ਇੰਟਰਨੈਸ਼ਨਲ ਡੈਸਕ– ਪਾਕਿਸਤਾਨ ਅੱਤਵਾਦ, ਕੰਗਾਲੀ, ਵਿਦੇਸ਼ੀ ਕਰਜ਼ ਅਤੇ ਘੱਟ ਗਿਣਤੀਆਂ 'ਤੇ ਅੱਤਿਆਚਾਰ ਲਈ ਦੁਨੀਆ ਭਰ ’ਚ ਬਦਨਾਮ ਹੋ ਰਿਹਾ ਹੈ। ਪਾਕਿਸਤਾਨ ਦੀ ਘਟ ਰਹੀ ਭਰੋਸੇਯੋਗਤਾ ਦੇ ਕਾਰਨ ਹੁਣ ਪਾਕਿਸਤਾਨੀ ਨਾਗਰਿਕ ਬੇਇੱਜ਼ਤ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਵਾਪਸ ਆਪਣੇ ਮੁਲਕ ਭੇਜਿਆ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ, 2015 ਤੋਂ ਹੁਣ ਤਕ ਦੂਜੇ ਦੇਸ਼ਾਂ ਤੋਂ ਰੋਜ਼ਾਨਾ ਔਸਤਨ 283 ਪਾਕਿਸਤਾਨੀ ਨਾਗਰਿਕਾਂ ਨੂੰ ਕੱਢਿਆ ਜਾ ਰਿਹਾ ਹੈ। ਹੁਣ ਤਕ 6 ਲੱਖ ਤੋਂ ਜ਼ਿਆਦਾ ਪਾਕਿਸਤਾਨੀਆਂ ਨੂੰ ਦੂਜੇ ਦੇਸ਼ਾਂ ਤੋਂ ਕੱਢਿਆ ਜਾ ਚੁੱਕਾ ਹੈ। ਰਿਪੋਰਟ ’ਚ ਜਾਰੀ ਅੰਕੜਿਆਂ ਮੁਤਾਬਕ, 2015 ਤੋਂ ਹੁਣ ਤਕ 138 ਦੇਸ਼ਾਂ ਨੇ 6,18,877 ਪਾਕਿਸਤਾਨੀਆਂ ਨੂੰ ਉਨ੍ਹਾਂ ਦੇ ਮੁਲਕ ਵਾਪਸ ਭੇਜ ਦਿੱਤਾ ਹੈ।
ਪਾਕਿਸਤਾਨੀ ਮੀਡੀਆ ਰਿਪੋਰਟਾਂ ’ਚ ਇਸ ਨੂੰ ਵਿਦੇਸ਼ਾਂ ’ਚ ਮੌਜੂਦ ਪਾਕਿਸਤਾਨੀ ਦੂਤਘਰਾਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਫੈਡਰਲ ਇਨਵੈਸਟਿਗੇਸ਼ਨ ਏਜੰਸੀ (FIA) ਨੇ ਵੀ ਕਿਹਾ ਹੈ ਕਿ ਵਿਦੇਸ਼ਾਂ ’ਚ ਪਾਕਿਸਤਾਨੀ ਮਿਸ਼ਨ ਵਲੋਂ ਇਨ੍ਹਾਂ ਨੂੰ ਸਹੀ ਮਦਦ ਨਹੀਂ ਦਿੱਤੀ ਗਈ, ਜਿਸ ਕਾਰਨ ਹਾਲ ਦੇ ਦਿਨਾਂ ’ਚ ਡਿਪੋਰਟ ਕੀਤੇ ਜਾਣ ਵਾਲੇ ਪਾਕਿਸਤਾਨੀਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਕੁੱਲ ਡਿਪੋਰਟ ਕੀਤੇ ਗਏ ਲੋਕਾਂ ’ਚੋਂ 72 ਫੀਸਦੀ ਸਾਊਦੀ ਅਰਬ, ਓਮਾਨ, ਯ.ਏ.ਈ., ਕਤਰ, ਬਹਰੀਨ, ਈਰਾਨ ਅਤੇ ਤੁਰਕੀ ਵਰਗੇ ਦੇਸ਼ਾਂ ’ਚੋਂ ਹਨ, ਜਿਨ੍ਹਾਂ ਦਾ ਪਾਕਿਸਤਾਨ ਨਾਲ ਦੋਸਤਾਨਾ ਰਵੱਈਆ ਹੈ। ਕੁੱਲ 52 ਫੀਸਦੀ ਲੋਕ ਸਿਰਫ ਸਾਊਦੀ ਅਰਬ ਤੋਂ ਹੀ ਵਾਪਸ ਭੇਜੇ ਗਏ ਹਨ।
ਪਿਛਲੇ 6 ਸਾਲਾਂ ’ਚ ਸਾਊਦੀ ਨੇ 3,21,590 ਪਾਕਿਸਤਾਨੀਆਂ ਨੂੰ ਵਾਪਸੀ ਦਾ ਰਾਹ ਵਿਖਾਇਆ ਹੈ, ਯਾਨੀ ਔਸਤਨ ਹਰ ਦਿਨ 147 ਲੋਕ। ਸਾਊਦੀ ਅਰਬ ਨੇ 2015 ’ਚ 61,403 ਪਾਕਿਸਤਾਨੀਆਂ ਨੂੰ ਵਾਪਸ ਭੇਜਿਆ ਤਾਂ 2016 ’ਚ 57,704, 2017 ’ਚ 93,736, 2018 ’ਚ 50,944, 2019 ’ਚ 38,470 ਅਤੇ 2020 ’ਚ 19,333 ਲੋਕਾਂ ਨੂੰ ਕੱਢਿਆ ਗਿਆ ਹੈ। ਯੂ.ਏ.ਈ. ਨੇ ਪਿਛਲੇ 6 ਸਾਲਾਂ ’ਚ 53,649 ਪਾਕਿਸਤਾਨੀਆਂ ਨੂੰ ਕੱਢਿਆ ਹੈ। ਈਰਾਨ ਨੇ 1,36,930 ਪਾਕਿਸਤਾਨੀਆਂ ਨੂੰ ਵਾਪਸ ਭੇਜਿਆ ਹੈ। ਤੇਹਰਾਨ ਨੇ 27,051 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪਾਕਿਸਤਾਨੀ ਸਰਹੱਦ ’ਤੇ ਅਧਿਕਾਰੀਆਂ ਦੇ ਹਵਾਲੇ ਕੀਤਾ।
ਹਾਂਗਕਾਂਗ ’ਚ ਐਪਲ ਡੇਲੀ ਅਖ਼ਬਾਰ ਬੰਦ, ਮਿੰਟਾਂ ’ਚ ਵਿਕ ਗਈਆਂ ਆਖ਼ਰੀ ਐਡੀਸ਼ਨ ਦੀਆਂ 10 ਲੱਖ ਕਾਪੀਆਂ
NEXT STORY