ਲਾਹੌਰ (ਏ. ਐੱਨ. ਅਾਈ.)– ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ ਮਹੀਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੇਸ਼ ਵਿਚ ਫੌਜੀ ਟਿਕਾਣਿਆਂ ’ਤੇ ਹਮਲਾ ਉਨ੍ਹਾਂ ਦੀ ਪਾਰਟੀ ਖ਼ਿਲਾਫ਼ ਪੂਰੀ ਢੁੱਕਵੀਂ ਕਾਰਵਾਈ ਲਈ ਪਹਿਲਾਂ ਤੋਂ ਯੋਜਨਾਬੱਧ ਸੀ। ਨੈਸ਼ਨਲ ਅਸੈਂਬਲੀ ਵਲੋਂ 9 ਮਈ ਦੀ ਹਿੰਸਾ ਵਿਚ ਸ਼ਾਮਲ ਇਕ ਸਿਅਾਸੀ ਪਾਰਟੀ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਵਾਲੇ ਪ੍ਰਸਤਾਵ ਨੂੰ ਪਾਸ ਕੀਤੇ ਜਾਣ ਦੇ ਇਕ ਦਿਨ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਮੁਖੀ ਖਾਨ ਨੇ ਕਿਹਾ ਕਿ 9 ਮਈ ਨੂੰ ਅੱਗਜ਼ਨੀ ਲਈ ਕੌਣ ਜ਼ਿੰਮੇਵਾਰ ਸੀ, ਇਹ ਪਤਾ ਲਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਅਸੀਂ ਖ਼ੁਦ ਕੋਲੋਂ ਇਹ ਅਹਿਮ ਸਵਾਲ ਪੁੱਛੀਏ ਕਿ ਹਿੰਸਾ ਨਾਲ ਸਭ ਤੋਂ ਵਧ ਫ਼ਾਇਦਾ ਕਿਸ ਨੂੰ ਹੋਇਆ? ਯਕੀਨਣ ਪੀ. ਟੀ. ਆਈ. ਨੂੰ ਤਾਂ ਨਹੀਂ।
ਸਾਬਕਾ ਪ੍ਰਧਾਨ ਮੰਤਰੀ ਨੇ ਇਹ ਵੀ ਪੁੱਛਿਆ‘‘ਕਿਵੇਂ 48 ਘੰਟਿਆਂ ਅੰਦਰ ਫੌਜੀ ਟਿਕਾਣਿਆਂ ’ਤੇ ਹਮਲੇ ਤੋਂ ਬਾਅਦ) ਸਭ ਤੋਂ ਯੋਜਨਾਬੱਧ ਮੁਹਿੰਮ ਬੇਹੱਦ ਢੁੱਕਵੇਂ ਤਰੀਕੇ ਨਾਲ ਚਲਾਈ ਗਈ, ਜਿਸ ਤਹਿਤ ਉਨ੍ਹਾਂ ਦੀ ਪਾਰਟੀ ਦੇ 10,000 ਵਰਕਰਾਂ, ਹਮਾਇਤੀਆਂ ਅਤੇ ਹਮਾਇਤੀ ਮੀਡੀਆ ਕਰਮਚਾਰੀਅਆਂ ਨੂੰ ਜਾਂ ਤਾਂ ਜੇਲ੍ਹ ਵਿਚ ਪਾ ਦਿੱਤਾ ਗਿਆ ਜਾਂ ਮਜਬੂਰ ਕਰ ਦਿੱਤਾ ਗਿਆ? ਬਹੁਤ ਹੀ ਸਪੱਸ਼ਟ ਹੈ ਕਿ ਇਹ ਸਭ ਤੋਂ ਪਹਿਲਾਂ ਬਣਾਈ ਗਈ ਯੋਜਨਾ ਸੀ।’’ ਇਮਰਾਨ ਖਾਨ ਲਾਹੌਰ ਵਿਚ ਆਪਣੇ ਜਮਾਨ ਪਾਰਕ ਨਿਵਾਸ ਵਿਚ ਇਕ ਤਰ੍ਹਾਂ ਨਾਲ ਨਜ਼ਰਬੰਦ ਹਨ ਕਿਉਂਕਿ ਪੰਜਾਬ ਪੁਲਸ ਨੇ ਇਸ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈ ਲਿਆ ਹੈ ਅਤੇ ਕਿਸੇ ਵੀ ਪੀ. ਟੀ. ਆਈ. ਵਰਕਰ ਨੂੰ ਉਥੇ ਰਹਿਣ ਦੀ ਇਜਾਜ਼ਤ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ-ਚੱਕਰਵਾਤ 'ਬਿਪਰਜੋਏ' ਦੇ ਤੇਜ਼ ਹੋਣ ਦੀ ਸੰਭਾਵਨਾ, ਪਾਕਿਸਤਾਨ ਲਗਭਗ 1 ਲੱਖ ਲੋਕਾਂ ਨੂੰ ਕੱਢੇਗਾ
