ਸਿਡਨੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਨਾਲ ਨਿਪਟਣ ਲਈ ਜੀ-20 ਦੇਸ਼ਾਂ ਦੇ ਵਿਚਾਲੇ ਸੰਯੁਕਤ ਰਣਨੀਤੀ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਇਸ ਦੀ ਪੁਸ਼ਟੀ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਐਤਵਾਰ ਨੂੰ ਕੀਤੀ। ਮਾਰੀਸਨ ਨੇ ਨਾਲ ਹੀ ਕਿਹਾ ਹੈ ਕਿ ਉਹਨਾਂ ਦਾ ਦੇਸ਼ ਇਸ ਪਹਿਲ ਦਾ ਹਿੱਸਾ ਬਣਨਾ ਚਾਹੇਗਾ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਠੀਕ ਅਜਿਹੀ ਹੀ ਪਹਿਲ ਕਰਦਿਆਂ ਸਾਰਕ ਦੇਸ਼ਾਂ ਦੇ ਵਿਚਾਲੇ ਪ੍ਰਸਤਾਵ ਰੱਖਿਆ ਸੀ, ਜਿਸ ਦਾ ਭਾਰਤ ਖੁਦ ਮਹੱਤਵਪੂਰਨ ਮੈਂਬਰ ਹੈ। ਸਾਰਕ ਦੇਸ਼ਾਂ ਨੇ ਇਸ ਪ੍ਰਸਤਾਵ ਨੂੰ ਸਵਿਕਾਰ ਕਰ ਲਿਆ ਹੈ ਤੇ ਅੱਜ ਇਸ 'ਤੇ ਵੀਡੀਓ ਕਾਨਫਰੰਸਿਗ ਰਾਹੀ ਚਰਚਾ ਹੋਈ। ਇਸ ਬੈਠਕ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ।
ਮਾਰੀਸਨ ਨੇ ਕੋਰੋਨਾਵਾਇਰਸ ਨਾਲ ਨਿਪਟਣ ਦੀਆਂ ਤਿਆਰੀਆਂ ਨੂੰ ਲੈ ਕੇ ਪੱਤਰਕਾਰਾਂ ਨਾਲ ਐਤਵਾਰ ਨੂੰ ਗੱਲਬਾਤ ਦੌਰਾਨ ਕਿਹਾ ਕਿ ਮੈਂ ਇਸ ਗੱਲ ਤੋਂ ਵੀ ਜਾਣੂ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਜੀ-20 ਦੇਸ਼ਾਂ ਦੇ ਵਿਚਾਲੇ ਤਾਲਮੇਲ ਬਣਾਉਣ ਲਈ ਉਤਸੁਕ ਦਿਖ ਰਹੇ ਹਨ। ਮੇਰੇ ਖਿਆਲ ਵਿਚ ਇਹ ਸ਼ਲਾਘਾਯੋਗ ਕੋਸ਼ਿਸ਼ ਹੈ। ਆਸਟਰੇਲੀਆ ਨਿਸ਼ਚਿਤ ਰੂਪ ਨਾਲ ਇਸ ਦਾ ਸਮਰਥਨ ਕਰਦਾ ਹੈ ਤੇ ਇਹ ਸੰਦੇਸ਼ ਭੇਜਿਆ ਜਾ ਚੁੱਕਿਆ ਹੈ। ਮਾਰੀਸਨ ਨੇ ਕਿਹਾ ਕਿ ਇਹ ਇਕ ਸਿਹਤ ਸਬੰਧੀ ਸੰਕਟ ਹੈ ਤੇ ਇਸ ਦਾ ਅਰਥਵਿਵਸਥਾ 'ਤੇ ਗੰਭੀਰ ਅਸਰ ਪਿਆ ਹੈ।
ਜੀ-20 ਦੇਸ਼ਾਂ ਵਿਚ ਭਾਰਤ ਤੋਂ ਇਲਾਵਾ ਆਸਟਰੇਲੀਆ, ਆਰਜਨਟੀਨਾ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਬ੍ਰਿਟੇਨ, ਅਮਰੀਕਾ, ਤੇ ਯੂਰਪੀ ਸੰਘ ਹਨ। ਇਹਨਾਂ ਕੋਰੋਨਾਵਾਇਰਸ ਦਾ ਕੇਂਦਰ ਚੀਨ ਤਾਂ ਸ਼ਾਮਲ ਹੈ ਹੀ, ਨਾਲ ਹੀ ਉਹ ਵੀ ਦੇਸ਼ ਸ਼ਾਮਲ ਹਨ ਜੋ ਇਸ ਵਾਇਰਸ ਨਾਲ ਵਧੇਰੇ ਪ੍ਰਭਾਵਿਤ ਹੋਏ ਹਨ।
ਕੋਰੋਨਾਵਾਇਰਸ: ਈਰਾਨ 'ਚ 113 ਹੋਰ ਮੌਤਾਂ, ਮ੍ਰਿਤਕਾਂ ਦੀ ਗਿਣਤੀ ਹੋਈ 724
NEXT STORY