ਸਿਡਨੀ (ਬਿਊਰੋ): ਆਸਟ੍ਰੇਲੀਆ ਦੀ ਸੰਸਦ ਵਿਚ ਜਿਨਸੀ ਗਤੀਵਿਧੀਆਂ ਵਿਚ ਸ਼ਾਮਲ ਸਰਕਾਰੀ ਸਟਾਫ ਦੀਆਂ ਤਸਵੀਰਾਂ ਲੀਕ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਇਕ ਬੀਬੀ ਨੇ ਦੋਸ਼ ਲਗਾਇਆ ਸੀ ਕਿ ਸੰਸਦ ਕੰਪਲੈਕਸ ਵਿਚ ਉਸ ਦਾ ਯੌਨ ਸ਼ੋਸ਼ਣ ਕੀਤਾ ਗਿਆ ਅਤੇ ਸਰਕਾਰ ਦੇ ਕਈ ਮਹੱਤਵਪੂਰਨ ਲੋਕਾਂ ਨੇ ਜਾਣਕਾਰੀ ਹੋਣ ਦੇ ਬਾਵਜੂਦ ਦੋਸ਼ੀ 'ਤੇ ਕੋਈ ਕਾਰਵਾਈ ਨਹੀਂ ਕੀਤੀ।
ਆਸਟ੍ਰੇਲੀਆ ਦੀ ਸਰਕਾਰ ਦੀ ਇਕ ਸਲਾਹਕਾਰ ਬੀਬੀ ਨੇ ਕਿਹਾ ਸੀ ਕਿ 2019 ਇਕ ਸਹਿਯੋਗੀ ਨੇ ਉਸ ਦਾ ਬਲਾਤਕਾਰ ਕੀਤਾ ਸੀ ਪਰ ਸਰਕਾਰ ਨੇ ਘਟਨਾ 'ਤੇ ਕੋਈ ਕਾਰਵਾਈ ਨਹੀਂ ਕੀਤੀ। ਘਟਨਾ ਦੇ ਖੁਲਾਸੇ ਦੇ ਬਾਅਦ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਵਿਚ ਪ੍ਰਦਰਸ਼ਨ ਵੀ ਹੋਏ ਸਨ। ਆਸਟ੍ਰੇਲੀਆ ਦੇ ਅਖ਼ਬਾਰ 'ਦੀ ਆਸਟ੍ਰੇਲੀਅਨ' ਅਤੇ ਚੈਨਲ 10 ਨੇ ਸੰਸਦ ਵਿਚ ਜਿਨਸੀ ਐਕਟ ਦੇ ਵੀਡੀਓ ਜਾਰੀ ਕੀਤੇ ਹਨ। ਵੀਡੀਓ ਇਕ ਵ੍ਹੀਸਲਬਲੋਅਰ ਵੱਲੋਂ ਲੀਕ ਕੀਤੇ ਗਏ।
ਵੀ਼ਡੀਓ ਸਾਹਮਣੇ ਆਉਣ ਦੇ ਬਾਅਦ ਆਸਟ੍ਰੇਲੀਆ ਦੀ ਮਹਿਲਾ ਸਾਂਸਦਾਂ ਅਤੇ ਆਮ ਜਨਤਾ ਵੱਲੋਂ ਸਰਕਾਰ ਦਾ ਵਿਰੋਧ ਇਕ ਵਾਰ ਫਿਰ ਤੇਜ਼ ਹੋ ਗਿਆ ਹੈ। ਸਰਕਾਰ ਵੱਲੋਂ ਸਮੇਂ 'ਤੇ ਕਾਰਵਾਈ ਨਾ ਕੀਤੇ ਜਾਣ ਨੂੰ ਲੈਕੇ ਲੋਕ ਗੁੱਸਾ ਜ਼ਾਹਰ ਕਰ ਰਹੇ ਹਨ। ਟੌਮ ਨਾਮ ਦੇ ਵ੍ਹੀਸਲਬਲੋਅਰ ਨੇ ਆਸਟ੍ਰੇਲੀਆ ਦੀ ਮੀਡੀਆ ਨੂੰ ਕਿਹਾ ਕਿ ਸਰਕਾਰੀ ਸਟਾਫ ਅਤੇ ਸਾਂਸਦ ਅਕਸਰ ਸੰਸਦ ਦੇ ਪ੍ਰਾਰਥਨਾ ਕਮਰੇ ਨੂੰ ਸੈਕਸ ਲਈ ਵਰਤਦੇ ਰਹੇ ਹਨ।
