ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਵਿਕਟੋਰੀਆ ਦੇ ਮੈਲਬੌਰਨ ਸ਼ਹਿਰ ਦੇ ਹੌਟਸਪੌਟ ਉਪਨਗਰਾਂ ਵਿਚ 10,000 ਤੋਂ ਵੱਧ ਲੋਕਾਂ ਨੇ ਕੋਰੋਨਾਵਾਇਰਸ ਦੇ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ।ਕਿਉਂਕਿ ਸੂਬੇ ਭਰ ਵਿਚ 66 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਸਿਹਤ ਮੰਤਰੀ ਜੈਨੀ ਮੀਕਾਕੋਸ ਨੇ ਇਸ ਇਨਕਾਰ ਨੂੰ “ਨਿਰਾਸ਼ਾਜਨਕ” ਕਰਾਰ ਦਿੱਤਾ ਅਤੇ ਵਸਨੀਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਅਨੁਮਾਨ ਲਗਾਇਆ ਹੈ ਕਿ ਵਿਕਟੋਰੀਆ ਵਿਚ ਵੱਡੇ ਪੱਧਰ ‘ਤੇ ਕੋਰੋਨਾਵਾਇਰਸ ਫੈਲਣ ਨੂੰ “super spreader" ਨਾਲ ਜੋੜਿਆ ਜਾ ਸਕਦਾ ਹੈ। ਮੀਕਾਕੋਸ ਨੇ ਕਿਹਾ,"ਲੱਗਦਾ ਹੈ ਕਿ ਬਹੁਤ ਸਾਰੇ ਮਾਮਲਿਆਂ ਵਿਚ ਇਨਫੈਕਸ਼ਨ ਦਾ ਇਕੋ ਇਕ ਸਰੋਤ ਹੈ ਜੋ ਕਿ ਮੈਲਬੌਰਨ ਦੇ ਉੱਤਰੀ ਅਤੇ ਪੱਛਮੀ ਉਪਨਗਰਾਂ ਵਿਚ ਚਲੇ ਗਏ ਹਨ।" ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਜਨਤਕ ਤੌਰ 'ਤੇ ਜਾਂਚ ਤੋਂ ਇਨਕਾਰ ਕਰਨ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਕੱਲ੍ਹ 24,000 ਟੈਸਟ ਕੀਤੇ ਗਏ ਸਨ।
ਉਹਨਾਂ ਨੇ ਕਿਹਾ,''ਇਹ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਜਿਸ ਵਿਚ ਇਹ ਵੀ ਸ਼ਾਮਲ ਹੈ ਕਿ ਉਹ ਪਹਿਲਾਂ ਹੀ ਕਿਸੇ ਦੂਜੇ ਸਥਾਨ ਤੇ ਜਾਂਚ ਕਰਵਾ ਚੁੱਕੇ ਹਨ। ਅਸੀਂ ਉਸ ਡਾਟਾ ਦਾ ਵਿਸ਼ਲੇਸ਼ਣ ਕਰ ਰਹੇ ਹਾਂ ਕਿ ਇਹ ਵੇਖਣ ਲਈ ਕਿ ਲੋਕ ਅਸਲ ਵਿਚ ਇਨਕਾਰ ਕਿਉਂ ਕਰ ਰਹੇ ਹਨ। ਪਰ ਇਹ ਇਸ ਗੱਲ ਨਾਲ ਸਬੰਧਤ ਹੈ ਕਿ ਕੁਝ ਲੋਕ ਮੰਨਦੇ ਹਨ ਕਿ ਕੋਰੋਨਾਵਾਇਰਸ ਇੱਕ ਸਾਜਿਸ਼ ਹੈ ਜਾਂ ਵਾਇਰਸ ਉਨ੍ਹਾਂ 'ਤੇ ਕੋਈ ਪ੍ਰਭਾਵ ਨਹੀਂ ਪਾਵੇਗਾ।'' ਇਸ ਲਈ ਮੈਂ ਇਥੇ ਜੋਰ ਦੇਣਾ ਚਾਹੁੰਦਾ ਹਾਂ ਕਿ ਕੋਰੋਨਵਾਇਰਸ ਇਕ ਛੂਤਕਾਰੀ ਵਾਇਰਸ ਹੈ।
