ਮੋਗਾਦਿਸ਼ੁ - ਸੋਮਾਲੀਆ ਦੀ ਰਾਜਧਾਨੀ ਵਿਚ ਕੱਟੜਪੰਥੀਆਂ ਦੇ ਹਮਲੇ ਵਿਚ ਧਮਾਕੇ ਦੌਰਾਨ 9 ਲੋਕਾਂ ਦੀ ਮੌਤ ਹੋ ਗਈ ਜਦਕਿ 8 ਹੋਰ ਜ਼ਖਮੀ ਹੋ ਗਏ। ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਸਿਰਫ ਉਨ੍ਹਾਂ ਲੋਕਾਂ ਦੀ ਹੈ, ਜਿਨ੍ਹਾਂ ਨੂੰ ਮੋਗਾਦਿਸ਼ੂ ਦੇ ਉਸ ਹਸਪਤਾਲ ਵਿਚ ਲਿਆਂਦਾ ਗਿਆ ਸੀ ਜਿਥੇ ਉਹ ਕੰਮ ਕਰਦੇ ਹਨ।
ਇਹ ਵੀ ਪੜ੍ਹੋ- ਇਸ ਦੇਸ਼ ਨੇ ਤਿਆਰ ਕੀਤਾ ਅਜਿਹਾ ਪੈਰਾਸ਼ੂਟ, ਕੁੱਤੇ ਵੀ ਹੈਲੀਕਾਪਟਰ ਤੋਂ ਮਾਰਣਗੇ ਛਾਲ
ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਹ ਗਿਣਤੀ ਵੱਡੀ ਹੋਵੇਗੀ ਕਿਉਂਕਿ ਕੁਝ ਪੀੜਤਾਂ ਨੂੰ ਦੂਸਰੇ ਹਸਪਤਾਲਾਂ ਵਿਚ ਲਿਜਾਇਆ ਗਿਆ ਹੋਵੇਗਾ ਜਿਨ੍ਹਾਂ ਵਿਚ ਨਿੱਜੀ ਹਸਪਤਾਲ ਵੀ ਸ਼ਾਮਲ ਹਨ। ਅਲ-ਸ਼ਬਾਬ ਕੱਟੜਪੰਥੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਦਾ ਦਾਅਵਾ ਕੀਤਾ ਹੈ। ਭਾਰੀਤ ਵਿਸਫੋਟਕ ਨਾਲ ਲੈਸ ਇਕ ਆਤਮਘਾਤੀ ਕਾਰ ਸਵਾਰ ਹਮਲਾਵਰ ਨੇ ਮੋਗਾਦਿਸ਼ੁ ਦੇ ਪੁਲਸ ਕਮਿਸ਼ਨਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਮੋਗਾਦਿਸ਼ੁ ਦੇ ਪੁਲਸ ਕਮਿਸ਼ਨਰ ਕਰਨਲ ਫਰਹਾਨ ਮੁਹੰਦ ਕਾਰੋਲੇਹ ਇਸ ਹਮਲੇ ਦੇ ਨਿਸ਼ਾਨੇ ’ਤੇ ਸਨ ਪਰ ਉਹ ਸੁਰੱਖਿਅਤ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇਸ ਦੇਸ਼ ਨੇ ਤਿਆਰ ਕੀਤਾ ਅਜਿਹਾ ਪੈਰਾਸ਼ੂਟ, ਕੁੱਤੇ ਵੀ ਹੈਲੀਕਾਪਟਰ ਤੋਂ ਮਾਰਣਗੇ ਛਾਲ
NEXT STORY