ਸਿਡਨੀ (ਯੂ. ਐੱਨ. ਆਈ.): ਆਸਟ੍ਰੇਲੀਆ ਦੇ ਗ੍ਰੇਟ ਬੈਰੀਅਰ ਰੀਫ ਦੇ ਇਕ ਛੋਟੇ ਜਿਹੇ ਟਾਪੂ 'ਤੇ ਸੋਮਵਾਰ ਨੂੰ ਇਕ ਹਲਕੇ ਜਹਾਜ਼ ਦੇ ਰਨਵੇ 'ਤੇ ਡਿੱਗਣ ਕਾਰਨ 10 ਯਾਤਰੀ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਆਸਟ੍ਰੇਲੀਆਈ ਅਖ਼ਬਾਰ ਨੇ ਦੱਸਿਆ ਕਿ ਜਹਾਜ਼ ਨੇ 10 ਲੋਕਾਂ ਨੂੰ ਲੈ ਕੇ ਸੋਮਵਾਰ ਸਵੇਰੇ ਕੇਰਨਜ਼ ਲਈ ਨਿਰਧਾਰਤ ਸੇਵਾ 'ਤੇ ਉਡਾਣ ਭਰੀ ਸੀ। ਉਡਾਣ ਭਰਨ ਦੇ ਤੁਰੰਤ ਬਾਅਦ ਜਹਾਜ਼ ਬ੍ਰਿਸਬੇਨ ਦੇ ਉੱਤਰ-ਪੱਛਮ ਵਿਚ ਲਗਭਗ 1,600 ਕਿਲੋਮੀਟਰ ਦੂਰ ਲਿਜ਼ਾਰਡ ਆਈਲੈਂਡ ਦੇ ਰਨਵੇਅ 'ਤੇ ਵਾਪਸ ਆ ਰਿਹਾ ਸੀ।
ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਵਿਚ ਜਹਾਜ਼ ਦੇ ਬੁਰੀ ਤਰ੍ਹਾਂ ਨੁਕਸਾਨੇ ਗਏ ਢਾਂਚੇ ਜ਼ਮੀਨ 'ਤੇ ਖਿੱਲਰੇ ਦੇਖੇ ਜਾ ਸਕਦੇ ਹਨ। ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਦੇ ਚੀਫ ਕਮਿਸ਼ਨਰ ਐਂਗਸ ਮਿਸ਼ੇਲ ਨੇ ਕਿਹਾ ਕਿ ਟਾਊਨਸਵਿਲੇ ਏਅਰਲਾਈਨਜ਼ ਦੁਆਰਾ ਸੰਚਾਲਿਤ ਸੇਸਨਾ 208 ਦਾ ਇੰਜਣ ਚੜ੍ਹਾਈ ਦੌਰਾਨ ਫੇਲ ਹੋ ਗਿਆ ਅਤੇ ਪਾਇਲਟ ਨੇ ਟਾਪੂ 'ਤੇ ਵਾਪਸ ਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਹਾਜ਼ ਕਰੈਸ਼ ਹੋ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਮੁੜ ਮੰਦਭਾਗੀ ਖ਼ਬਰ, PR ਦੀ ਉਡੀਕ ਕਰ ਰਹੇ ਮੋਹਾਲੀ ਦੇ ਨੌਜਵਾਨ ਦੀ ਕਾਰ ਹਾਦਸੇ 'ਚ ਮੌਤ
ਜਹਾਜ਼ 'ਚ ਬੈਠੇ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਕੁਈਨਜ਼ਲੈਂਡ ਦੇ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਕਿ ਸਾਰੇ 10 ਲੋਕਾਂ ਨੂੰ ਕੇਰਨਜ਼ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਸਥਾਨਕ ਨਿਊਜ਼ ਵੈਬਸਾਈਟ ਅਨੁਸਾਰ ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਕੁਈਨਜ਼ਲੈਂਡ ਐਂਬੂਲੈਂਸ ਸੇਵਾ ਦੀ ਕਾਰਜਕਾਰੀ ਸਹਾਇਕ ਕਮਿਸ਼ਨਰ ਬ੍ਰਾਇਨਾ ਕੀਟਿੰਗ ਨੇ ਕਿਹਾ ਕਿ ਇੱਕ ਵਿਅਕਤੀ ਦੇ ਹੱਥ ਵਿੱਚ ਸੱਟ ਲੱਗੀ ਹੈ ਅਤੇ ਦੂਜੇ ਦੇ ਸਿਰ ਵਿੱਚ ਸੱਟ ਲੱਗੀ ਹੈ। ਹੋਰ ਲੋਕ ਵੀ ਜ਼ਖਮੀ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਹੱਜ' ਲਈ ਭਾਰਤ ਤੇ ਸਾਊਦੀ ਅਰਬ ਦਰਮਿਆਨ ਦੁਵੱਲਾ ਸਮਝੌਤਾ, 1 ਲੱਖ ਤੋਂ ਵਧੇਰੇ ਸ਼ਰਧਾਲੂ ਕਰ ਸਕਣਗੇ ਯਾਤਰਾ
NEXT STORY