ਮੈਕਸੀਕੋ ਸਿਟੀ (ਵਾਰਤਾ)- ਮੈਕਸੀਕੋ ਦੇ ਪੱਛਮੀ ਸੂਬੇ ਮਿਚੋਆਕੇਨ ਵਿਚ ਇਕ ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੇ ਦੀ ਟੱਕਰ ਵਿਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 53 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਟਾਰਨੀ ਜਨਰਲ ਦੇ ਦਫ਼ਤਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦਫ਼ਤਰ ਮੁਤਾਬਕ ਇਹ ਘਟਨਾ ਸਥਾਨਕ ਸਮੇਂ ਮੁਤਾਬਤ ਦੇਰ ਰਾਤ 1 ਵਜੇ ਦੇ ਕਰੀਬ ਯੁਰੇਕੁਆਰੋ ਸ਼ਹਿਰ ਨੇੜੇ ਪਾਸ ਲਾ ਪਿਏਦਾਦ-ਵਿਸਟਾ ਹਰਮੋਸਾ ਹਾਈਵੇ 'ਤੇ ਵਾਪਰੀ।
ਇਹ ਵੀ ਪੜ੍ਹੋ: ਸਿੱਖ ਨੌਜਵਾਨ ਨੂੰ ਮੌਤ ਮਗਰੋਂ ਮਿਲਿਆ ਕਾਰਨੇਗੀ ਹੀਰੋ ਐਵਾਰਡ, 8 ਸਾਲਾ ਅਮਰੀਕੀ ਬੱਚੀ ਨੂੰ ਬਚਾਉਂਦਿਆਂ ਗਵਾਈ ਸੀ ਜਾਨ
ਉਨ੍ਹਾਂ ਕਿਹਾ ਕਿ ਸੈਨ ਕੁਏਨਟਿਨ, ਬਾਜਾ ਕੈਲੀਫੋਰਨੀਆ ਤੋਂ ਓਕਸਾਕਾ ਜਾ ਰਹੀ ਬੱਸ ਦੀ ਕਿਰਾਏ ਦੇ ਸਾਮਾਨ ਨਾਲ ਭਰੇ ਟਰੱਕ ਨਾਲ ਟੱਕਰ ਹੋ ਗਈ, ਜਿਸ ਨਾਲ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। ਦੋਵਾਂ ਵਾਹਨਾਂ ਦੇ ਡਰਾਈਵਰਾਂ ਸਮੇਤ 6 ਲੋਕਾਂ ਮੌਤ ਹੋ ਗਈ ਅਤੇ ਜ਼ਖ਼ਮੀਆਂ ਨੂੰ ਪੈਰਾਮੈਡਿਕਸ ਵੱਲੋਂ ਸਹਾਇਤਾ ਦਿੱਤੀ ਗਈ ਅਤੇ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ। ਲਾਸ਼ਾਂ ਨੂੰ ਪਛਾਣ ਲਈ ਫੋਰੈਂਸਿਕ ਸੈਂਟਰ ਲਿਜਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ’ਚ ਜੰਗਲ ਦੀ ਅੱਗ ਨਾਲ ਜੂਝਦੇ ਹੋਏ ਹੈਲੀਕਾਪਟਰ ਪਾਇਲਟ ਦੀ ਮੌਤ
NEXT STORY