ਮਾਸਕੋ (ਸਪੁਤਨਿਕ)- ਪੱਛਮੀ ਥਾਈਲੈਂਡ ਵਿਚ ਐਤਵਾਰ ਤੜਕੇ ਇਕ ਸੈਲਾਨੀ ਬੱਸ ਦੇ ਪਲਟ ਜਾਣ ਨਾਲ ਘੱਟੋ-ਘੱਟ 14 ਯਾਤਰੀ ਜ਼ਖਮੀ ਹੋ ਗਏ ਜਿਨ੍ਹਾਂ ਵਿਚ ਚਾਰ ਲੋਕਾਂ ਦੀ ਹਾਲਤ ਗੰਭੀਰ ਹੈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਸਥਾਨਕ ਖਬਰਾਂ ਮੁਤਾਬਕ ਬੈਂਕਾਕ ਤੋਂ 370 ਕਿਲੋਮੀਟਰ ਦੂਰ ਪ੍ਰਾਚੂਆਪ ਖਿਰੀ ਖਾਨ ਸੂਬੇ ਵਿਚ ਇਹ ਬੱਸ ਦੁਰਘਟਨਾ ਹੋਈ। ਸੂਤਰਾਂ ਮੁਤਾਬਕ ਰਾਹਤ ਅਤੇ ਬਚਾਅ ਟੀਮ ਦੇ ਮੁਲਾਜ਼ਮਾਂ ਨੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ। ਇਨ੍ਹਾਂ ਵਿਚ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਗੁਏਡੋ ਨੇ ਦੇਸ਼ ਪਰਤਣ ਦਾ ਕੀਤਾ ਐਲਾਨ
NEXT STORY