ਇਸਲਾਮਾਬਾਦ— ਪਾਕਿਸਤਾਨ ਦੇ ਗ੍ਰਹਿ ਮੰਤਰੀ ਅਹਿਸਾਨ ਇਕਬਾਲ ਨੇ ਦੇਸ਼ ਦੇ ਚੀਫ ਜਸਟਿਸ 'ਤੇ ਹਮਲਾ ਬੋਲਦੇ ਹੋਏ ਇਕ ਅਜੀਬ ਸਵਾਲ ਕੀਤਾ। ਉਨ੍ਹਾਂ ਪੁੱਛਿਆ ਕਿ ਕੀ ਪਾਕਿਸਤਾਨ ਦੇ ਨੇਤਾ ਆਪਣੇ ਭਾਰਤੀ ਜਾਂ ਬੰਗਲਾਦੇਸ਼ ਦੇ ਨੇਤਾਵਾਂ ਤੋਂ ਜ਼ਿਆਦਾ ਬੁਰੇ ਹਨ?
ਪਿਛਲੇ ਸਾਲ ਅਹੁਦੇ ਤੋਂ ਕੱਢੇ ਗਏ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੂੰ ਅਯੋਗ ਠਹਿਰਾਏ ਜਾਣ 'ਤੇ ਇਸ ਮਹੀਨੇ ਚੋਣ ਲੜਣ 'ਤੇ ਉਮਰ ਭਰ ਲਈ ਪਾਬੰਦੀ ਲਗਾਉਣ ਵਰਗੇ ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਚੀਫ ਜਸਟਿਸ ਸਾਕਿਬ ਨਿਸਾਰ 'ਤੇ ਲਗਾਤਾਰ ਜੁਬਾਨੀ ਹਮਲੇ ਕੀਤੇ ਜਾ ਰਹੇ ਹਨ। ਸ਼ਰੀਫ ਨਿਆਂਪਾਲਿਕਾ ਤੇ ਖਾਸਕਰ ਚੀਫ ਜਸਟਿਸ ਨਿਸਾਰ ਦੀ ਆਲੋਚਨਾ ਕਰਦੇ ਰਹਿੰਦੇ ਹਨ। ਸਾਬਕਾ ਪ੍ਰਧਾਨ ਮੰਤਰੀ 'ਤੇ ਇਹ ਦੋਸ਼ ਹੈ ਲੱਗਦੇ ਰਹੇ ਹਨ ਕਿ ਉਹ ਦੇਸ਼ 'ਤੇ ਸਭ ਤੋਂ ਖਰਾਬ ਤਨਾਸ਼ਾਹੀ ਥੋਪ ਰਹੇ ਹਨ। ਸ਼ਰੀਫ ਦਾ ਸਾਥ ਦਿੰਦੇ ਹੋਏ ਅਹਿਸਾਨ ਨੇ ਕਿਹਾ, 'ਜਿਵੇ ਜੱਜ ਦੇਸ਼ ਭਗਤ ਹੁੰਦੇ ਹਨ, ਉਂਝ ਹੀ ਨੇਤਾ ਵੀ।'
ਗ੍ਰਹਿ ਮੰਤਰੀ ਅਹਿਸਾਨ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਨੇਤਾ ਵੀ ਫੌਜ ਦੇ ਕਿਸੇ ਅਧਿਕਾਰੀ ਜਾਂ ਜੱਜ ਵਾਂਗ ਦੇਸ਼ ਭਗਤ ਹੁੰਦੇ ਹਨ। 'ਐਕਸਪ੍ਰੈਸ ਟ੍ਰਿਬਿਊਨ' ਦੀ ਖਬਰ ਮੁਤਾਬਕ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ 'ਤੇ ਇਕ ਸੈਮੀਨਾਰ ਨੂੰ ਸੰਬੋਧਿਤ ਕਰਦੇ ਹੋਏ ਗ੍ਰਹਿ ਮੰਤਰੀ ਨੇ ਸਵਾਲ ਕੀਤਾ ਕਿ ਕੀ ਪਾਕਿਸਤਾਨ ਦੇ ਨੇਤਾ ਭਾਰਤੀ ਤੇ ਬੰਗਲਾਦੇਸ ਦੇ ਨੇਤਾਵਾਂ ਤੋਂ ਜ਼ਿਆਦਾ ਬੁਰੇ ਹਨ?
ਟੈਲੀਫੋਨ ਦੀ ਜਾਣਕਾਰੀ ਲੀਕ ਕਰਨ ਦੇ ਮਾਮਲੇ 'ਚ 6 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ
NEXT STORY