ਸਿਡਨੀ : ਆਸਟ੍ਰੇਲੀਆ ਨੇ ਕ੍ਰਿਸਮਸ ਤੱਕ ਆਪਣੀ ਕੌਮਾਂਤਰੀ ਸਰਹੱਦ ਫਿਰ ਤੋਂ ਖੋਲ੍ਹਣ ਦੀ ਯੋਜਨਾ ਬਣਾਈ ਹੈ। ਸੈਰ-ਸਪਾਟਾ ਮੰਤਰੀ ਡੈਨ ਤੇਹਾਨ ਨੇ ਨੈਸ਼ਨਲ ਪ੍ਰੈੱਸ ਕਲੱਬ ਆਫ ਆਸਟ੍ਰੇਲੀਆ ਦੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਇਕ ਵਾਰ ਦੇਸ਼ ਵਿਚ ਟੀਕਾਕਰਨ ਦਰ 80 ਫੀਸਦੀ ਹੋ ਜਾਵੇ ਤਾਂ ਆਸਟ੍ਰੇਲੀਆਈ ਬਿਨ੍ਹਾਂ ਕਿਸੇ ਪਾਬੰਦੀ ਦੇ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਵਿਦੇਸ਼ ਯਾਤਰਾ ਕਰ ਸਕਣਗੇ। ਦੱਸ ਦੇਈਏ ਕਿ ਆਸਟ੍ਰੇਲੀਆ ਦੀਆਂ ਸਰਹੱਦਾਂ ਮਾਰਚ 2020 ਤੋਂ ਗੈਰ-ਨਾਗਰਿਕਾਂ ਅਤੇ ਗੈਰ-ਵਸਨੀਕਾਂ ਲਈ ਬੰਦ ਹਨ। ਤੇਹਾਨ ਨੇ ਕਿਹਾ ਕਿ ਕੋਵਿਡ-19 ਨੂੰ ਕੰਟਰੋਲ ਕਰਨ ਵਾਲੀ ਰਾਸ਼ਟਰੀ ਯੋਜਨਾ ਤਹਿਤ ‘ਲੋਕ ਬਿਨ੍ਹਾਂ ਕਿਸੇ ਪਾਬੰਦੀ ਦੇ ਆਸਟ੍ਰੇਲੀਆ ਦੇ ਬਾਹਰ ਆਜ਼ਾਦ ਰੂਪ ਨਾਲ ਯਾਤਰਾ ਕਰਨ ਦੇ ਸਮਰਥ ਹੋਣਗੇ।’
ਤੇਹਾਨ ਨੇ ਕਿਹਾ ਕਿ ਸਰਕਾਰ ਇਕਾਂਤਵਾਸ ਸਮੇਂ ਨੂੰ ਘਟਾਉਣ ਲਈ ਟਰੈਵਲ ਬਬਲ ਤਹਿਤ ਕਈ ਦੇਸ਼ਾਂ ਨਾਲ ਸੰਪਰਕ ਵਿਚ ਹੈ ਅਤੇ ਉਮੀਦ ਹੈ ਕਿ ਕ੍ਰਿਸਮਸ ਤੋਂ ਪਹਿਲਾਂ ਘਰੇਲੂ ਇਕਾਂਤਵਾਸ ਚਾਲੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਅਤੇ ਦੱਖਣੀ ਆਸਟ੍ਰੇਲੀਆ ਟੀਕਾ ਲਗਵਾ ਚੁੱਕੇ ਯਾਤਰੀਆਂ ਨੂੰ ਘਰ ਵਿਚ ਇਕਾਂਤਵਾਸ ਕਰਨ ਲਈ ਪਾਇਲਟ ਪ੍ਰੋਗਰਾਮ ਚਲਾ ਰਹੇ ਹਨ। ਉਧਰ, ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਜ਼ਿਆਦਾਤਰ ਸਵਦੇਸ਼ੀ ਆਸਟ੍ਰੇਲੀਆਈ ਲੋਕਾਂ ਨੂੰ ਕੋਵਿਡ-19 ਨਾਲ ਗੰਭੀਰ ਬੀਮਾਰੀ ਦਾ ਖਤਰਾ ਹੈ ਕਿਉਂਕਿ ਦੇਸ਼ ਇਨਫੈਕਸ਼ਨ ਦੀ ਤੀਸਰੀ ਲਹਿਰ ਨਾਲ ਜੂਝ ਰਿਹਾ ਹੈ।
ਰਿਪੋਰਟ 'ਚ ਖੁਲਾਸਾ, ਸਵਦੇਸ਼ੀ ਆਸਟ੍ਰੇਲੀਅਨ ਲੋਕਾਂ ਨੂੰ ਕੋਵਿਡ-19 ਦਾ ਗੰਭੀਰ ਖਤਰਾ
NEXT STORY