ਮੇਲਬਰਨ: ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਸੋਮਵਾਰ ਨੂੰ ਚੀਨ ਦੀ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ 'ਝੂਠੀ' ਅਤੇ 'ਅਸੰਗਤ' ਤਸਵੀਰ ਨੂੰ ਟਵੀਟ ਕਰਨ ਦੇ ਲਈ ਮੁਆਫੀ ਮੰਗਣ ਲਈ ਕਿਹਾ। ਟਵੀਟ ਵਿਚ ਆਸਟਰੇਲੀਆ ਦੇ ਸੈਨਿਕ ਕਥਿਤ ਤੌਰ 'ਤੇ ਅਫਗਾਨਿਸਤਾਨ ਵਿਚ ਇਕ ਬੱਚੇ ਦਾ ਕਤਲ ਕਰਦਿਆਂ ਵੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਟਵੀਟ ਦੇ ਬਾਅਦ ਚੀਨ ਅਤੇ ਆਸਟਰੇਲੀਆ ਵਿਚ ਤਣਾਅ ਪੈਦਾ ਹੋ ਗਿਆ ਹੈ। ਬੱਚੇ ਨੇ ਇਕ ਮੇਮਨੇ ਨੂੰ ਗੋਦ 'ਚ ਲਿਆ ਹੋਇਆ ਸੀ। ਝਾਓ ਨੇ ਤਸਵੀਰ ਦੇ ਨਾਲ ਲਿਖਿਆ ਕਿ ਆਸਟਰੇਲੀਆਈ ਸੈਨਿਕਾਂ ਦੁਆਰਾ ਅਫਗਾਨਿਸਤਾਨ ਦੇ ਨਾਗਰਿਕਾਂ ਅਤੇ ਕੈਦੀਆਂ ਦੇ ਕਤਲ ਨਾਲ ਹੈਰਾਨ ਹੈ। ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਅਤੇ ਇਸ ਲਈ ਜ਼ਿੰਮੇਦਾਰੀ ਤੈਅ ਕਰਨ ਦੀ ਮੰਗ ਕਰਦੇ ਹਾਂ। ਉਨ੍ਹਾਂ ਲਿਖਿਆ ਕਿ ਤੁਸੀਂ ਚਿੰਤਾ ਨਾ ਕਰੋ ਅਸੀਂ ਸ਼ਾਂਤੀ ਲਈ ਆ ਰਹੇ ਹਾਂ।
ਫੋਟੋ 'ਤੇ ਲਿਖੇ ਸੁਨੇਹੇ ਨੂੰ ਪੜ੍ਹੋ, ਜਿਸ 'ਚ ਆਸਟਰੇਲੀਆਈ ਫੌਜ ਦੁਆਰਾ ਇਸ ਮਹੀਨੇ ਦਿੱਤੀ ਗਈ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ, ਜਿਸਦੇ ਮੁਤਾਬਕ 2009 ਅਤੇ 2013 ਦੇ ਸਮੇਂ ਵਿਚਕਾਰ 39 ਅਫਗਾਨ ਨਾਗਰਿਕਾਂ ਅਤੇ ਕੈਦੀਆਂ ਦੀ ਹੱਤਿਆ ਵਿੱਚ ਕੁਝ ਆਸਟਰੇਲੀਆਈ ਸੈਨਿਕਾਂ ਦੀ ਸ਼ਮੂਲੀਅਤ ਬਾਰੇ ਦੱਸਿਆ ਗਿਆ ਹੈ। ਮਾਰਿਸਨ ਨੇ ਕਿਹਾ ਕਿ ਝਾਓ ਦੁਆਰਾ ਟਵੀਟ ਕੀਤੀ ਤਸਵੀਰ ਝੂਠੀ ਅਤੇ ਅਪਮਾਨਜਨਕ ਹੈ। ਉਨ੍ਹਾਂ ਕਿਹਾ ਕਿ ਚੀਨ ਸਰਕਾਰ ਨੂੰ ਕੀਤੀ ਗਈ ਇਸ ਪੋਸਟ 'ਤੇ ਸ਼ਰਮਿੰਦਾ ਹੋਣਾ ਚਾਹੀਦਾ ਹੈ। ਚੀਨ ਦੀ ਇਸ ਹਰਕਤ ਨੇ ਉਸ ਨੂੰ ਵਿਸ਼ਵ ਦੀਆਂ ਨਜ਼ਰਾਂ ਵਿਚ ਡਿਗਾ ਦਿੱਤਾ ਹੈ।
PDM ਰੈਲੀ ਨੂੰ ਲੈ ਕੇ ਇਮਰਾਨ ਸਰਕਾਰ ਤੇ ਵਿਰੋਧੀ ਆਹਮੋ-ਸਾਹਮਣੇ
NEXT STORY