ਸਿਡਨੀ (ਏਜੰਸੀ): ਆਸਟ੍ਰੇਲੀਆ ਨੇ ਰੂਸ ਪ੍ਰਤੀ ਆਪਣਾ ਰੁਖ਼ ਬਦਲ ਲਿਆ ਹੈ। ਆਸਟ੍ਰੇਲੀਆ ਨੇ ਰੂਸੀ ਸੈਲਾਨੀਆਂ ਦੇ ਦਾਖਲੇ 'ਤੇ ਪਾਬੰਦੀ ਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਰਲੇਸ ਨੇ ਐਤਵਾਰ ਨੂੰ ਕਿਹਾ ਕਿ ਯੂਕ੍ਰੇਨ 'ਚ ਜੰਗ ਨੂੰ ਲੈ ਕੇ ਰੂਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਤਹਿਤ ਅਸੀਂ ਰੂਸੀ ਸੈਲਾਨੀਆਂ ਦੇ ਆਸਟ੍ਰੇਲੀਆ 'ਚ ਦਾਖਲ ਹੋਣ 'ਤੇ ਪਾਬੰਦੀ ਨਹੀਂ ਲਗਾਵਾਂਗੇ। ਜ਼ਿਕਰਯੋਗ ਹੈ ਕਿ ਰੂਸ-ਯੂਕ੍ਰੇਨ ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਆਸਟ੍ਰੇਲੀਆ ਨੇ ਸੈਂਕੜੇ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਹਨ, ਜਿਨ੍ਹਾਂ ਵਿੱਚ ਰੂਸ ਦੇ ਜ਼ਿਆਦਾਤਰ ਬੈਂਕਿੰਗ ਸੈਕਟਰ ਅਤੇ ਦੇਸ਼ ਦੇ ਪ੍ਰਭੂਸੱਤਾ ਦੇ ਕਰਜ਼ੇ ਲਈ ਜ਼ਿੰਮੇਵਾਰ ਸਾਰੀਆਂ ਸੰਸਥਾਵਾਂ ਸ਼ਾਮਲ ਹਨ।
ਰੱਖਿਆ ਉਪਕਰਨ ਭੇਜਿਆ ਗਿਆ ਸੀ ਯੂਕ੍ਰੇਨ
ਆਸਟ੍ਰੇਲੀਆ ਨੇ ਯੂਕ੍ਰੇਨ ਨੂੰ ਰੱਖਿਆ ਸਾਜ਼ੋ-ਸਾਮਾਨ ਅਤੇ ਮਾਨਵਤਾਵਾਦੀ ਸਪਲਾਈ ਵੀ ਕੀਤੀ ਹੈ। ਜਦੋਂਕਿ ਰੂਸ ਨੂੰ ਬਾਕਸਾਈਟ ਸਮੇਤ ਐਲੂਮੀਨਾ ਅਤੇ ਐਲੂਮੀਨੀਅਮ ਧਾਤੂਆਂ ਦਾ ਨਿਰਯਾਤ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ। ਜਦੋਂ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਨੂੰ ਪੁੱਛਿਆ ਗਿਆ ਕੀ ਆਸਟ੍ਰੇਲੀਆ ਰੂਸੀ ਸੈਲਾਨੀਆਂ 'ਤੇ ਵੀ ਪਾਬੰਦੀ ਲਗਾਏਗਾ ਤਾਂ ਮਾਰਲੇਸ ਨੇ ਕਿਹਾ ਕਿ ਪਾਬੰਦੀਆਂ ਰੂਸੀ ਸਰਕਾਰ ਦੇ ਖ਼ਿਲਾਫ਼ ਹਨ ਪਰ ਰੂਸੀ ਲੋਕਾਂ ਦੇ ਨਹੀਂ। ਉਸ ਨੇ ਇਸ ਸਬੰਧ ਵਿਚ ਸਥਾਨਕ ਨਿਊਜ਼ ਚੈਨਲ ਏਬੀਸੀ ਨੂੰ ਦੱਸਿਆ ਕਿ ਇਹ ਅਜਿਹੀ ਚੀਜ਼ ਨਹੀਂ ਹੈ ਜਿਸ ਬਾਰੇ ਅਸੀਂ ਇਸ ਸਮੇਂ ਵਿਚਾਰ ਕਰ ਰਹੇ ਹਾਂ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਆਈ ਦੁਖਦਾਇਕ ਖ਼ਬਰ, ਮਿਲਟਨ ਗੋਲੀ ਕਾਂਡ 'ਚ ਜ਼ਖਮੀ ਸਤਵਿੰਦਰ ਸਿੰਘ ਦੀ ਹੋਈ ਮੌਤ
ਯੂਕ੍ਰੇਨ ਦੀ ਮਦਦ ਦਾ ਦਾਅਵਾ
ਹਾਲ ਹੀ ਵਿਚ ਆਸਟ੍ਰੇਲੀਆ ਵਿੱਚ ਯੂਕ੍ਰੇਨ ਦੇ ਰਾਜਦੂਤ ਦੀ ਬੇਨਤੀ 'ਤੇ ਮਾਰਲੇਸ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਯੂਕ੍ਰੇਨ ਦੇ ਰਾਜਦੂਤ ਨੇ ਪੁੱਛਿਆ ਕੀ ਆਸਟ੍ਰੇਲੀਆ ਯੂਕ੍ਰੇਨ ਨੂੰ ਹੋਰ ਬੁਸ਼ਮਾਸਟਰ ਅਤੇ ਹੋਰ ਸੁਰੱਖਿਅਤ ਵਾਹਨ ਪ੍ਰਦਾਨ ਕਰੇਗਾ। ਮਾਰਲੇਸ ਨੇ ਕਿਹਾ ਕਿ ਅਸੀਂ ਦੇਖਾਂਗੇ ਕਿ ਅਸੀਂ ਯੂਕ੍ਰੇਨ ਨੂੰ ਨਿਰੰਤਰ ਸਹਾਇਤਾ ਕਿਵੇਂ ਪ੍ਰਦਾਨ ਕਰ ਸਕਦੇ ਹਾਂ। ਉਹਨਾਂ ਨੇ ਆਸਟ੍ਰੇਲੀਆ ਨੂੰ ਯੂਕ੍ਰੇਨ ਦੇ ਸਭ ਤੋਂ ਵੱਡੇ ਗੈਰ-ਨਾਟੋ ਫੌਜੀ ਸਮਰਥਨਾਂ ਵਿੱਚੋਂ ਇੱਕ ਦੱਸਿਆ।
ਅਮਰੀਕਾ ਅਤੇ ਬ੍ਰਿਟੇਨ ਨਾਲ ਨੇੜਤਾ ਵਧਾਉਣ 'ਤੇ ਦਿੱਤਾ ਜ਼ੋਰ
ਤੁਹਾਨੂੰ ਦੱਸ ਦੇਈਏ ਕਿ ਜੁਲਾਈ ਵਿੱਚ ਆਸਟ੍ਰੇਲੀਆ ਨੇ ਯੂਕ੍ਰੇਨ ਨੂੰ 60 ਬੁਸ਼ਮਾਸਟਰ ਅਤੇ 28 M113AS4 ਬਖਤਰਬੰਦ ਵਾਹਨ ਦੇਣ ਦਾ ਵਾਅਦਾ ਕੀਤਾ ਸੀ। ਇਸ ਦੇ ਨਾਲ ਹੀ 385 ਮਿਲੀਅਨ ਡਾਲਰ ਫੌਜੀ ਸਹਾਇਤਾ ਵਜੋਂ ਦੇਣ ਦੀ ਗੱਲ ਵੀ ਕਹੀ ਗਈ ਸੀ। ਮਾਰਲੇਸ ਨੇ ਕਿਹਾ ਕਿ AUKUS ਦੇ ਤਹਿਤ ਪ੍ਰਮਾਣੂ ਸੰਚਾਲਿਤ ਪਣਡੁੱਬੀਆਂ ਬਣਾਉਣ ਲਈ ਅਮਰੀਕਾ ਅਤੇ ਯੂਕੇ ਦੇ ਨਾਲ ਆਸਟ੍ਰੇਲੀਆ ਦਾ ਸਮਝੌਤਾ ਟ੍ਰੈਕ 'ਤੇ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ 'ਚ ਵਾਪਰਿਆ ਭਿਆਨਕ ਬੱਸ ਹਾਦਸਾ, 27 ਲੋਕਾਂ ਦੀ ਮੌਤ
NEXT STORY