ਟੌਮ ਨੇ ਇਹ ਵੀ ਕਿਹਾ ਕਿ ਸਾਂਸਦਾਂ ਲਈ ਇਕ ਸੈਕਸ ਵਰਕਰ ਵੀ ਇਮਾਰਤ ਵਿਚ ਲਿਆਂਦੀ ਜਾਂਦੀ ਹੈ। ਟੌਮ ਨੇ ਕਿਹਾ ਕਿ ਸਟਾਫ ਦਾ ਇਕ ਸਮੂਹ ਅਕਸਰ ਇਕ-ਦੂਜੇ ਨਾਲ ਨਿੱਜੀ ਤਸਵੀਰਾਂ ਸ਼ੇਅਰ ਕਰਦਾ ਸੀ। ਉਹਨਾਂ ਨੇ ਕਿਹਾ ਕਿ ਅਜਿਹੀ ਸੰਸਕ੍ਰਿਤੀ ਬਣ ਗਈ ਹੈ ਕਿ ਪੁਰਸ਼ ਜੋ ਚਾਹੁਣ ਕਰ ਸਕਦੇ ਹਨ। ਭਾਵੇਂ ਕਿ ਟੀਮ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਸੰਸਦ ਦੇ ਕਿਸੇ ਸਟਾਫ ਦੇ ਕਾਨੂੰਨ ਤੋੜਿਆ ਹੈ ਪਰ ਨੈਤਿਕ ਤੌਰ 'ਤੇ ਉਹ ਦੀਵਾਲੀਆ ਹੋ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਇਹਨਾਂ ਖੇਤਰਾਂ 'ਚ 4 ਅਪ੍ਰੈਲ ਤੋਂ ਹੋਵੇਗੀ ਸਮਾਂ ਤਬਦੀਲੀ
ਵੀਡੀਓ ਸਾਹਮਣੇ ਆਉਣ ਦੇ ਬਾਅਦ ਇਕ ਸਟਾਫ ਨੂੰ ਤੁਰੰਤ ਹਟਾ ਦਿੱਤਾ ਗਿਆ ਹੈ। ਸਰਕਾਰ ਨੇ ਕਿਹਾ ਹੈ ਕਿ ਹੋਰ ਕਾਰਵਾਈ ਕੀਤੀ ਜਾਵੇਗੀ।ਕੈਬਨਿਟ ਮੰਤਰੀ ਕਰੇਨ ਐਂਡਰੂਜ ਨੇ ਕਿਹਾ ਕਿ ਉਹ ਹੁਣ ਹੋਰ ਜ਼ਿਆਦਾ ਚੁੱਪ ਨਹੀਂ ਰਹਿ ਸਕਦੀ। ਮਹਿਲਾ ਮਾਮਲਿਆਂ ਦੀ ਮੰਤਰੀ ਮੈਰਿਸ ਪੈਨੇ ਨੇ ਕਿਹਾ ਕਿ ਸੰਸਦ ਦੇ ਵਰਕਪਲੇਸ ਕਲਚਰ ਨੂੰ ਲੈ ਕੇ ਜਾਂਚ ਕਰਨ ਦੀ ਲੋੜ ਹੈ।
ਨੋਟ- ਆਸਟ੍ਰੇਲੀਆ : ਸਾਂਸਦਾਂ ਵੱਲੋਂ ਕੀਤੇ ਯੌਨ ਸ਼ੋਸ਼ਣ ਦਾ ਮੁੱਦਾ ਭੱਖਿਆ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂ.ਕੇ. ’ਚ ਮਿਸਟਰ-ਮਿਸ ਅਤੇ ਮੈਡਮ ਦਾ ਚਲਣ ਹੋਵੇਗਾ ਖ਼ਤਮ, ਹੁਣ ਨਾਮ ਦੇ ਅੱਗੇ ਲੱਗੇਗਾ 'MX'
NEXT STORY