ਸਿਡਨੀ (ਭਾਸ਼ਾ)— ਪਹਿਲੇ ਵਿਸ਼ਵ ਯੁੱਧ ਦੇ ਅੰਤ ਵੀ 100ਵੀਂ ਵਰ੍ਹੇਗੰਢ ਦੇ ਮੌਕੇ 'ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਆਯੋਜਨ ਹੋ ਰਹੇ ਹਨ। ਇੱਥੇ ਵੱਡੀ ਗਿਣਤੀ ਵਿਚ ਲੋਕ ਸ਼ਾਂਤੀ ਦੇ ਨਾਅਰੇ ਲਗਾ ਰਹੇ ਹਨ। ਆਸਟ੍ਰੇਲੀਆ ਵਿਚ ਲੋਕਾਂ ਨੇ ਇਸ ਵਿਸ਼ਵਯੁੱਧ ਵਿਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਯੁੱਧ ਦੀ ਦਹਿਸ਼ਤ ਅਤੇ ਉੱਤਰੀ ਫਰਾਂਸ ਦੇ ਫ੍ਰੋਮੇਲਜ਼ ਦੇ ਉਸ ਦ੍ਰਿਸ਼ ਦਾ ਜ਼ਿਕਰ ਕੀਤਾ, ਜਿੱਥੇ ਯੁੱਧ ਖੇਤਰ ਵਿਚ ਲਾਸ਼ਾਂ ਖਿੱਲਰੀਆਂ ਪਈਆਂ ਸਨ। ਉਨ੍ਹਾਂ ਨੇ ਕੈਨਬਰਾ ਵਿਚ 'ਯਾਦਗਾਰੀ ਡੇਅ' ਦੇ ਮੌਕੇ 'ਤੇ ਇਕੱਠੇ ਹਜ਼ਾਰਾਂ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ,''ਸਾਡੇ ਭਵਿੱਖ ਲਈ ਉਨ੍ਹਾਂ ਨੇ ਆਪਣਾ ਵਰਤਮਾਨ ਕੁਰਬਾਨ ਕਰ ਦਿੱਤਾ। ਜਿਹੜੇ ਫੌਜੀ ਆਪਣੇ ਘਰਾਂ ਨੂੰ ਪਰਤ ਆਏ ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ।''

ਇੱਥੇ ਦੱਸਣਯੋਗ ਹੈ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਆਰਮੀ ਕੋਰਪ (ਏ.ਐੱਨ.ਜੈੱਡ.ਏ. ਸੀ.) ਦੇ 10,000 ਤੋਂ ਵਧੇਰੇ ਫੌਜੀ ਤੁਰਕੀ ਪ੍ਰਾਇਦੀਪ ਵਿਚ ਗਲੀਪੋਲੀ ਮੁਹਿੰਮ ਵਿਚ ਮਾਰੇ ਗਏ ਸਨ। ਭਾਵੇਂਕਿ ਇਹ ਮੁਹਿੰਮ ਆਪਣੇ ਮਿਲਟਰੀ ਉਦੇਸ਼ਾਂ ਨੂੰ ਪੂਰਾ ਕਰਨ ਵਿਚ ਅਸਫਲ ਰਹੀ ਪਰ ਇਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਬਹਾਦੁਰੀ ਅਤੇ ਦੋਸਤੀ ਦੀ ਸ਼ੁਰੂਆਤ ਹੋਈ। ਉੱਥੇ ਨਿਊਜ਼ੀਲੈਂਡ ਵਿਚ ਐਤਵਾਰ ਸਵੇਰੇ 11 ਵਜੇ 2 ਮਿੰਟ ਦਾ ਮੌਨ ਰੱਖਿਆ ਗਿਆ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਵੈਲਿੰਗਟਨ ਵਿਚ ਨੈਸ਼ਨਲ ਬਾਰ ਮੈਮੋਰੀਅਲ ਵਿਚ ਲੋਕਾਂ ਨੂੰ ਸੰਬੋਧਿਤ ਕੀਤਾ।
ਕਾਂਗੋ 'ਚ ਇਬੋਲਾ ਦਾ ਕਹਿਰ, 200 ਦੀ ਮੌਤ
NEXT STORY