ਸਿਡਨੀ (ਵਾਰਤਾ): ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਬੀਤੀ ਰਾਤ ਭਿਆਨਕ ਤੂਫਾਨ ਆਇਆ। ਤੂਫਾਨ ਕਾਰਨ ਇਕ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਮੈਲਬੌਰਨ ਵਿਚ 4 ਸਾਲਾ ਮੁੰਡਾ ਤੂਫਾਨ ਦੇ ਕਾਰਨ ਰੁੱਖ ਡਿੱਗਣ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਉਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮੈਲਬੌਰਨ ਵਿਚ 158 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਇਕ ਹੋਰ ਘਟਨਾ ਵਿਚ ਗੱਡੀ 'ਤੇ ਰੁੱਖ ਦੀ ਟਹਿਣੀ ਡਿੱਗਣ ਨਾਲ ਇਕ 59 ਸਾਲਾ ਪੁਰਸ਼ ਅਤੇ 36 ਸਾਲਾ ਇਕ ਬੀਬੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਕ 24 ਸਾਲਾ ਪੁਰਸ਼ ਡਰਾਈਵਰ ਨੂੰ ਮਾਮੂਲੀ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ।
ਵਿਕਟੋਰੀਆ ਰਾਜ ਦੇ ਪ੍ਰੀਮੀਅਰ ਡੈਨੀਅਲ ਐਂਡਰੀਊਜ਼ ਨੇ ਕਿਹਾ ਕਿ ਦੇਸ਼ ਦੂਜੇ ਸਭ ਤੋਂ ਵੱਡੇ ਸ਼ਹਿਰ ਵਿਚ ਆਏ ਤੂਫਾਨ ਨੇ 56,000 ਘਰਾਂ ਵਿਚ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਕਰ ਦਿੱਤੀ। ਤੂਫਾਨ ਦੇ ਕਾਰਨ ਕਈ ਰੁੱਖ ਡਿੱਗੇ ਅਤੇ ਲੋਕਾਂ ਦੀਆਂ ਜਾਇਦਾਦਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਨਾਲ ਹੀ ਭਾਰੀ ਮੀਂਹ ਦੇ ਕਾਰਨ ਘਰਾਂ ਵਿਚ ਸਪਲਾਈ ਹੋਣ ਵਾਲਾ ਪਾਣੀ ਦੂਸ਼ਿਤ ਹੋ ਗਿਆ। ਲੋਕਾਂ ਨੂੰ ਪਾਣੀ ਪੀਣ ਤੋਂ ਪਹਿਲਾਂ ਉਬਾਲਣ ਦਾ ਨਿਰੇਦਸ਼ ਦਿੱਤਾ ਗਿਆ ਹੈ। ਸ਼ੁੱਕਰਵਾਰ ਦੁਪਹਿਰ ਤੱਕ ਬਿਜਲੀ ਸੇਵਾ ਬਹਾਲ ਹੋਣ ਦੀ ਆਸ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਇਸੇ ਸਾਲ ਆਵੇਗੀ ਕੋਰੋਨਾ ਦੀ ਵੈਕਸੀਨ, 3 ਵੈਕਸੀਨ ਫਾਈਨਲ ਟ੍ਰਾਇਲ 'ਚ : ਟਰੰਪ
ਇੱਥੇ ਦੱਸ ਦਈਏ ਕਿ ਮੈਲਬੌਰਨ ਆਸਟ੍ਰੇਲੀਆ ਦਾ ਕੋਰੋਨਾਵਾਇਰਸ ਹੌਟਸਪੌਟ ਹੈ ਅਤੇ ਛੇ ਹਫ਼ਤਿਆਂ ਤੋਂ ਬੰਦ ਹੈ। ਐਂਡਰਿਊਜ਼ ਨੇ ਕਿਹਾ ਕਿ ਪਾਬੰਦੀਆਂ ਵਿਚ ਢਿੱਲ ਦਿੱਤੀ ਜਾਵੇਗੀ ਤਾਂ ਜੋ ਵਸਨੀਕ ਤੂਫਾਨ ਦੇ ਬਾਅਦ ਦੀ ਸਥਿਤੀ ਦਾ ਸਾਹਮਣਾ ਕਰ ਸਕਣ।ਐਂਡਰਿਊਜ਼ ਨੇ ਕਿਹਾ,"ਅਸੀਂ ਜਾਣਦੇ ਹਾਂ ਅਤੇ ਸਮਝਦੇ ਹਾਂ ਕਿ ਇਹ ਵਿਲੱਖਣ ਹੈ ਅਤੇ ਅਸੀਂ ਨਹੀਂ ਚਾਹੁੰਦੇ ਕਿ ਉਹ ਕੋਰੋਨਵਾਇਰਸ ਨਿਯਮ ਇਸ ਨੂੰ ਹੋਰ ਸਖਤ ਬਣਾਉਣ, ਪਰ ਅਸੀਂ ਸਿਰਫ ਇਹ ਸੰਤੁਲਨ ਬਿੰਦੂ ਲੱਭਣਾ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਕਰ ਸਕਦੇ ਹਾਂ।"ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਸਹਾਇਤਾ ਲਈ 1,700 ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ।
ਅਮਰੀਕਾ 'ਚ ਇਸੇ ਸਾਲ ਆਵੇਗੀ ਕੋਰੋਨਾ ਦੀ ਵੈਕਸੀਨ, 3 ਵੈਕਸੀਨ ਫਾਈਨਲ ਟ੍ਰਾਇਲ 'ਚ : ਟਰੰਪ
NEXT STORY