ਸਾਡੀ ਆਪਣੀ ਸੁਰੱਖਿਆ ਫੋਰਸ ਛਾਪੇ ਮਾਰ ਰਹੀ ਅਤੇ ਲੁੱਟ ਰਹੀ, ਔਰਤਾਂ ਨਾਲ ਦੁਰਵਿਵਹਾਰ ਕਰ ਰਹੀ
ਦੇਸ਼ ਦੀਆਂ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਦੀ ਆਲੋਚਨਾ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਸਾਡੀ ਹੀ ਆਪਣੀ ਸੁਰੱਖਿਆ ਫੋਰਸ ਅੱਧੀ ਰਾਤ ਨੂੰ ਸਾਡੇ ਘਰਾਂ ’ਤੇ ਛਾਪੇ ਮਾਰ ਰਹੀ ਹੈ, ਦਰਵਾਜ਼ੇ ਤੋੜ ਰਹੀ ਹੈ, ਘਰ ਵਿਚ ਤੋੜਭੰਨ ਕਰ ਰਹੀ ਹੈ ਅਤੇ ਲੁੱਟ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਔਰਤਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਧਮਕੀ ਦਿੱਤੀ ਜਾਂਦੀ ਹੈ ਅਤੇ ਜੇਕਰ ਸੰਬੰਧਤ ਵਿਅਕਤੀ ਉਥੇ ਨਹੀਂ ਹੈ ਤਾਂ ਉਨ੍ਹਾਂ ਦੇ ਲੜਕਿਆਂ, ਪਿਤਾ ਅਤੇ ਇਥੋਂ ਤੱਕ ਕਿ ਨੌਕਰਾਂ ਨੂੰ ਚੁੱਕ ਕੇ ਜੇਲ੍ਹ ਵਿਚ ਪਾ ਦਿੱਤਾ ਜਾਂਦਾ ਹੈ। ਇਮਰਾਨ ਖਾਨ ਨੇ ਕਿਹਾ ਕਿ ਮੇਰੀਆਂ ਭੈਣਾਂ ਦੇ ਡਰਾਈਵਰ ਅਤੇ ਰਸੋਈਏ ਰਹੀਮ ਨੂੰ ਉਸ ਸਮੇਂ ਹਿਰਾਸਤ ਵਿਚ ਲੈ ਲਿਆ ਗਿਆ ਜਦੋਂ ਪੁਲਸ ਉਨ੍ਹਾਂ ਦੀਆਂ ਭੈਣਾਂ ਦੇ ਬੇਟਿਆਂ ਨੂੰ ਲੱਭ ਨਹੀਂ ਸਕੀ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਜੇਲ ਭੇਜ ਦਿੱਤਾ ਗਿਆ ਅਤੇ ਜੇਲ ਤੋਂ ਰਿਹਾਅ ਹੋ ਕੇ ਆਉਣ ਤੋਂ ਬਾਅਦ ਰਹੀਮ ਸਾਹ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਅਤੇ ਵੈਂਟੀਲੇਟਰ ’ਤੇ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਾਬਾਲਿਗ ਵਿਦਿਆਰਥੀਆਂ ਨੂੰ ਐਲੀਮੈਂਟਰੀ ਤੋਂ ਹਾਈ ਸਕੂਲ ਤੱਕ ਕੈਨੇਡੀਅਨ ਸਕੂਲਾਂ ਵਿੱਚ ਆਪਣੀ ਪੜ੍ਹਾਈ ਕਰਨ ਦਾ ਮੌਕਾ
NEXT STORY