ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਸਖਤ ਮਿਹਨਤ, ਹੌਂਸਲੇ ਅਤੇ ਈਮਾਨਦਾਰੀ ਦੇ ਪ੍ਰਦਰਸ਼ਨ ਲਈ ਹਰ ਸਾਲ ਇਕ ਰੋਲ ਮਾਡਲ ਚੁਣਿਆ ਜਾਂਦਾ ਹੈ। ਬੀਤੇ ਸਾਲ ਲਈ ਜਿਸ ਨੂੰ ਰੋਲ ਮਾਡਲ ਦੇ ਤੌਰ 'ਤੇ ਨੂੰ ਚੁਣਿਆ ਗਿਆ, ਉਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਕ ਆਸਟ੍ਰੇਲੀਆਈ ਅਖਬਾਰ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਦਾ ਰੋਲ ਮਾਡਲ ਇਕ ਘੋੜਾ ਹੈ।
ਇਕ ਅੰਗਰੇਜ਼ੀ ਅਖਬਾਰ ਨੇ ਵੀਰਵਾਰ ਨੂੰ ਚੈਂਪੀਅਨ ਘੋੜੇ ਵਿੰਕਸ (Winx) ਨੂੰ 'ਆਸਟ੍ਰੇਲਈਅਨ ਆਫ ਦੀ ਯੀਅਰ' ਚੁਣਿਆ ਹੈ। ਇਹ ਘੋੜਾ ਇਨੀ ਦਿਨੀਂ ਮਾਡਲ ਬਣ ਚੁੱਕਾ ਹੈ। ਇਸ ਟਾਈਟਲ ਨੂੰ ਹਾਸਲ ਕਰਨ ਲਈ ਅਖਬਾਰ ਨੇ ਲੋੜੀਂਦੇ ਗੁਣਾਂ ਦੀ ਇਕ ਲੰਬੀ ਸੂਚੀ ਜਾਰੀ ਕੀਤੀ ਸੀ। ਇਸ ਵਿਚ ਨਿਰਪੱਖ ਖੇਡਣ ਅਤੇ ਸੱਭਿਅਤਾ ਦੇ ਆਸਟ੍ਰੇਲੀਆਈ ਮੁੱਲ ਸ਼ਾਮਲ ਸਨ।

ਸਿਡਨੀ ਦੇ ਅਖਬਾਰ ਨੇ ਕਿਹਾ ਕਿ ਵਿੰਕਸ ਨੇ ਦਰਜਨਾਂ ਦੌੜਾਂ ਜਿੱਤੀਆਂ ਹਨ ਅਤੇ ਉਸ ਦੇ ਜਲਦੀ ਹੀ ਰਿਟਾਇਰ ਹੋਣ ਦੀ ਉਮੀਦ ਹੈ। ਉਹ ਇਕੋਇਕ ਆਸਟ੍ਰੇਲੀਆਈ ਹੈ ਜਿਸ ਨੇ 'ਆਸਟ੍ਰੇਲੀਆਨ ਆਫ ਦੀ ਯੀਅਰ' ਦੇ ਟਾਈਟਲ ਨੂੰ ਜਿੱਤਣ ਲਈ ਜ਼ਰੂਰੀ ਮਾਪਦੰਡਾਂ ਨੂੰ ਪੂਰਾ ਕੀਤਾ। ਅਖਬਾਰ ਮੁਤਾਬਕ ਉਸ ਨੂੰ ਇਹ ਸਨਮਾਨ ਕਾਫੀ ਸੋਚ ਵਿਚਾਰ ਦੇ ਬਾਅਦ ਦਿੱਤਾ ਗਿਆ। ਇੱਥੇ ਦੱਸ ਦਈਏ ਕਿ ਵਿੰਕਸ ਸਾਲ 2015 ਤੋਂ ਹੀ ਬੈਸਟ ਘੋੜਾ ਰਿਹਾ ਹੈ। ਉਸ ਨੇ ਹੁਣ ਤੱਕ 39 ਦੌੜਾਂ (races) ਦੌੜੀਆਂ ਹਨ, ਜਿਨ੍ਹਾਂ ਵਿਚੋਂ 33 ਜਿੱਤੀਆਂ ਹਨ। ਇਸ ਲਈ ਉਹ 2 ਕਰੋੜ, 29 ਲੱਖ 34 ਹਜ਼ਾਰ 920 ਡਾਲਰ (ਕਰੀਬ 1 ਅਰਬ 16 ਕਰੋੜ ਰੁਪਏ) ਦਾ ਇਨਾਮ ਜਿੱਤ ਚੁੱਕਾ ਹੈ।
ਇਹ ਐਲਾਨ ਸਾਲਾਨਾ ਪੁਰਸਕਾਰ ਸਮਾਰੋਹ ਤੋਂ ਇਕ ਦਿਨ ਪਹਿਲਾਂ ਕੀਤਾ ਗਿਆ। ਗੌਰਤਲਬ ਹੈ ਕਿ ਸਰਕਾਰੀ ਆਸਟ੍ਰੇਲੀਅਨ ਆਫ ਦੀ ਯੀਅਰ ਦੇ ਨਾਮ ਦਾ ਐਲਾਨ 26 ਜਨਵਰੀ ਨੂੰ ਆਸਟ੍ਰੇਲੀਆ ਡੇਅ ਦੀ ਸ਼ਾਮ ਨੂੰ ਕੀਤਾ ਜਾਂਦਾ ਹੈ। ਇਸ ਵਾਰ ਇਸ ਲਿਸਟ ਵਿਚ 8 ਲੋਕਾਂ ਦੇ ਨਾਮ ਸ਼ਾਮਲ ਹਨ। ਇਸ ਵਿਚ ਰਿਚਰਡ ਹੈਰਿਸ ਵੀ ਸ਼ਾਮਲ ਹਨ, ਜਿਨ੍ਹਾਂ ਨੇ ਥਾਈਲੈਂਡ ਦੀ ਇਕ ਗੁਫਾ ਵਿਚ ਫਸੇ 12 ਬੱਚਿਆਂ ਦੀ ਜਾਨ ਬਚਾਈ ਸੀ। ਇਸ ਦੇ ਇਲਾਵਾ ਇਸ ਵਿਚ ਕਈ ਪਦਕ ਜਿੱਤਣ ਵਾਲੇ ਪੈਰਾਲੰਪੀਅਨ ਕਰਟ ਫਰਨਲੇ ਅਤੇ ਸਮਾਜਿਕ ਕਾਰਕੁੰਨ ਬਨਰਡੇਟ ਦੇ ਨਾਮ ਵੀ ਸ਼ਾਮਲ ਹਨ।
ਕੁੰਭ ਵਿਚ ਡੁੱਬਕੀ ਲਗਾਉਣ ਆਏ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਮਿਲਿਆ ‘ਪਾਣੀ’
NEXT STORY