੋਮੀਟਰ (105 ਮੀਲ) ਲੰਬਾ ਅਤੇ 25 ਕਿਲੋਮੀਟਰ (15 ਮੀਲ) ਚੌੜਾ ਹੈ ਜੋ ਨਿਊਯਾਰਕ ਦੇ ਲੌਂਗ ਆਈਲੈਂਡ ਤੋਂ ਵੱਡਾ ਹੈ ਅਤੇ ਪਿਊਰਟੋ ਰੀਕੋ ਦੇ ਆਕਾਰ ਤੋਂ ਅੱਧਾ ਹੈ। ਉੱਥੇ ਵਿਗਿਆਨੀਆਂ ਦਾ ਮੰਨਣਾ ਹੈਕਿ ਏ-76 ਜਲਵਾਯੂ ਤਬਦੀਲੀ ਦੇ ਕਾਰਨ ਨਹੀਂ ਸਗੋਂ ਕੁਦਰਤੀ ਕਾਰਨਾਂ ਕਾਰਨ ਟੁੱਟਿਆ ਹੈ।
ਤੇਜ਼ੀ ਨਾਲ ਗਰਮ ਹੋ ਰਹੀ ਹੈ ਬਰਫ਼ ਦੀ ਚਾਦਰ
ਨੈਸ਼ਨਲ ਸਨੋ ਐਂਡ ਆਈਸ ਡਾਟਾ ਸੈਂਟਰ ਮੁਤਾਬਕ ਇਸ ਆਈਸਬਰਗ ਤੋਂ ਵੱਖ ਹੋਣ ਨਾਲ ਸਮੁੰਦਰ ਦੇ ਪਾਣੀ ਦੇ ਪੱਧਰ ਵਿਚ ਵਾਧਾ ਨਹੀਂ ਹੋਵੇਗਾ ਪਰ ਅਸਿੱਧੇ ਤੌਰ 'ਤੇ ਪਾਣੀ ਦਾ ਪੱਧਰ ਵੱਧ ਸਕਦਾ ਹੈ।ਇੱਥੇ ਦੱਸ ਦਈਏ ਕਿ ਅੰਟਾਰਟਿਕਾ ਦੀ ਬਰਫ਼ ਦੀ ਚਾਦਰ ਬਾਕੀਆਂ ਦੀ ਤੁਲਨਾ ਵਿਚ ਤੇਜ਼ੀ ਨਾਲ ਗਰਮ ਹੋ ਰਹੀ ਹੈ ਜਿਸ ਨਾਲ ਬਰਫ਼ ਅਤੇ ਬਰਫ ਦੇ ਕਵਰ ਪਿਘਲ ਰਹੇ ਹਨ ਅਤੇ ਨਾਲ ਹੀ ਗਲੇਸ਼ੀਅਰ ਪਿੱਛੇ ਹਟ ਰਹੇ ਹਨ ਖਾਸ ਕਰਕੇ ਵੇਡੇਲ ਸਾਗਰ ਦੇ ਨੇੜੇ। ਜਿਵੇਂ ਹੀ ਗਲੇਸ਼ੀਅਰ ਪਿੱਛੇ ਹੱਟਦੇ ਹਨ ਬਰਫ਼ ਦੇ ਟੁੱਕੜੇ ਟੁੱਟ ਜਾਂਦੇ ਹਨ ਅਤੇ ਉਦੋਂ ਤੱਕ ਤੈਰਦੇ ਰਹਿੰਦੇ ਹਨ ਜਦੋਂ ਤੱਕ ਕਿ ਉਹ ਵੱਖਰੇ ਨਹੀਂ ਹੋ ਜਾਂਦੇ ਜਾਂ ਫਿਰ ਜ਼ਮੀਨ ਨਾਲ ਟਕਰਾ ਨਹੀਂ ਜਾਂਦੇ।
ਪੜ੍ਹੋ ਇਹ ਅਹਿਮ ਖਬਰ- 11 ਦਿਨਾਂ ਦੇ ਖੂਨੀ ਸੰਘਰਸ਼ ਮਗਰੋਂ ਇਜ਼ਰਾਈਲ-ਹਮਾਸ ਵਿਚਾਲੇ 'ਜੰਗਬੰਦੀ', ਮਾਰੇ ਗਏ ਹਜ਼ਾਰਾਂ ਲੋਕ
ਸਮੁੰਦਰ ਦਾ ਵਧਿਆ ਪੱਧਰ
ਇਸ ਮਹੀਨੇ ਦੀ ਸ਼ੁਰੂਆਤ ਵਿਚ ਨੇਚਰ ਵਿਚ ਪਬਲਿਸ਼ ਇਕ ਅਧਿਐਨ ਰਿਪੋਰਟ ਮੁਤਾਬਕ 1880 ਦੇ ਬਾਅਦ ਤੋਂ ਔਸਤ ਸਮੁੰਦਰ ਦਾ ਪੱਧਰ ਲੱਗਭਗ 9 ਇੰਚ ਵੱਧ ਗਿਆ ਹੈ। ਇਸ ਵਾਧੇ ਦਾ ਲੱਗਭਗ ਇਕ ਚੌਥਾਈ ਹਿੱਸਾ ਗ੍ਰੀਨਲੈਂਡ ਅਤੇ ਅੰਟਾਰਟਿਕਾ ਦੀ ਬਰਫ਼ ਦੀਆਂ ਚਾਦਰਾਂ ਦੇ ਨਾਲ-ਨਾਲ ਭੂਮੀ ਆਧਾਰਿਤ ਗਲੇਸ਼ੀਅਰਾਂ ਦਾ ਪਿਘਲਣਾ ਹੈ। 15 ਦੇਸ਼ਾਂ ਦੇ 84 ਵਿਗਿਆਨੀਆਂ ਦੇ ਅਧਿਐਨ ਨੇ ਨਤੀਜਾ ਕੱਢਿਆ ਕਿ ਗ੍ਰੀਨਹਾਊਸ ਗੈਸ ਨਿਕਾਸੀ ਵਿਚ ਕਟੌਤੀ ਅਤੇ ਹਾਲ ਹੀ ਵਿਚ ਨਿਰਧਾਰਤ ਜਲਵਾਯੂ ਤਬਦੀਲੀ ਨੂੰ ਹੌਲਾ ਕਰਨ ਲਈ ਵੱਧ ਅਭਿਲਾਸ਼ੀ ਰਾਸ਼ਟਰੀ ਟੀਚੇ ਸਮੁੰਦਰ ਦੇ ਪੱਧਰ ਨੂੰ ਵਧਣ ਤੋਂ ਰੋਕਣ ਲਈ ਲੋੜੀਂਦੇ ਨਹੀਂ ਹਨ।
ਨੋਟ- ਅੰਟਾਰਟਿਕਾ 'ਚ ਟੁੱਟਿਆ ਦੁਨੀਆ ਦਾ ਸਭ ਤੋਂ ਵੱਡਾ 'ਆਈਸਬਰਗ', ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ : ਕਤਲ ਦੇ ਦੋਸ਼ੀ ਕੈਦੀ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਦਿੱਤੀ ਮੌਤ ਦੀ ਸਜ਼ਾ
NEXT STORY