ਪੜ੍ਹੋ ਇਹ ਅਹਿਮ ਖਬਰ- 2 ਭਾਰਤੀ ਮਛੇਰਿਆਂ ਦੇ ਕਾਤਲ ਇਟਾਲੀਅਨ ਮਰੀਨ ਫੌਜੀਆਂ ਨੂੰ ਅੰਤਰਰਾਸ਼ਟਰੀ ਅਦਾਲਤ ਨੇ ਸੁਜਾਈ ਸਜ਼ਾ
ਮੀਕਾਕੋਸ ਨੇ ਲੋਕਾਂ ਨੂੰ ਕਿਹਾ,“ਇਹ ਤੁਹਾਡੇ ਪਰਿਵਾਰ ਵਿਚੋਂ ਬਹੁਤ ਤੇਜ਼ੀ ਨਾਲ ਲੰਘ ਸਕਦਾ ਹੈ, ਇਹ ਤੁਹਾਡੇ ਗੁਆਂਢੀਆਂ, ਤੁਹਾਡੇ ਅਜ਼ੀਜ਼ਾਂ ਅਤੇ ਤੁਹਾਡੇ ਸਾਰੇ ਭਾਈਚਾਰੇ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਉਨ੍ਹਾਂ ਭਾਈਚਾਰਿਆਂ ਦੇ ਸਾਰੇ ਵਿਅਕਤੀਆਂ ਲਈ ਜਿਨ੍ਹਾਂ ਦਾ ਹੁਣ ਤੱਕ ਟੈਸਟ ਨਹੀਂ ਹੋਇਆ, ਅਸੀਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਟੈਸਟ ਕਰਵਾਉਣ ਦੀ ਅਪੀਲ ਕਰ ਰਹੇ ਹਾਂ।"
ਹੌਟਸਪੌਟ ਪੋਸਟਕੋਡਾਂ ਵਿਚ ਕੱਲ੍ਹ ਤੱਕ ਦੇ ਸਭ ਤੋਂ ਵੱਧ ਨਵੇਂ ਮਾਮਲਿਆਂ ਵਿਚ 3064, 3047, 3021 ਸ਼ਾਮਲ ਹਨ।ਨਵੇਂ ਮਾਮਲਿਆਂ ਵਿਚ 17 ਸੰਭਾਵਿਤ ਫੈਲਣ ਨਾਲ ਜੁੜੇ ਹੋਏ ਸਨ। ਇੱਕ ਕੇਸ ਹੋਟਲ ਦੇ ਕੁਆਰੰਟੀਨ ਨਾਲ ਸਬੰਧਤ ਸੀ, 20 ਰੁਟੀਨ ਟੈਸਟ ਦੇ ਨਤੀਜੇ ਸਨ ਅਤੇ 28 ਜਾਂਚ ਅਧੀਨ ਹਨ। ਸੂਬੇ ਭਰ ਵਿਚ ਇਸ ਸਮੇਂ 442 ਐਕਟਿਵ ਮਾਮਲੇ ਹਨ। ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ 23 ਹੋ ਗਈ ਹੈ, ਜਿਸ ਵਿਚ ਛੇ ਮਰੀਜ਼ਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
2 ਭਾਰਤੀ ਮਛੇਰਿਆਂ ਦੇ ਕਾਤਲ ਇਟਾਲੀਅਨ ਮਰੀਨ ਫੌਜੀਆਂ ਨੂੰ ਅੰਤਰਰਾਸ਼ਟਰੀ ਅਦਾਲਤ ਨੇ ਸੁਣਾਈ ਸਜ਼ਾ
NEXT STORY