ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸਾਪਿੰਗ ਸੈਂਟਰ ਚਾਡਸਟੋਨ ਦੇ ਕਾਰ ਪਾਰਕ ਏਰੀਆ ਵਿਚ ਬੀਤੀ ਰਾਤ ਅੱਗ ਲੱਗ ਗਈ। ਅੱਗ ਕਾਰਨ ਕਾਰ ਪਾਰਕ ਵਾਲਾ ਏਰੀਆ ਧੂੰਏਂ ਨਾਲ ਭਰ ਗਿਆ। ਅਸਲ ਵਿਚ ਇੱਥੇ ਕ੍ਰਿਸਮਸ ਕਾਰਨ ਕਾਫੀ ਲੋਕ ਸ਼ਾਪਿੰਗ ਕਰਨ ਲਈ ਆਏ ਹੋਏ ਸਨ। ਜਾਣਕਾਰੀ ਮੁਤਾਬਕ ਕਾਰ ਦੇ ਡਰਾਈਵਰ ਨੇ ਧੂੰਆਂ ਨਿਕਲਦੇ ਦੇਖਿਆ ਸੀ ਉਹ ਮਦਦ ਮੰਗਣ ਲਈ ਬਾਹਰ ਆਇਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਅਤੇ ਗੱਡੀ ਵਿਚ ਅੱਗ ਲੱਗ ਗਈ ਸੀ। ਇਹ ਅੱਗ ਚਾਰੇ ਪਾਸੇ ਫੈਲ ਗਈ ਅਤੇ ਇਸ ਨੇ ਆਲੇ-ਦੁਆਲੇ ਦੀਆਂ ਗੱਡੀਆਂ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ।
ਤਸਵੀਰ ਵਿਚ ਵਿਕਟੋਰੀਆ ਵਿਚ ਮਾਲਵਰਨ ਪੂਰਬ ਦੇ ਦੱਖਣੀ-ਪੂਰਬੀ ਉਪਨਗਰ ਵਿਚ ਡੇਵਿਡ ਜੋਨਸ ਦੇ ਨੇੜੇ ਬਣੇ ਭੂਮੀਗਤ ਕਾਰ ਪਾਰਕ ਵਿਚ ਅੱਗ ਲੱਗੀ ਹੋਈ ਦੇਖੀ ਜਾ ਸਕਦੀ ਹੈ। ਮੈਟਰੋਪਾਲੀਟਨ ਫਾਇਰ ਬ੍ਰਿਗੇਡ ਨੇ ਪੁਸ਼ਟੀ ਕੀਤੀ ਕਿ 50 ਤੋਂ ਵੱਧ ਫਾਇਰ ਫਾਈਟਰਜ਼ਾਂ ਨੇ ਮਿਲ ਕੇ ਅੱਗ 'ਤੇ ਕਾਬੂ ਪਾਇਆ। ਅੱਗ ਕਾਰਨ 11 ਕਾਰਾਂ ਬੁਰੀ ਤਰ੍ਹਾਂ ਸੜ ਗਈਆਂ ਪਰ ਚੰਗੀ ਕਿਸਮਤ ਨਾਲ ਕੋਈ ਵੀ ਜ਼ਖਮੀ ਨਹੀਂ ਹੋਇਆ।
ਪੁਲਸ ਗੱਡੀ ਵਿਚ ਅੱਗ ਲੱਗਣ ਦੀ ਘਟਨਾ ਨੂੰ ਸ਼ੱਕੀ ਨਹੀਂ ਮੰਨ ਰਹੀ। ਚਾਡਸਟੋਨ ਸ਼ਾਪਿੰਗ ਸੈਂਟਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੈਂਟਰ ਦੇ ਬਾਕੀ ਹਿੱਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ ਅਤੇ ਲੋਕਾਂ ਨੇ ਬਿਨਾਂ ਕਿਸੇ ਡਰ ਦੇ ਸ਼ਾਪਿੰਗ ਕੀਤੀ। ਪਰ ਅੱਗ ਲੱਗਣ ਦੌਰਾਨ ਸੁਰੱਖਿਆ ਦੇ ਤੌਰ 'ਤੇ ਸ਼ਾਪਿੰਗ ਸੈਂਟਰ ਨੂੰ ਖਾਲੀ ਕਰਵਾ ਲਿਆ ਗਿਆ ਸੀ। ਇੱਥੇ ਦੱਸਣਯੋਗ ਹੈ ਕਿ 19,000 ਵਰਗ ਮੀਟਰ ਵਿਚ ਫੈਲਿਆ ਚਾਡਸਟੋਨ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸ਼ਾਪਿੰਗ ਸੈਂਟਰ ਹੈ।
ਮੈਨੂੰ 'ਰਿਫਰੈਂਡਮ 2020' ਬਾਰੇ ਕੋਈ ਜਾਣਕਾਰੀ ਨਹੀਂ : ਅਮਰੀਕੀ ਅਧਿਕਾਰੀ
NEXT STORY